PreetNama
ਫਿਲਮ-ਸੰਸਾਰ/Filmy

ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ,

ਰੌਸ਼ਨ ਪ੍ਰਿੰਸ ਦਾ 3 ਮਹੀਨੇ ਦਾ ਪੁੱਤਰ ਇੰਝ ਦਿੰਦਾ ਹੈ ਹਰ ਗੱਲ ਦਾ ਜਵਾਬ, ਤੁਸੀਂ ਵੀ ਦੇਖੋ ਵੀਡੀਓ,ਪੰਜਾਬੀ ਇੰਡਸਟਰੀ ‘ਚ ਥੋੜੇ ਸਮੇਂ ‘ਚ ਵੱਡਾ ਨਾਮ ਬਣਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਰੌਸ਼ਨ ਪ੍ਰਿੰਸ ਦੇ ਘਰ ਮਾਰਚ ਮਹੀਨੇ ‘ਚ ਪੁੱਤਰ ਨੇ ਜਨਮ ਲਿਆ ਸੀ, ਜਿਸ ਤੋਂ ਬਾਅਦ ਪੰਜਾਬੀ ਇੰਡਸਟਰੀ ਉਹਨਾਂ ਨੂੰ ਵਧਾਈਆਂ ਦੇ ਰਹੀ ਸੀ।ਦੱਸ ਦਈਏ ਕਿ ਰੌਸ਼ਨ ਪ੍ਰਿੰਸ ਨੇ ਆਪਣੇ ਪੁੱਤਰ ਦਾ ਨਾਂ ਗੌਰਿਕ ਰੱਖਿਆ ਹੈ, ਜਿਸ ਦੀ ਵੀਡੀਓ ਹਾਲ ਹੀ ‘ਚ ਉਨ੍ਹਾਂ ਨੇ ਸ਼ੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਰੌਸ਼ਨ ਪ੍ਰਿੰਸ ਦੇ ਪੁੱਤਰ ਗੌਰਿਕ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।ਵੀਡੀਓ ‘ਚ ਰੌਸ਼ਨ ਪ੍ਰਿੰਸ ਆਪਣੇ ਪੁੱਤਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ‘ਚ ਨੰਨ੍ਹਾ ਗੌਰਿਕ ਪਿਤਾ ਦੀਆਂ ਗੱਲਾਂ ਦਾ ਹੁੰਗਾਰਾ ਦਿੰਦਾ ਨਜ਼ਰ ਆ ਰਿਹਾ ਹੈ।

ਤੁਹਾਨੂੰ ਦੱਸ ਦੇਈਏ ਕਿ ਰੋਸ਼ਨ ਪ੍ਰਿੰਸ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਗਾਣੇ ਅਤੇ ਕਈ ਖੂਬਸੂਰਤ ਫ਼ਿਲਮਾਂ ਦੇ ਚੁੱਕੇ ਹਨ ਤੇ ਬਹੁਤ ਜਲਦ ਉਹ ‘ਮੁੰਡਾ ਫਰੀਦਕੋਟੀਆ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋਣ ਵਾਲੇ ਹਨ, ਜਿਸ ‘ਚ ਕਈ ਦਿੱਗਜ ਕਲਾਕਾਰ ਨਜ਼ਰ ਆਉਣਗੇ।

Related posts

ਲੌਕਡਾਊਨ ਵਿਚਕਾਰ ਆਪਣੇ ਪੁੱਤਰ ਨਾਲ ਇੰਝ ਬਿਤਾ ਰਹੇ ਨੇ ਰੌਸ਼ਨ ਪ੍ਰਿੰਸ,ਸ਼ੇਅਰ ਕੀਤੀਆ ਤਸਵੀਰਾਂ

On Punjab

ਅੱਲੂ ਅਰਜੁਨ ਨੇ ਹਸਪਤਾਲ ਵਿੱਚ ਜ਼ਖ਼ਮੀ ਲੜਕੇ ਨੂੰ ਮਿਲਿਆ

On Punjab

Neha Dhupia Pregnant : ਦੂਜੀ ਵਾਰ ਮਾਂ ਬਣਨ ਵਾਲੀ ਹੈ ਨੇਹਾ ਧੂਪੀਆ, ਪਤੀ ਅੰਗਦ ਨਾਲ ਫੋਟੋ ਸ਼ੇਅਰ ਕਰ ਕੀਤਾ ਅਨਾਊਂਸ

On Punjab