PreetNama
ਖਾਸ-ਖਬਰਾਂ/Important News

ਲਹਿੰਦੇ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਦੇਵ ’ਵਰਸਿਟੀ ਲਈ ਦਿੱਤੀ 70 ਏਕੜ ਜ਼ਮੀਨ

ਪਾਕਿਸਤਾਨ ਦੇ (ਲਹਿੰਦੇ) ਪੰਜਾਬ ਸੂਬੇ ਦੀ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ 70 ਏਕੜ ਜ਼ਮੀਨ ਦਿੱਤੀ ਹੈ। ਸਿੱਖ ਪੰਥ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ–ਅਸਥਾਨ ’ਚ ਇੱਕ ਕੌਮਾਂਤਰੀ ਯੂਨੀਵਰਸਿਟੀ ਦੀ ਸਥਾਪਨਾ ਕੀਤੀ ਜਾਵੇਗੀ।

 

 

ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬਜਦਾਰ ਨੇ ਅੱਜ ਦੱਸਿਆ ਕਿ ਲਾਹੌਰ ਤੋਂ 80 ਕਿਲੋਮੀਟਰ ਦੂਰ ਨਨਕਾਣਾ ਸਾਹਿਬ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਕੌਮਾਂਤਰੀ ਯੂਨੀਵਰਸਿਟੀ ਦੀ ਸਥਾਪਨਾ ਲਈ ਵਿੱਤੀ ਸਾਲ 2019–2020 ਦੇ ਬਜਟ ਵਿੱਚ ਰਕਮ ਰੱਖੀ ਜਾਵੇਗੀ।

 

 

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨਨਕਾਣਾ ਸਾਹਿਬ ਵਿਖੇ ਪੁਲਿਸ ਲਾਈਨਜ਼ ਜੇਲ੍ਹ ਤੇ ਰਾਸ਼ਟਰੀ ਰਜਿਸਟ੍ਰੇਸ਼ਨ ਡਾਟਾਬੇਸ ਅਥਾਰਟੀ ਦੀ ਸਥਾਪਨਾ ਵੀ ਕੀਤੀ ਜਾਵੇਗੀ।

 

 

ਪੰਜਾਬ ਸੂਬੇ ਦੇ ਨਨਕਾਣਾ ਸਾਹਿਬ ਵਿਖੇ ਵਸੇ ਸਿੱਖ ਪਿਛਲੇ ਲੰਮੇ ਸਮੇਂ ਤੋਂ ਇੱਥੇ ਗੁਰੂ ਨਾਨਕ ਦੇਵ ਜੀ ਦੇ ਨਾਂਅ ਹੇਠ ਯੂਨੀਵਰਸਿਟੀ ਖੋਲ੍ਹਣ ਦੀ ਮੰਗ ਕਰ ਰਹੇ ਹਨ। ਇਸ ਯੂਨੀਵਰਸਿਟੀ ਦਾ ਪ੍ਰਸਤਾਵ ਸਭ ਤੋਂ ਪਹਿਲਾਂ ਸਾਲ 2003 ਦੌਰਾਨ ਪਰਵੇਜ਼ ਇਲਾਹੀ ਦੀ ਸਰਕਾਰ ਵੇਲੇ ਰੱਖਿਆ ਗਿਆ ਸੀ।

 

 

ਪਿਛਲੇ ਵਰ੍ਹੇ ਪਾਕਿਸਤਾਨੀ ਯੂਨੀਵਰਸਿਟੀ ਨੇ ਸ੍ਰੀ ਗੁਰੂ ਨਾਨਕ ਦੇਵ ਰੀਸਰਚ ਚੇਅਰ ਦੀ ਸਥਾਪਨਾ ਵੀ ਕੀਤੀ ਸੀ; ਤਾਂ ਜੋ ਸਿੱਖਾਂ ਦੇ ਸ਼ਾਂਤੀ ਦੇ ਸੁਨੇਹੇ ਨੂੰ ਦੇਸ਼ ਤੇ ਹੋਰ ਦੁਨੀਆ ਤੱਕ ਪਹੁੰਚਾਇਆ ਜਾ ਸਕੇ।

Related posts

Chinese spy balloon : ਅਮਰੀਕਾ ਤੋਂ ਬਾਅਦ ਹੁਣ ਕੋਲੰਬੀਆ ‘ਚ ਵੀ ਦੇਖਿਆ ਗਿਆ ਸ਼ੱਕੀ ਗ਼ੁਬਾਰਾ, ਜਾਂਚ ‘ਚ ਜੁਟੀ ਫ਼ੌਜ

On Punjab

ਭਾਰਤੀ ਨਿਗਰਾਨੀ ਸੰਸਥਾ DGCA ਨੇ ਏਅਰ ਇੰਡੀਆ ਤੋਂ ਮੰਗਿਆ ਸਿਖਲਾਈ ਡੇਟਾ

On Punjab

ਗਾਜ਼ਾ ਸਿਟੀ ‘ਤੇ ਫਿਰ ਗੱਜੇ ਇਜ਼ਰਾਇਲੀ ਜੰਗੀ ਜਹਾਜ਼, ਟਨਲ ਤੇ ਹਮਾਸ ਦੇ ਟਿਕਾਣਿਆਂ ‘ਤੇ ਜ਼ਬਰਦਸਤ ਬੰਬਾਰੀ

On Punjab