58.19 F
New York, US
September 28, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲੋਕਾਂ ਦੀ ਚਿਰੋਕਣੀ ਮੰਗ ਹੋਈ ਪੂਰੀ: ਵਿਧਾਇਕਾ ਵੱਲੋਂ ਕਾਉਂਕੇ ਖੋਸਾ ਤੋਂ ਡੱਲਾ ਸੜਕ ਦਾ ਨਿਰਮਾਣ ਕਾਰਜ ਸ਼ੁਰੂ

ਜਗਰਾਉਂ- ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਅੱਜ ਪਿੰਡ ਕਾਉਂਕੇ ਖੋਸਾ ਤੋਂ ਡੱਲਾ ਸੜਕ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਹਲਕੇ ਦੀਆਂ ਟੁੱਟੀਆਂ ਸੜਕਾਂ ਬਣਾਉਣ ਨੂੰ ਮਨਜ਼ੂਰੀ ਮਿਲ ਚੁੱਕੀ ਤੇ ਪੰਜਾਬ ਸਰਕਾਰ ਨੇ ਰਾਸ਼ੀ ਵੀ ਜਾਰੀ ਕਰ ਦਿੱਤੀ ਹੈ। ਇਸ ਰਾਸ਼ੀ ਨਾਲ ਅਗਲੇ ਕੁਝ ਹਫ਼ਤਿਆਂ ਅੰਦਰ ਸਾਰੀਆਂ ਸੜਕ ਬਣਾ ਕੇ ਲੋਕਾਂ ਨੂੰ ਸਹੂਲਤ ਦਿੱਤੀ ਜਾਵੇਗੀ। ਉਦਘਾਟਨ ਉਪਰੰਤ ਮੀਡੀਆ ਨਾਲ ਗੱਲਬਾਤ ਦੌਰਾਨ ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਹਲਕੇ ਦੇ ਸਭ ਤੋਂ ਵੱਡੇ ਪਿੰਡ ਕਾਉਂਕੇ ਕਲਾਂ ਵਿੱਚ ਨਵਾਂ 66 ਕੇ ਵੀ ਗਰਿੱਡ ਮਨਜ਼ੂਰ ਕਰਵਾ ਲਿਆ ਹੈ। ਇਸ ਗਰਿੱਡ ਨੂੰ ਬਣਾਉਣ ਲਈ ਲਗਪਗ ਅੱਠ ਕਰੋੜ ਰੁਪਏ ਦੀ ਰਕਮ ਵੀ ਜਾਰੀ ਕਰ ਦਿੱਤੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਟਰਾਂਸਮਿਸ਼ਨ ਪਲੈਨਿੰਗ ਵਿਭਾਗ ਦੇ ਅਮੈਂਡਮੈਂਟ ਦੀ ਕਾਪੀ ਵਿਖਾਉਂਦਿਆਂ ਵਿਧਾਇਕਾ ਮਾਣੂੰਕੇ ਨੇ ਦੱਸਿਆ ਕਿ ਹਲਕੇ ਦੇ ਲੋਕਾਂ ਨੂੰ ਘੱਟ ਬਿਜਲੀ ਦੀ ਵੋਲਟੇਜ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਪਿੰਡ ਮੰਡ ਇਲਾਕੇ ਦੇ ਪਿੰਡ ਗਿੱਦੜਵਿੰਡੀ ਵਿੱਚ ਲਗਪਗ ਸਵਾ ਚਾਰ ਕਰੋੜ ਰੁਪਏ ਦੀ ਰਕਮ ਨਾਲ ਨਵਾਂ 66 ਕੇ ਵੀ ਗਰਿੱਡ ਬਣ ਰਿਹਾ ਹੈ ਜਿਸ ਦੀ ਉਸਾਰੀ ਦਾ ਕੰਮ ਮੁਕੰਮਲ ਹੋਣ ਵਾਲਾ ਹੈ। ਇਸ ਤੋਂ ਇਲਾਵਾ ਹਲਕੇ ਦੇ ਪਿੰਡ ਬੁਜਰਗ ਅਤੇ ਭੰਮੀਪੁਰਾ ਕਲਾਂ ਵਿੱਚ ਵੀ ਬਿਜਲੀ ਦਾ ਨਵੇਂ 