PreetNama
ਸਮਾਜ/Social

ਰੋਮ ਦੇ ਭਾਰਤੀ ਦੂਤਘਰ ‘ਚ ਖ਼ਾਲਿਸਤਾਨੀਆਂ ਵੱਲੋਂ ਭੰਨਤੋੜ

ਗਣਤੰਤਰ ਦਿਵਸ ਮੌਕੇ ਕਿਸਾਨ ਅੰਦੋਲਨ ਦੇ ਸਮਰਥਨ ਦੇ ਨਾਂ ‘ਤੇ ਇਕੱਠੇ ਹੋਏ ਖ਼ਾਲਿਸਤਾਨ ਸਮਰਥਕਾਂ ਨੇ ਰੋਮ ਦੇ ਭਾਰਤੀ ਦੂਤਘਰ ‘ਚ ਭੰਨਤੋੜ ਕੀਤੀ। ਘਟਨਾ ਦੇ ਸਬੰਧ ਵਿਚ ਭਾਰਤ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਹੈ ਅਤੇ ਇਟਲੀ ਸਰਕਾਰ ਤੋਂ ਘਟਨਾ ਵਿਚ ਸ਼ਾਮਲ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।

ਭੰਨਤੋੜ ਕਰਨ ਵਾਲਿਆਂ ਦੀ ਭੀੜ ਦੂਤਘਰ ‘ਤੇ ਕਿਸਾਨਾਂ ਦੇ ਸਮਰਥਨ ‘ਚ ਪ੍ਰਦਰਸ਼ਨ ਕਰਨ ਦੇ ਨਾਂ ‘ਤੇ ਇਕੱਠੀ ਹੋਈ ਸੀ। ਇਨ੍ਹਾਂ ਦੇ ਹੱਥ ਵਿਚ ਕੇਸਰੀ ਰੰਗ ਦਾ ਖ਼ਾਲਿਸਤਾਨੀ ਝੰਡਾ ਸੀ। ਘਟਨਾ ਦੇ ਸਬੰਧ ਵਿਚ ਦੂਤਘਰ ਨੇ ਸਥਾਨਕ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਹੈ। ਭਾਰਤ ਨੇ ਕਿਹਾ ਹੈ ਕਿ ਡਿਪਲੋਮੈਟਾਂ ਅਤੇ ਡਿਪਲੋਮੈਟਿਕ ਭਵਨ ਦੀ ਜ਼ਿੰਮੇਵਾਰੀ ਮੇਜ਼ਬਾਨ ਦੇਸ਼ ਦੀ ਹੈ। ਅਸੀਂ ਉਮੀਦ ਕਰਦੇ ਹਾਂ ਕਿ ਰੋਮ ਸਰਕਾਰ ਸਖ਼ਤ ਕਾਰਵਾਈ ਕਰੇਗੀ ਅਤੇ ਭਵਿੱਖ ਵਿਚ ਅਜਿਹੀ ਘਟਨਾ ਨਾ ਹੋਵੇ, ਇਸ ਦਾ ਪ੍ਰਬੰਧ ਕੀਤਾ ਜਾਵੇਗਾ। ਗਣਤੰਤਰ ਦਿਵਸ ‘ਤੇ ਕਿਸਾਨਾਂ ਦੇ ਸਮਰਥਨ ਦੇ ਨਾਂ ‘ਤੇ ਅਮਰੀਕਾ ਦੇ ਵਾਸ਼ਿੰਗਟਨ ਵਿਚ ਵੀ ਖ਼ਾਲਿਸਤਾਨੀਆਂ ਦੀ ਭੀੜ ਇਕੱਠੀ ਹੋਈ ਸੀ। ਇਨ੍ਹਾਂ ਦੇ ਹੱਥਾਂ ਵਿਚ ਖ਼ਾਲਿਸਤਾਨ ਦੇ ਝੰਡੇ ਵੀ ਸਨ। ਇਹ ਮੋਦੀ ਸਰਕਾਰ ਵੱਲੋਂ ਲਿਆਏ ਗਏ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਸਨ।

Related posts

ਨਾਗ ਨਸ਼ੇ ਦਾ

Pritpal Kaur

LIC ਦੇ ਪਾਲਿਸੀ ਧਾਰਕਾਂ ਦੀ ਬੱਚਤ ਦੀ ਅਡਾਨੀ ਨੂੰ ਲਾਭ ਪਹੁੰਚਾਉਣ ਲਈ ਦੁਰਵਰਤੋਂ ਕੀਤੀ ਗਈ

On Punjab

ਸਾਬਕਾ ਮੰਤਰੀ ਅਤੇ ਪੰਜਾਬ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਅਤੇ ਤੇਲੂ ਰਾਮ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਅਨਾਜ ਲਿਫਟਿੰਗ ਘੁਟਾਲੇ ਸਬੰਧੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਆਸ਼ੂ ਨੂੰ 27 ਅਤੇ ਤੇਲੂ ਰਾਮ ਨੂੰ 25 ਅਗਸਤ ਤੱਕ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ।ਵਿਜੀਲੈਂਸ ਦੀ ਟੀਮ ਨੇ ਜੱਜ ਸੁਮਿਤ ਮੱਕੜ ਦੀ ਅਦਾਲਤ ਵਿਚ ਪੇਸ਼ ਕੀਤਾ । ਵਿਜੀਲੈਂਸ ਦੇ ਵਕੀਲ ਦੀ ਤਰਫੋਂ ਭਾਰਤ ਭੂਸ਼ਣ ਆਸ਼ੂ ਦੇ ਸੱਤ ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਸੀ, ਜਿਸ ਦੌਰਾਨ ਵਿਜੀਲੈਂਸ ਨੇ ਕਿਹਾ ਹੈ ਕਿ ਭਾਰਤ ਭੂਸ਼ਣ ਆਸ਼ੂ ਦੇ ਕਹਿਣ ‘ਤੇ ਹੀ ਟੈਂਡਰ ਦਿੱਤੇ ਗਏ ਸਨ, ਡਿਪਟੀ ਡਾਇਰੈਕਟਰ ਅਤੇ ਉਸ ਦਾ ਪੀ.ਏ ਮੀਨੂੰ ਮਲਹੋਤਰਾ ਠੇਕੇਦਾਰ ਤੇਲੂ ਰਾਮ ਨਾਲ ਗੱਲ ਕਰਦਾ ਸੀ। ਦੂਜੇ ਪਾਸੇ ਭਾਰਤ ਭੂਸ਼ਣ ਆਸ਼ੂ ਅਤੇ ਉਨ੍ਹਾਂ ਦੇ ਵਕੀਲ ਨੇ ਕਿਹਾ ਹੈ ਕਿ ਉਨ੍ਹਾਂ ਦਾ ਤੇਲੂ ਰਾਮ ਨਾਲ ਕੋਈ ਲੈਣ-ਦੇਣ ਨਹੀਂ ਹੈ ਅਤੇ ਨਾ ਹੀ ਉਨ੍ਹਾਂ ਨਾਲ ਕੋਈ ਮੁਲਾਕਾਤ ਹੋਈ ਹੈ। ਭਾਰਤ ਭੂਸ਼ਣ ਆਸ਼ੂ ਨੇ ਖੁਦ ਜੱਜ ਨੂੰ ਕਿਹਾ ਕਿ ਉਸ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਅਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਨੂੰ ਲਾਗੂ ਕੀਤਾ ਹੈ, ਉਹ ਇੰਨੇ ਨੀਵੇਂ ਪੱਧਰ ‘ਤੇ ਕੰਮ ਨਹੀਂ ਕਰਦਾ।

On Punjab