PreetNama
ਫਿਲਮ-ਸੰਸਾਰ/Filmy

ਲਤਾ ਮੰਗੇਸ਼ਕਰ ਦੀ ਬਿਲਡਿੰਗ ਨੂੰ ਬੀਐਮਸੀ ਨੇ ਕੀਤਾ ਸੀਲ

ਮੁੰਬਈ: ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦੀ ਬਿਲਡਿੰਗ ਸੀਲ ਕਰਨ ਦੀ ਗੱਲ ਸਾਹਮਣੇ ਆਈ ਹੈ। ਬੀਐਮਸੀ ਨੇ ਮੁੰਬਈ ਦੇ ਚਾਂਬਲਾ ਹਿੱਲ ਇਲਾਕੇ ‘ਚ ਪ੍ਰਭੂਕੁੰਜ ਬਿਲਡਿੰਗ ਨੂੰ ਸੀਲ ਕਰ ਦਿੱਤਾ ਹੈ। ਇਸ ਬਿਲਡਿੰਗ ‘ਚ ਲਤਾ ਮੰਗੇਸ਼ਕਰ ਦੀ ਰਿਹਾਇਸ਼ ਹੈ। ਦਰਅਸਲ ਇਸ ਬਿਲਡਿੰਗ ‘ਚ ਰਹਿਣ ਵਾਲੇ ਪੰਜ ਲੋਕ ਕੋਰੋਨਾ ਪੌਜ਼ੇਟਿਵ ਪਾਏ ਗਏ। ਇਸ ਤੋਂ ਬਾਅਦ ਸਾਵਧਾਨੀ ਵਜੋਂ ਬੀਐਮਸੀ ਨੇ ਬਿਲਡਿੰਗ ਨੂੰ ਸੈਨੇਟਾਈਜ਼ ਕਰਨ ਲਈ ਸੀਲ ਕਰ ਦਿੱਤਾ ਹੈ।

ਲਤਾ ਮੰਗੇਸ਼ਕਰ ਦੇ ਪਰਿਵਾਰ ਵੱਲੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਬਿਲਡਿੰਗ ‘ਚ ਜ਼ਿਆਦਾਤਰ ਮੈਂਬਰ ਉਮਰਦਰਾਜ ਹਨ। ਇਸ ਕਾਰਨ ਬੀਐਮਸੀ ਵੱਲੋਂ ਸਾਵਧਾਨੀ ਦਾ ਹਰ ਕਦਮ ਚੁੱਕਿਆ ਜਾ ਰਿਹਾ ਹੈ। ਹਾਲਾਂਕਿ ਲਤਾ ਮੰਗੇਸ਼ਕਰ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਸੁਰੱਖਿਅਤ ਹਨ। ਇਸ ਦੇ ਨਾਲ ਪਰਿਵਾਰ ਵੱਲੋਂ ਜਾਰੀ ਬਿਆਨ ‘ਚ ਅਪੀਲ ਕੀਤੀ ਗਈ ਹੈ ਕਿ ਲਤਾ ਮੰਗੇਸ਼ਕਰ ਨਾਲ ਜੁੜੀ ਕਿਸੇ ਵੀ ਖ਼ਬਰ ਨੂੰ ਲੈ ਕੇ ਪ੍ਰਤੀਕ੍ਰਿਆ ਨਾ ਦਿੱਤੀ ਜਾਵੇ।
ਕੁਝ ਮਹੀਨਿਆਂ ਪਹਿਲਾਂ ਸਾਹ ਲੈਣ ‘ਚ ਦਿੱਕਤ ਆਉਣ ਕਰਕੇ ਲਤਾ ਮੰਗੇਸ਼ਕਰ ਨੂੰ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ‘ਚ ਦਾਖਲ ਕਰਾਇਆ ਗਿਆ ਸੀ। ਜਿਥੇ ਉਨ੍ਹਾਂ ਨੂੰ ਆਈਸੀਯੂ ‘ਚ ਰਖਿਆ ਗਿਆ ਸੀ। ਕੁਝ ਦਿਨਾਂ ਬਾਅਦ ਸਿਹਤਯਾਬ ਹੋਣ ‘ਤੇ ਲਤਾ ਮੰਗੇਸ਼ਕਰ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ। ਫਿਲਹਾਲ ਲਤਾ ਮੰਗੇਸ਼ਕਰ ਦਾ ਪਰਿਵਾਰ ਉਨ੍ਹਾਂ ਦਾ ਖਾਸ ਧਿਆਨ ਰੱਖ ਰਿਹਾ ਹੈ। ਕੋਰੋਨਾ ਕਾਲ ਵਿੱਚ ਲਤਾ ਮੰਗੇਸ਼ਕਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੋਸ਼ਲ ਮੀਡੀਆ ‘ਤੇ ਸਾਵਧਾਨੀ ਵਰਤਣ ਦੇ ਕਈ ਸੰਦੇਸ਼ ਵੀ ਦਿੱਤੇ ਹਨ।

Related posts

Kangana Ranaut says ‘Emergency’ stuck with censor boardKangana Ranaut says ‘Emergency’ stuck with censor board

On Punjab

Shabana Azmi ਹੋਈ Online fraud ਦਾ ਸ਼ਿਕਾਰ, ਮਹਿੰਗੀ ਸ਼ਰਾਬ ਦਾ ਕੀਤਾ ਸੀ ਆਰਡਰ, ਪੜ੍ਹੋ ਪੂਰੀ ਖ਼ਬਰ

On Punjab

ਇਸ ਪੰਜਾਬੀ ਕਲਾਕਾਰ ਦੇ ਘਰ ਦੌੜੀ ਸੋਗ ਦੀ ਲਹਿਰ, ਮਾਤਾ ਦਾ ਹੋਇਆ ਦੇਹਾਂਤ

On Punjab