PreetNama
ਸਮਾਜ/Social

ਲੋਕਾਂ ਨੂੰ ਨਸੀਹਤ ਦੇਣ ਵਾਲਾ ਪੰਜਾਬੀ ਭਾਸ਼ਾ ਵਿੱਚ ਲੱਗਿਆ ਬੋਰਡ

otice Board In Punjabi At Surrey : ਕੈਨੇਡਾ ਦਾ ਸ਼ਹਿਰ ਸਰੀ ਦੀ ਪਛਾਣ ਵੀ ਹੁਣ ਤਾਂ ਪੰਜਾਬੀਆਂ ਵਜੋਂ ਹੋਣ ਲੱਗ ਗਈ ਹੈ। ਕੈਨੇਡਾ ਆਏ ਬਹੁਤ ਪੰਜਾਬੀ ਸਰੀ ਅਤੇ ਵੈਨਕੂਅਰ ਵਰਗੇ ਸ਼ਹਿਰਾਂ ਵਿੱਚ ਆ ਕੇ ਵੱਸਦੇ ਹਨ। ਸਰੀ ਨਗਰਪਾਲਿਕਾ ਨੇ ਅਨਵਿਨ ਪਾਰਕ ਵਿੱਚ ਇੱਕ ਸੂਚਨਾ ਬੋਰਡ ਲਗਾਇਆ ਹੈ ਜਿਸ ਤੇ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਲਿਖਿਆ ਹੋਇਆ ਹੈ। ਸੂਚਨਾ ਬੋਰਡ ਤੇ ਲੋਕਾਂ ਨੂੰ ਪਾਰਕ ਦੀ ਸਹੀ ਵਰਤੋਂ ਕਰਨ ਬਾਰੇ ਲਿਖਿਆ ਹੋਇਆ ਹੈ। ਬੋਰਡ ਤੇ ਲਿਖਿਆ ਕਿ ਕ੍ਰਿਪਾ ਕਰਕੇ ਗੁਆਂਢੀਆਂ ਦੇ ਪਾਰਕ ਦੀ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਇਜ਼ਤ ਕਰੋ। ਸ਼ਰਾਬ ਪੀਣ, ਗਾਲੀ-ਗਲੋਚ ਕਰਨ, ਉੱਚਾ ਬੋਲਣ ਅਤੇ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਤੋਂ ਗੁਰੇਜ਼ ਕਰੋ। ਬੋਰਡ ਦੇ ਅਖ਼ੀਰ ਵਿੱਚ ਸਹਿਯੋਗ ਦੇਣ ਲਈ ਤੁਹਾਡਾ ਧੰਨਵਾਦ ਲਿਖਿਆ ਗਿਆ ਹੈ।ਜ਼ਿਕਰਯੋਗ ਹੈ ਕਿ ਸਰੀ ਦਾ ਇਹ ਪਾਰਕ ਬਹੁਤ ਸੌਹਣਾ ਹੈ। ਇਹ ਪਾਰਕ 36 ਏਕੜ ਵਿੱਚ ਫੈਲਿਆ ਹੋਇਆ ਹੈ। ਪਾਰਕ ਦੀ ਖੂਬਸੁਰਤੀ ਵਧਾਉਣ ਲਈ ਇੱਥੇ ਰੰਗ ਬਿਰੰਗੇ ਫੁੱਲ, ਬੱਚਿਆਂ ਲਈ ਝੂਟੇ, ਖੇਡਣ ਲਈ ਕ੍ਰਿਕਟ, ਬਾਸਕਟਬਾਲ ਆਦਿ ਦੇ ਮੈਦਾਨ ਬਣੇ ਹੋਏ ਹਨ।

Related posts

ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 26 ਤੋਂ

On Punjab

ਮਨੀ ਲਾਂਡਰਿੰਗ: ਦਿੱਲੀ ਹਾਈ ਕੋਰਟ ਵੱਲੋਂ ਜੈਕੁਲਿਨ ਫਰਨਾਂਡੇਜ਼ ਦੀ ਐਫਆਈਆਰ ਰੱਦ ਕਰਨ ਦੀ ਪਟੀਸ਼ਨ ਖਾਰਜ

On Punjab

ਰਾਸ਼ਟਰਪਤੀ ਮੁਰਮੂ ਵੱਲੋਂ 27 ਪਰਵਾਸੀ ਭਾਰਤੀਆਂ ਦਾ ਸਨਮਾਨ

On Punjab