PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰੋਪੜ ਦੇ SSP ਮਨਿੰਦਰ ਸਿੰਘ ਦੇਸ਼ ਦੇ 25 ਬਿਹਤਰੀਨ ਪੁਲੀਸ ਅਧਿਕਾਰੀਆਂ ‘ਚ ਸ਼ਾਮਲ

ਰੂਪਨਗਰ-  ਫੇਮ ਇੰਡੀਆ-ਏਸ਼ੀਆ ਪੋਸਟ ਵੱਲੋਂ ਜਾਰੀ ਕੀਤੀ ਗਈ ਤਾਜ਼ਾ ਕੌਮੀ ਸੂਚੀ ਵਿੱਚ ਰੋਪੜ ਦੇ ਸੀਨੀਅਰ ਕਪਤਾਨ ਪੁਲੀਸ (SSP) ਮਨਿੰਦਰ ਸਿੰਘ (IPS) ਨੂੰ ਭਾਰਤ ਦੇ 25 ਸਭ ਤੋਂ ਵਧੀਆ ਪੁਲੀਸ ਅਧਿਕਾਰੀਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਉਨ੍ਹਾਂ ਨੂੰ ਇਹ ਰਾਸ਼ਟਰੀ ਮਾਨਤਾ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਰੱਖਣ, ਅਪਰਾਧਾਂ ‘ਤੇ ਠੱਲ੍ਹ ਪਾਉਣ, ਬਿਹਤਰ ਲੀਡਰਸ਼ਿਪ ਹੁਨਰ ਅਤੇ ਲੋਕ-ਕੇਂਦ੍ਰਿਤ ਪੁਲੀਸਿੰਗ ਸੁਚੱਜੇ ਢੰਗ ਨਾਲ ਲਾਗੂ ਕਰਨ ਲਈ ਮਿਲੀ ਹੈ। ਪੰਜਾਬ ਕਾਡਰ ਦੇ 2019 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਮਨਿੰਦਰ ਸਿੰਘ ਨੇ ਜਨਵਰੀ 2026 ਵਿੱਚ ਰੋਪੜ ਦੇ ਐੱਸ.ਐੱਸ.ਪੀ. ਵਜੋਂ ਅਹੁਦਾ ਸੰਭਾਲਿਆ ਸੀ। ਇਸ ਤੋਂ ਪਹਿਲਾਂ ਵੀ ਉਹ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀਆਂ ਸੇਵਾਵਾਂ ਦੌਰਾਨ ਕਈ ਵੱਡੀਆਂ ਸਫ਼ਲਤਾਵਾਂ ਹਾਸਲ ਕਰ ਚੁੱਕੇ ਹਨ। ਮਾਨਸਾ ਵਿੱਚ ਏ.ਐੱਸ.ਪੀ. ਰਹਿੰਦਿਆਂ ਉਨ੍ਹਾਂ ਨੇ ਪਿੰਡ ਮੂਸਾ ਵਿੱਚ ਹੋਏ ਦੋਹਰੇ ਕਤਲ ਕਾਂਡ ਨੂੰ ਮਾਤਰ 72 ਘੰਟਿਆਂ ਵਿੱਚ ਹੱਲ ਕੀਤਾ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦਿਹਾਤੀ ਦੇ ਐੱਸ.ਐੱਸ.ਪੀ. ਵਜੋਂ ਸੇਵਾ ਨਿਭਾਉਂਦਿਆਂ ਉਨ੍ਹਾਂ ਨੇ ਵੱਡੀ ਮਾਤਰਾ ਵਿੱਚ ਹੈਰੋਇਨ, ਹਥਿਆਰ ਅਤੇ ਡਰੱਗ ਮਨੀ ਬਰਾਮਦ ਕਰਕੇ ਨਸ਼ਾ ਤਸਕਰਾਂ ਦੇ ਨੈੱਟਵਰਕ ਨੂੰ ਤੋੜਿਆ ਸੀ। ਤਰਨਤਾਰਨ ਵਿੱਚ ਐੱਸ.ਪੀ. ਹੈੱਡਕੁਆਰਟਰ ਵਜੋਂ ਤਾਇਨਾਤੀ ਦੌਰਾਨ ਉਨ੍ਹਾਂ 100 ਤੋਂ ਵੱਧ ਧਰਨਿਆਂ ਨੂੰ ਸ਼ਾਂਤੀਪੂਰਵਕ ਨਿਪਟਾਇਆ ਅਤੇ ਸਾਂਝ ਕੇਂਦਰ ਪ੍ਰਣਾਲੀ ਵਿੱਚ ਜ਼ਿਲ੍ਹੇ ਦੀ ਰੈਂਕਿੰਗ ਵਿੱਚ ਸੁਧਾਰ ਲਿਆਂਦਾ। ਹੁਣ ਰੋਪੜ ਜ਼ਿਲ੍ਹੇ ਵਿੱਚ ਵੀ ਉਹ ਅਪਰਾਧ ਮੁਕਤ ਅਤੇ ਪਾਰਦਰਸ਼ੀ ਪੁਲੀਸਿੰਗ ਮੁਹੱਈਆ ਕਰਵਾਉਣ ਲਈ ਲਗਾਤਾਰ ਮੁਹਿੰਮਾਂ ਚਲਾ ਰਹੇ ਹਨ। ਉਨ੍ਹਾਂ ਦੀ ਇਸ ਚੋਣ ਨਾਲ ਪੰਜਾਬ ਪੁਲੀਸ ਦਾ ਮਾਣ ਦੇਸ਼ ਭਰ ਵਿੱਚ ਹੋਰ ਵਧ ਗਿਆ ਹੈ।

Related posts

ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਪਹਿਲ ਦੇ ਆਧਾਰ ’ਤੇ ਵਿਸ਼ੇਸ਼ ਪੋਕਸੋ ਅਦਾਲਤਾਂ ਸਥਾਪਤ ਕਰਨ ਦਾ ਨਿਰਦੇਸ਼

On Punjab

ਸੰਗਰਾਮ ਸਿੰਘ ਨੇ ਰਚਿਆ ਇਤਿਹਾਸ, ਪਾਕਿਸਤਾਨੀ ਪਹਿਲਵਾਨ ਨੂੰ ਹਰਾ ਕੇ MMA Fight ਜਿੱਤਣ ਵਾਲਾ ਪਹਿਲਾ ਭਾਰਤੀ ਪਹਿਲਵਾਨ ਬਣਿਆ ਭਾਰਤੀ ਪਹਿਲਵਾਨ ਸੰਗਰਾਮ ਸਿੰਘ ਨੇ ਨਵਾਂ ਇਤਿਹਾਸ ਰਚ ਦਿੱਤਾ ਹੈ। ਉਸ ਨੇ ਗਾਮਾ ਇੰਟਰਨੈਸ਼ਨਲ ਫਾਈਟਿੰਗ ਚੈਂਪੀਅਨਸ਼ਿਪ ਵਿੱਚ 93 ਕਿਲੋ ਵਰਗ ਵਿੱਚ ਸ਼ਾਨਦਾਰ ਜਿੱਤ ਹਾਸਲ ਕੀਤੀ।

On Punjab

China Spy Balloon : ਚੀਨ ਦੇ ਜਾਸੂਸੀ ਗੁਬਾਰਿਆਂ ਨੇ ਭਾਰਤ ਸਮੇਤ ਕਈ ਦੇਸ਼ਾਂ ਨੂੰ ਬਣਾਇਆ ਨਿਸ਼ਾਨਾ, ਅਮਰੀਕੀ ਅਖ਼ਬਾਰ ਦਾ ਦਾਅਵਾ

On Punjab