Lata’s health, actress now quit : ਲਤਾ ਮੰਗੇਸ਼ਕਰ ਜਿਹਨਾਂ ਨੂੰ ਸੋਮਵਾਰ (11 ਨਵੰਬਰ) ਨੂੰ ਮੁੰਬਈ ਦੇ ਬਰੀਚ ਕੈਂਡੀ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ਆਈਸੀਯੂ) ਵਿੱਚ ਦਾਖਲ ਕਰਵਾਇਆ ਗਿਆ ਸੀ, ਲਤਾ ਮੰਗੇਸ਼ਕਰ ਦੇ ਪਰਿਵਾਰ ਨੇ ਕਿਹਾ ਕਿ ਉਹ ਹੁਣ ਬਿਲਕੁਲ ਤੰਦਰੁਸਤ ਹਨ ਉਹਨਾਂ ਦੇ ਪ੍ਰਸ਼ੰਸਕ ਲਤਾ ਮੰਗੇਸ਼ਕਰ ਦੀ ਸਿਹਤ ਨੂੰ ਲੈ ਕੇ ਚਿੰਤਤ ਹਨ, ਇਸ ਦੌਰਾਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਲਗਾਤਾਰ ਉਹਨਾਂ ਦੀ ਸੂਚਨਾ ਦੇ ਰਹੇ ਹਨ ਅਤੇ ਅਪੀਲ ਕੀਤੀ ਹੈ ਕਿ ਕਿਸੇ ਵੀ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ।
ਸਾਡੀ ਕੋਸ਼ਿਸ਼ ਹੈ ਕਿ ਲਤਾ ਜੀ ਜਲਦੀ ਠੀਕ ਹੋ ਜਾਣ ਅਤੇ ਘਰ ਚਲੇ ਜਾਣ ਅਤੇ ਮੀਡੀਆ ਨੂੰ ਬੇਨਤੀ ਹੈ ਕਿ ਲਤਾ ਜੀ ਦਾ ਸਤਿਕਾਰ ਕਰਨ ਅਫਵਾਹਾਂ ਨਾ ਫੈਲਾੳਣ। ਇਸ ਦੌਰਾਨ ਮਸ਼ਹੂਰ ਲੇਖਕ ਸ਼ੋਭਾ ਨੇ ਲਤਾ ਮੰਗੇਸ਼ਕਰ ਦੀ ਸਿਹਤ ਬਾਰੇ ਟਵੀਟ ਕੀਤਾ ਹੈ। ਸ਼ੋਭਾ ਡੇ ਨੇ ਲਿਖਿਆ ਹੈ ਕਿ ਲਤਾ ਜੀ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਬਾਤ ਕੀਤੀ ਹੈ। ਰੱਬ ਦੀ ਕਿਰਪਾ ਨਾਲ ਸਾਡੀ ਸਵਰ ਕੋਕਿਲਾ ਲਤਾ ਮੰਗੇਸ਼ਕਰ ਠੀਕ ਹੈ। ‘ ਇਸ ਟਵੀਟ ਤੋਂ ਪਹਿਲਾਂ ਸ਼ੋਭਾ ਡੇ ਨੇ ਲਤਾ ਮੰਗੇਸ਼ਕਰ ਨੂੰ ਟੈਗ ਕਰਕੇ ਪੁੱਛਿਆ ਸੀ, ‘ਮੈਨੂੰ ਦੱਸੋ ਇਹ ਸੱਚ ਨਹੀਂ ਹੈ। ਕੀ ਭਾਰਤ ਨੇ ਸਵਰ ਕੋਕਿਲਾ ਲਤਾ ਮੰਗੇਸ਼ਕਰ ਨੂੰ ਖ਼ੋ ਦਿੱਤਾ ਹੈ
ਪਹਿਲੇ ਟਵੀਟ ਦੇ ਲਗਭਗ ਇੱਕ ਘੰਟੇ ਬਾਅਦ, ਉਸਨੇ ਲਤਾ ਮੰਗੇਸ਼ਕਰ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ.90 ਸਾਲਾ ਗਾਇਕਾ ਲਤਾ ਮੰਗੇਸ਼ਕਰ ਪਿਛਲੇ ਸੋਮਵਾਰ ਤੋਂ ਹਸਪਤਾਲ ਵਿੱਚ ਦਾਖਲ ਹੈ। ਸਾਹ ਲੈਣ ਵਿੱਚ ਤਕਲੀਫ਼ ਹੋਣ ਤੋਂ ਬਾਅਦ ਉਹਨਾਂ ਨੂੰ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਨੂੰ ਫੇਫੜਿਆਂ ਵਿਚ ਇੰਫੇਕਸ਼ਨ ਹੋ ਚੁੱਕੀ ਹੈ ਅਤੇ ਨਮੋਨੀਆ ਹੋਣ ਦੀ ਵੀ ਖਬਰ ਦੱਸੀ ਹੈ।
ਡਾ. ਪਤਿਤ ਸਮਾਧਨੀ ਉਹਨਾਂ ਦੇ ਸਥਿਤੀ ਤੇ ਨਜ਼ਰ ਰੱਖ ਰਹੇ ਹਨ। ਲਤਾ ਦੀ ਹਾਲਤ ਹੁਣ ਸਥਿਰ ਹੈ ਜੋ ਕਿ ਹੁਣ ਪਹਿਲਾਂ ਨਾਲੋਂ ਠੀਕ ਹਨ। ਅਸੀਂ ਚਾਹੁੰਦੇ ਹਾਂ ਕਿ ਉਹ ਜਲਦੀ ਠੀਕ ਹੋ ਜਾਣ ਤਾਂ ਜੋ ਉਨ੍ਹਾਂ ਨੂੰ ਜਲਦੀ ਘਰ ਲਿਆਂਦਾ ਜਾ ਸਕੇ। ”ਲਤਾ ਦੀ ਸਿਹਤ ਬਾਰੇ ਹਸਪਤਾਲ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਹਾਲਾਂਕਿ, ਡਾ. ਸਮਾਧਨੀ ਨੇ ਦੱਸਿਆ, ‘ਉਹਨਾਂ ਦੀ ਸਥਿਤੀ ਵਿਚ ਹੌਲੀ ਹੌਲੀ ਸੁਧਾਰ ਆ ਰਿਹਾ ਹੈ। ਉਹ ਜਲਦੀ ਠੀਕ ਹੋ ਜਾਣਗੇ।