PreetNama
ਖਬਰਾਂ/News

ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਯਤਨਾਂ ਸਦਕਾ ਬਦਲੀ ਸਕੂਲ ਦੀ ਨੁਹਾਰ

ਰੋਟਰੀ ਡਿਸਟਿਕ 3090 ਦੇ ਡਿਸਟਿਕ ਗਵਰਨਰ ਰਾਜੀਵ ਗਰਗ ਅਤੇ ਡਿਸਟਿਕ ਗਵਰਨਰ (2020-21 ) ਵਿਜੈ ਅਰੋੜਾ ਦੇ ਮਾਰਗਦਰਸ਼ਨ ਵਿੱਚ ਹੈਪੀ ਸਕੂਲ ਮੁਹਿੰਮ ਤਹਿਤ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਪ੍ਰਧਾਨ ਬਲਦੇਵ ਸਲੂਜਾ, ਰੋਟਰੀਅਨ ਅਸ਼ੋਕ ਬਹਿਲ ਅਤੇ ਸੱਕਤਰ ਕਮਲ ਸ਼ਰਮਾ ਦੀ ਅਗਵਾਈ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਗੋਲ ਬਾਗ ਨੂੰ ਗੋਦ ਲਿਆ ਗਿਆ ਹੈ। ਡੀਨ ਕਾਲਜ ਡਿਵਲਪਮੈਂਟ ਦੇਵ ਸਮਾਜ ਕਾਲਜ ਫ਼ਾਰ ਵੂਮੈਨ ਫ਼ਿਰੋਜ਼ਪੁਰ ਪ੍ਰਤੀਕ ਪਰਾਸ਼ਰ, ਗਵਰਨਰ ਵਿਜੈ ਅਰੋੜਾ , ਰੋਟਰੀਅਨ ਹਰਵਿੰਦਰ ਘਈ ਅਤੇ ਰੋਟੇਰੀਅਨ ਸ਼ਿਵਮ ਬਜਾਜ ਨੇ ਸਕੂਲ ਦਾ ਵਿਜ਼ਟ ਕੀਤਾ ਅਤੇ ਸਕੂਲ ਦੇ ਵਿਕਾਸ ਲਈ ਵੀਹ ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ ।ਪ੍ਰਧਾਨ ਬਲਦੇਵ ਸਲੂਜਾ ਨੇ ਦੱਸਿਆ ਕਿ ਰੋਟਰੀ ਕਲੱਬ ਫ਼ਿਰੋਜ਼ਪੁਰ ਕੈਂਟ ਦੇ ਯਤਨਾਂ ਸਦਕਾ ਸਰਕਾਰੀ ਪ੍ਰਾਇਮਰੀ ਸਕੂਲ ਗੋਲ ਬਾਗ਼ ਦੀ ਨੁਹਾਰ ਬਦਲ ਗਈ ਹੈ ਕਲੱਬ ਨੇ ਹੁਣ ਤੱਕ ਸਕੂਲ ਵਿਚ ਦੋ ਟਾਇਲਟਸ ਦਾ ਨਿਰਮਾਣ ਕਰਵਾਇਆ ਹੈ ਵਿਦਿਆਰਥੀਆਂ ਨੂੰ ਹੱਥ ਧੋਣ ਦੀ ਆਦਤ ਪਾਉਣ ਲਈ ਹੈਂਡ ਵਾਸ਼ ਸੈਂਟਸ਼ਨ ਲਗਾਇਆ ਗਿਆ ਹੈ ਸਕੂਲ ਦੀ ਰਿਪੇਅਰ ਅਤੇ ਰੰਗ ਰੋਗਣ ਲਈ ਸਮੇਂ ਸਮੇਂ ਤੇ ਸਕੂਲ ਦੀ ਆਰਥਿਕ ਸਹਾਇਤਾ ਕੀਤੀ ਗਈ ਹੈ ਕਲੱਬ ਦਾ ਮੰਤਵ ਇਸ ਸਕੂਲ ਨੂੰ ਹੈਪੀ ਸਕੂਲ ਬਣਾਉਣਾ ਹੈ ਤਾਂ ਜੋ ਵਿਦਿਆਰਥੀ ਖੁਸ਼ੀ ਖੁਸ਼ੀ ਸਕੂਲ ਆਉਣ ਤੇ ਵਧੀਆ ਸਿੱਖਿਆ ਪ੍ਰਾਪਤ ਕਰਕੇ ਚੰਗੇ ਨਾਗਰਿਕ ਬਣ ਸਕਣ । ਉਨ੍ਹਾਂ ਸਕੂਲ ਸਟਾਫ ਹੈਡ ਟੀਚਰ ਜਗਮੀਤ ਸਿੰਘ , ਰੁਪਿੰਦਰ ਮੈਡਮ, ਸ਼ਵੇਤਾ ਮਨਚੰਦਾ , ਜਸਵੀਰ ਸਿੰਘ , ਅੰਜੂ ਬਾਲਾ , ਰੇਨੂੰ ਬਾਲਾ , ਰਾਣੀ , ਪਰਮਿੰਦਰ ਕੌਰ ਸੰਧੂ , ਮਲਕੀਤ ਕੌਰ ਆਦਿ ਵੀ ਦੀ ਵੀ ਤੀਹ ਦਿਲੋਂ ਪ੍ਰਸ਼ੰਸਾ ਕੀਤੀ ਜਿਨ੍ਹਾਂ ਦਾ ਇਸ ਮੁਹਿੰਮ ਵਿੱਚ ਅਹਿਮ ਯੋਗਦਾਨ ਰਿਹਾ ।ਇਸ ਮੌਕੇ ਰੋਟਰੀਅਨ ਡਾ ਅਨਿਲ ਚੋਪੜਾ, ਰੋਟਰੀਅਨ ਡਾ ਲਲਿਤ ਕੋਹਲੀ, ਰੋਟਰੀਅਨ ਅਰੁਣ ਖੇਤਰਪਾਲ, ਰੋਟਰੀਅਨ ਦਸ਼ਮੇਸ਼ ਸੇਠੀ, ਰੋਟਰੀਅਨ ਰਾਜੇਸ਼ ਮਲਿਕ , ਰੋਟਰੀਅਨ ਬੀ ਐਸ ਸੰਧੂ , ਰੋਟਰੀਅਨ ਅਭਿਮਨਯੂ ਦਿਓੜਾ, ਰੋਟਰੀਅਨ ਹਰਵਿੰਦਰ ਘਈ, ਰੋਟਰੀਅਨ ਵਜਿੰਦਰ ਗੁਪਤਾ, ਰੋਟਰੀਅਨ ਗੁਲਸ਼ਨ ਸਚਦੇਵਾ, ਰੋਟਰੀਅਨ ਕਪਿਲ ਟੰਡਨ, ਰੋਟਰੀਅਨ ਸੁੱਖਦੇਵ ਸ਼ਰਮਾ , ਰੋਟਰੀਅਨ ਅਸ਼ਵਨੀ ਗਰੋਵਰ ਆਦਿ ਹਾਜ਼ਰ ਸਨ

