PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਲੀਲਾ ਭਵਨ ਤੋਂ ਥਾਪਰ ਚੌਕ ਤੱਕ ਸੜਕ ਬਣਨੀ ਸ਼ੁਰੂ

ਪਟਿਆਲਾ-  ਪਟਿਆਲਾ ਸ਼ਹਿਰ ਦੇ ਵਿਕਾਸ ਨੂੰ ਹੋਰ ਗਤੀ ਦਿੰਦਿਆਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਅੱਜ ਲੀਲਾ ਭਵਨ ਤੋਂ ਥਾਪਰ ਚੌਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਇਆ। ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪਟਿਆਲਾ ਸ਼ਹਿਰ ਦੇ ਹਰ ਵਾਰਡ ਵਿੱਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਕਰਵਾਏ ਜਾ ਰਹੇ ਹਨ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰੀਆਂ ਸੜਕਾਂ, ਬਿਹਤਰ ਸੀਵਰੇਜ ਪ੍ਰਬੰਧ, ਪੀਣ ਵਾਲਾ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ। ਉਨ੍ਹਾਂ ਕਿਹਾ ਕਿ ਲੀਲਾ ਭਵਨ ਤੋਂ ਥਾਪਰ ਚੌਕ ਤੱਕ ਦਾ ਇਹ ਮਾਰਗ ਸ਼ਹਿਰ ਦੇ ਸਭ ਤੋਂ ਰੁਝੇਵੇਂ ਵਾਲੇ ਮਾਰਗਾਂ ਵਿੱਚੋਂ ਇੱਕ ਹੈ, ਜਿੱਥੋਂ ਹਰ ਰੋਜ਼ ਹਜ਼ਾਰਾਂ ਲੋਕ ਆਵਾਜਾਈ ਕਰਦੇ ਹਨ। ਇਸ ਸੜਕ ਦੇ ਨਵੀਨੀਕਰਨ ਨਾਲ ਨਾ ਸਿਰਫ਼ ਟਰੈਫਿਕ ਦੀ ਸਮੱਸਿਆ ਘੱਟ ਹੋਵੇਗੀ, ਸਗੋਂ ਆਮ ਲੋਕਾਂ ਨੂੰ ਸੁਵਿਧਾਜਨਕ ਅਤੇ ਸੁਰੱਖਿਅਤ ਆਵਾਜਾਈ ਦੀ ਸਹੂਲਤ ਵੀ ਮਿਲੇਗੀ।

ਇਸ ਮੌਕੇ ਕੌਂਸਲਰ ਇਤਵਿੰਦਰ ਸਿੰਘ ਲੂਥਰਾ, ਹਰਮਨ ਸੰਧੂ ਅਤੇ ਕੰਵਲਜੀਤ ਕੌਰ ਜੱਗੀ ਨੇ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਕਾਰਜ ਚੱਲ ਰਹੇ ਹਨ, ਜਿਸ ਨਾਲ ਪਟਿਆਲਾ ਦੀ ਨੁਹਾਰ ਬਦਲ ਰਹੀ ਹੈ। ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਜੱਗੀ ਅਤੇ ਗੁਰਮੀਤ ਸਿੰਘ ਜੱਗੀ ਵੀ ਹਾਜ਼ਰ ਸਨ।

Related posts

ਆਬਕਾਰੀ ਨੀਤੀ ਘੁਟਾਲਾ: ਅਦਾਲਤ ਵੱਲੋਂ ਕੇਜਰੀਵਾਲ ਦੀ ਰਿਹਾਈ ਦੇ ਹੁਕਮ ਜਾਰੀ

On Punjab

Nuclear War: ਪਰਮਾਣੂ ਯੁੱਧ ਵਿੱਚ ਸਭ ਤੋਂ ਪਹਿਲਾਂ ਕਿਹੜਾ ਸ਼ਹਿਰ ਹੋਵੇਗਾ ਤਬਾਹ? ਖੁਫੀਆ ਦਸਤਾਵੇਜ਼ਾਂ ‘ਚ ਖੁਲਾਸਾ

On Punjab

ਜੰਮੂ-ਕਸ਼ਮੀਰ ‘ਚ ਸਖਤੀ ਘਟਾਉਣ ਦਾ ਫੈਸਲਾ

On Punjab