60.1 F
New York, US
May 16, 2024
PreetNama
ਸਮਾਜ/Social

ਰੋਹਤਾਂਗ ਟਨਲ ਫੌਜ ਦੇ ਟੀ-90 ਟੈਂਕ ਤੇ ਹੋਰ ਸਮਗਰੀ ਨੂੰ LAC ਤੱਕ ਪਹੁੰਚਾਉਣ ‘ਚ ਕਰੇਗਾ ਵੱਡੀ ਮਦਦ

ਮਨਾਲੀ: ਰੋਹਤਾਂਗ ਪਾਸ ਹਾਈਵੇਅ ਟਨਲ 3 ਅਕਤੂਬਰ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਉਦਘਾਟਨ ਲਈ ਤਿਆਰ ਹੈ। ਪ੍ਰੋਜੈਕਟ ਇੰਜਨੀਅਰਾਂ ਦਾ ਕਹਿਣਾ ਹੈ ਕਿ ਇਸ ਟਨਲ ਨਾਲ ਭਾਰਤੀ ਫੌਜ ਨੂੰ ਵੱਡੀ ਮਦਦ ਮਿਲਣ ਵਾਲੀ ਹੈ ਜੋ ਆਪਣੀ ਟੀ-90 ਟੈਂਕ ਤੇ ਇੰਨਫੈਂਟਰੀ ਕੌਮਬੈਟ ਵਾਹਨ ਅਸਾਨੀ ਨਾਲ ਐਲਏਸੀ ਤੱਕ ਪਹੁੰਚਾ ਸਕਣਗੇ।9.2 ਕਿਲੋਮੀਟਰ ਲੰਬੀ ਸਿੰਗਲ ਟਿਊਬ, ਦੋ-ਮਾਰਗੀ ਸੁਰੰਗ-ਸਮੁੰਦਰ ਦੇ ਤਲ ਤੋਂ 3,000 ਮੀਟਰ ਦੀ ਉੱਚਾਈ ‘ਤੇ ਦੁਨੀਆ ਦੀ ਸਭ ਤੋਂ ਲੰਬੀ ਮੋਟਰਏਬਲ ਸੁਰੰਗ ਹੈ। ਇਹ ਪੀਰ ਪੰਜਾਲ ਰੇਂਜ ਤੋਂ ਲਗਪਗ 30 ਕਿਲੋਮੀਟਰ ਦੀ ਦੂਰੀ ‘ਤੇ 3,978 ਮੀਟਰ ਰੋਹਤਾਂਗ ਪਾਸ ਅੰਦਰ ਆਉਂਦੀ ਹੈ। ਨਿਊਜ਼ ਏਜੰਸੀ ਮੁਤਾਬਿਕ ਹਰ ਮੌਸਮ ਲਈ ਤਿਆਰ ਇਹ ਟਨਲ ਆਰਮੀ ਲਈ ਵੱਡੀ ਮਦਦ ਸਾਬਤ ਹੋਏਗਾ ਜੋ ਫੌਜ ਦੀ ਆਵਾਜਾਈ ਨੂੰ ਅਸਾਨ ਬਣਾਏਗਾ। ਹਾਲਾਂਕਿ, ਲੱਦਾਖ ਦੇ ਖੇਤਰਾਂ ‘ਚ ਹਰ ਮੌਸਮ ਵਾਲੀ ਸੜਕਾਂ ਦੀ ਵਧੇਰੇ ਜ਼ਰੂਰਤ ਹੈ ਤਾਂ ਜੋ ਪੂਰਾ ਸਾਲ ਆਵਾਜਾਈ ਜਾਰੀ ਰਹਿ ਸਕੇ।ਰੋਹਤਾਂਗ ਟਨਲ, ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਸੁਪਨਾ ਸੀ ਤੇ ਉਨ੍ਹਾਂ ਦੇ ਨਾਂ ਤੇ ਇਸ ਦਾ ਨਾਮ ਵੀ ਰੱਖਿਆ ਗਿਆ ਹੈ।ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (ਬੀਆਰਓ) ਵੱਲੋਂ 10 ਸਾਲਾਂ ਦੀ ਸਖਤ ਮਿਹਨਤ ਦੇ ਬਾਅਦ ਇਸ ਟਨਲ ਨੂੰ ਪੂਰਾ ਕੀਤਾ ਜਾ ਰਿਹਾ ਹੈ ਜੋ 4,000 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਹੈ।

Related posts

ਭਾਰਤ ਨੂੰ ਮਿਲਿਆ ਅਮਰੀਕਾ ਲਈ ਕਾਰਤੂਸ ਬਣਾਉਣ ਦਾ ਆਰਡਰ

On Punjab

ਖੇਡਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਜਾਰੀ: ਅਨੁਰਾਗ

On Punjab

ਸਪਾਈਸ ਜੈੱਟ ‘ਤੇ ਸਾਈਬਰ ਹਮਲਾ, ਕਈ ਉਡਾਣਾਂ ਪ੍ਰਭਾਵਿਤ, ਸੈਂਕੜੇ ਯਾਤਰੀ ਪਰੇਸ਼ਾਨ

On Punjab