Related posts

ਸਿਲੀਕਾਨ ਵੈਲੀ ਬੈਂਕ ਨੂੰ ਰਾਹਤ ਪੈਕੇਜ ਦੇਣ ਤੋਂ ਅਮਰੀਕੀ ਸਰਕਾਰ ਨੇ ਕੀਤਾ ਇਨਕਾਰ, ਬੈਂਕ ਡੁੱਬਣ ਦੇ ਡਰ ‘ਚ ਨਿਵੇਸ਼ਕ, ਜਾਣੋ ਕਿਵੇਂ ਆਇਆ ਸੰਕਟ

On Punjab

Salman Khan Birthday : ਇਸ ਕਾਰਨ ਮੇਨ ਗੇਟ ਤੋਂ ਹੋਟਲ ’ਚ ਐਂਟਰੀ ਨਹੀਂ ਲੈਂਦੇ ਸਲਮਾਨ ਖਾਨ, ਭਾਈਜਾਨ ਬਾਰੇ ਜਾਣੋ ਇਹ ਖ਼ਾਸ ਗੱਲਾਂ

On Punjab

ਭਾਰਤ ਲਈ ਝਟਕਾ, ਸੱਟ ਲੱਗਣ ਕਾਰਨ ਬੁਮਰਾਹ ਨੇ ਮੈਦਾਨ ਛੱਡਿਆ

On Punjab