66 ਕੇ ਵੀ ਗਰਿੱਡ ਮਨਜ਼ੂਰ ਕਰਵਾਏ ਜਾ ਚੁੱਕੇ ਹਨ। ਇਨ੍ਹਾਂ ਗਰਿੱਡਾਂ ਲਈ ਕ੍ਰਮਵਾਰ 6 ਕਰੋੜ 89 ਲੱਖ 7 ਹਜ਼ਾਰ ਰੁਪਏ ਅਤੇ 6 ਕਰੋੜ 62 ਲੱਖ 7 ਹਜ਼ਾਰ ਰੁਪਏ ਦੀਆਂ ਗਰਾਂਟਾਂ ਜਾਰੀ ਹੋ ਚੁੱਕੀਆਂ ਹਨ। ਇਸ ਮੌਕੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਪਿੰਡ ਕਾਉਂਕੇ ਕਲਾਂ ਵਿਖੇ ਬਣਨ ਵਾਲੇ ਨਵੇਂ 66 ਕੇ ਵੀ ਗਰਿੱਡ ਵਿੱਚ ਨਵਾਂ 20 ਐੱਮ ਵੀ ਏ ਦਾ ਵੱਡਾ ਟਰਾਂਸਫਾਰਮਰ ਸਥਾਪਤ ਹੋਵੇਗਾ ਅਤੇ 66 ਕੇ ਵੀ ਅਤੇ 11 ਕੇ ਵੀ ਲਾਈਨਾਂ ਉਸਾਰੀਆਂ ਜਾਣਗੀਆਂ। ਇਸ ਨਾਲ ਪਿੰਡ ਕਾਉਂਕੇ ਕਲਾਂ ਤੋਂ ਇਲਾਵਾ ਡਾਂਗੀਆਂ, ਰਸੂਲਪੁਰ, ਡੱਲਾ, ਨਵਾਂ ਡੱਲਾ, ਕਾਉਂਕੇ ਖੋਸਾ, ਕਾਉਂਕੇ ਕਲੋਨੀਆਂ, ਨਾਨਕਸਰ, ਗੁਰੂਸਰ, ਕੋਠੇ ਬੱਗੂ, ਕੋਠੇ ਜੀਵਾ, ਕੋਠੇ ਅੱਠ ਚੱਕ, ਕੋਠੇ ਹਰੀ ਸਿੰਘ, ਅਗਵਾੜ ਲੋਪੋ ਖੁਰਦ, ਚੂਹੜਚੱਕ ਆਦਿ ਪਿੰਡਾਂ ਦੇ ਲੋਕਾਂ ਨੂੰ ਘਰੇਲੂ ਅਤੇ ਖੇਤੀਬਾੜੀ ਲਈ ਘੱਟ ਬਿਜਲੀ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ ਅਤੇ ਵੱਡਾ ਫਾਇਦਾ ਹੋਵੇਗਾ। ਉਦਘਾਟਨ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਡਾਂਗੀਆਂ, ਸਰਪੰਚ ਪਾਲੀ ਡੱਲਾ ਤੇ ਹੋਰ ‘ਆਪ’ ਆਗੂ ਹਾਜ਼ਰ ਸਨ।

Related posts

ਸਿੱਖਾਂ ਨੂੰ ਪਾਕਿਸਤਾਨ ਸਰਕਾਰ ਦਾ ਇੱਕ ਹੋਰ ਤੋਹਫਾ, 500 ਸਾਲ ਪੁਰਾਣਾ ਗੁਰੂ ਘਰ ਦਰਸ਼ਨਾਂ ਲਈ ਖੁੱਲ੍ਹਾ

On Punjab

ਬਜ਼ੁਰਗ ਅਤੇ ਗੰਭੀਰ ਬਿਮਾਰ ਕੈਦੀਆਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਲਈ ਨੀਤੀ ਬਣਾਉਣ ਦੇ ਨਿਰਦੇਸ਼

On Punjab

Sri Lanka Economic Crisis : ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹੈ ਸ਼੍ਰੀਲੰਕਾ, ਵਧਣਗੀਆਂ ਤੇਲ ਦੀਆਂ ਕੀਮਤਾਂ, ਜਾਣੋ ਪੂਰੀ ਖ਼ਬਰ

On Punjab