47.37 F
New York, US
February 27, 2026
PreetNama
ਸਮਾਜ/Social

ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ, ਪੂਰੇ ਸ਼ਹਿਰ ’ਚ ਹਰਿਆਲੀ ਲਈ ਛੱਡੀ ਬਹੁਤ ਘੱਟ ਥਾਂ

ਪਾਕਿਸਤਾਨ ਦੀ ਸੱਭਿਆਚਾਰਕ ਰਾਜਧਾਨੀ ਲਾਹੌਰ ਦੁਨੀਆ ਦਾ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਐਲਾਨਿਆ ਗਿਆ ਹੈ। ਸਵਿਸ ਹਵਾ ਗੁਣਵੱਤਾ ਨਿਗਰਾਨੀ ਕੰਪਨੀ ਪਲੇਟਫਾਰਮ ਆਈਕਿਊਏਅਰ ਨੇ ਬੁੱਧਵਾਰ ਨੂੰ ਇਸ ਸ਼ਹਿਰ ’ਚ ਫੈਲੇ ਧੁੰਦ ਦੇ ਸੰਘਣੇ ਬੱਦਲਾਂ ਕਾਰਨ ਉਸਨੂੰ ਇਹ ਖਿਤਾਬ ਦਿੱਤਾ ਹੈ। ਪਲੇਟਫਾਰਮ ਆਈਕਿਊਏਅਰ ਨੇ ਕਿਹਾ ਕਿ ਯੂਐੱਸ ਏਕਿਊਆਈ ਪੈਮਾਨੇ ’ਤੇ 203 ਦੇ ਹਵਾ ਗੁਣਵੱਤਾ ਸੂਚਕ ਅੰਕ ਨਾਲ ਲਾਹੌਰ ਹੁਣ ਪ੍ਰਦੂੁਸ਼ਿਤ ਸ਼ਹਿਰਾਂ ਦੀ ਰੈਂਕਿੰਗ ’ਚ ਸਭ ਤੋਂ ਉੱਪਰ ਹੈ। 183 ਦੇ ਹਵਾ ਗੁਣਵੱਤਾ ਸੂਚਕ ਅੰਕ ਨਾਲ ਦਿੱਲੀ ਦੂਜੇ ਸਥਾਨ ’ਤੇ ਹੈ ਜਦਕਿ ਬੰਗਲਾਦੇਸ਼ ਦੀ ਰਾਜਧਾਨੀ ਢਾਕਾ 169 ਦੇ ਸੂਚਕ ਅੰਕ ਨਾਲ ਤੀਜੇ ਤੇ ਕੋਲਕਾਤਾ 168 ਦੇ ਸੂਚਕ ਅੰਕ ਨਾਲ ਚੌਥੇ ਸਥਾਨ ’ਤੇ ਰਿਹਾ। ਦੱਸਣਯੋਗ ਹੈ ਕਿ ਲਾਹੌਰ ਨੂੰ ਕਦੇ ਬਗੀਚਿਆਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ, ਜਿਹੜਾ0 16ਵੀਂ ਤੋਂ 19ਵੀਂ ਸਦੀ ਦੇ ਮੁਗਲ ਕਾਲ ਦੌਰਾਨ ਮਸ਼ਹੂਰ ਸਨ। ਉੱਥੇ ਹੀ ਮੌਜੂਦਾ ਸਮੇਂ ’ਚ ਤੇਜ਼ ਸ਼ਹਿਰੀਕਰਨ ਤੇ ਵਧਦੀ ਅਬਾਦੀ ਨੇ ਪੂਰੇ ਸ਼ਹਿਰ ’ਚ ਹਰਿਆਲੀ ਲਈ ਬਹੁਤ ਘੱਟ ਥਾਂ ਛੱਡੀ ਹੈ।

Related posts

20 ਮਈ ਨੂੰ ਖੁੱਲ੍ਹਣਗੇ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ, ਬਰਫ਼ ਹਟਾਉਣ ‘ਚ ਲੱਗੇ ਫ਼ੌਜੀ ਜਵਾਨ

On Punjab

ਦਿਲਜੀਤ ਦੋਸਾਂਝ ਅਤੇ ਅਹਾਨ ਸ਼ੈਟੀ ਵੱਲੋਂ ‘ਬਾਰਡਰ-2’ ਦੀ ਸ਼ੂਟਿੰਗ ਸ਼ੁਰੂ

On Punjab

ਸਾਬਕਾ ਡੀਆਈਜੀ ਹਰਚਰਨ ਭੁੱਲਰ ਨੂੰ ਮੁੜ ਪੰਜ ਦਿਨਾ ਰਿਮਾਂਡ ’ਤੇ ਭੇਜਿਆ

On Punjab