72.05 F
New York, US
May 7, 2025
PreetNama
ਸਿਹਤ/Health

ਰੋਜ਼ਾਨਾ ਇਕ ਮੁੱਠੀ ਮਖਾਣੇ ਖਾਣ ਨਾਲ ਮਿਲਦੇ ਹਨ ਇਹ ਪੰਜ ਜ਼ਬਰਦਸਤ ਫਾਇਦੇ

ਸੁੱਕੇ ਮੇਵੇ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਮਖਾਣਿਆਂ ਨੂੰ ਗਰਮ ਕੀਤੇ ਬਿਨਾਂ ਵੀ ਖਾਧਾ ਜਾ ਸਕਦਾ ਹੈ ਜਾਂ ਫਿਰ ਭੁੰਨ ਕੇ ਵੀ ਖਾ ਸਕਦੇ ਹੋ। ਆਯੁਰਵੇਦ ਅਨੁਸਾਰ, ਮਖਾਣੇ ਵਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਲਈ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ। ਇਹ ਵਧਦੀ ਉਮਰ ਦੇ ਲੱਛਣਾਂ ਨੂੰ ਘਟਾਉਣ ਦਾ ਕੰਮ ਕਰਦੇ ਹਨ। ਇਹ ਕੈਲਸ਼ੀਅਮ ਨਾਲ ਭਰਪੂਰ ਹੁੰਦੇ ਹਨ ਤੇ ਜੋੜਾਂ ਦੇ ਦਰਦ ‘ਚ ਫਾਇਦੇਮੰਦ ਸਾਬਿਤ ਹੁੰਦੇ ਹਨ।

ਤਣਾਅ ਦੂਰ ਕਰਨ ‘ਚ ਮਦਦਗਾਰ

ਜੇਕਰ ਤੁਸੀਂ ਅਕਸਰ ਤਣਾਅ ‘ਚ ਰਹਿੰਦੇ ਹੋ ਤੇ ਇਸ ਕਾਰਨ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੋ ਰਹੀ ਹੈ ਤਾਂ ਮਖਾਣੇ ਖਾਣਾ ਫਾਇਦੇਮੰਦ ਹੋਵੇਗਾ। ਰਾਤ ਨੂੰ ਸੌਂਣ ਤੋਂ ਪਹਿਲਾਂ ਇਕ ਗਿਲਾਸ ਦੁੱਧ ਦੇ ਨਾਲ ਮਖਾਣਿਆਂ ਦਾ ਸੇਵਨ ਕਰਨ ਨਾਲ ਚੰਗੀ ਨੀਂਦ ਆਉਂਦੀ ਹੈ। ਨਾਲ ਹੀ ਤਣਾਅ ਵੀ ਘੱਟ ਹੁੰਦਾ ਹੈ।

ਪਾਚਨ ਕਿਰਿਆ ‘ਚ ਸੁਧਾਰ

ਮਖਾਣੇ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦੇ ਹਨ ਜੋ ਹਰ ਉਮਰ ਵਰਗ ਦੇ ਲੋਕਾਂ ਨੂੰ ਆਸਾਨੀ ਨਾਲ ਪਚ ਜਾਂਦੇ ਹਨ। ਇਸ ਤੋਂ ਇਲਾਵਾ ਫੁੱਲ ਮਖਾਣਿਆਂ ‘ਚ ਐਸਟ੍ਰੀਜਨ ਗੁਣ ਵੀ ਹੁੰਦੇ ਹਨ, ਜਿਸ ਕਾਰਨ ਇਹ ਦਸਤ ਤੋਂ ਰਾਹਤ ਦਿੰਦੇ ਹਨ ਤੇ ਭੁੱਖ ਵਧਾਉਣ ‘ਚ ਮਦਦਗਾਰ ਹਨ।

ਗੁਰਦਿਆਂ ਦੀ ਮਜ਼ਬੂਤੀ

ਫੁੱਲ ਮਖਾਣਿਆਂ ‘ਚ ਮਿਠਾਸ ਬਹੁਤ ਘੱਟ ਹੋਣ ਕਾਰਨ ਇਹ ਸਪਲੀਨ ਨੂੰ ਡਿਟਾਕਸੀਫਾਈ ਕਰਦਾ ਹੈ। ਕਿਡਨੀ ਨੂੰ ਮਜ਼ਬੂਤ ਬਣਾਉਣ ਤੇ ਖੂਨ ਨੂੰ ਬਿਹਤਰ ਰੱਖਣ ਲਈ ਖਾਣਿਆਂ ਦਾ ਨਿਯਮਤ ਸੇਵਨ ਕਰੋ।

ਦਿਲ ਨਾਲ ਜੁੜੀਆਂ ਬਿਮਾਰੀਆਂ

ਮਖਾਣਿਆਂ ‘ਚ ਗੈਰ-ਸਿਹਤਮੰਦ ਕੋਲੈਸਟ੍ਰੋਲ ਬਹੁਤ ਘੱਟ ਹੁੰਦਾ ਹੈ। ਇਹ ਆਸਾਨੀ ਨਾਲ ਪਚ ਜਾਂਦੇ ਹਨ ਅਤੇ ਦਿਲ ਦੀਆਂ ਬਿਮਾਰੀਆਂ ਨੂੰ ਦੂਰ ਰੱਖਣ ‘ਚ ਮਦਦ ਕਰਦੇ ਹਨ।

Related posts

ਬਾਡੀ ’ਚ ਆਕਸੀਜਨ ਦਾ ਪੱਧਰ ਵਧਾਉਣ ਤੇ ਬਣਾਈ ਰੱਖਣ ਲਈ ਇਹ ਹਨ ਕਾਰਗਰ ਉਪਾਅ

On Punjab

Alcohol May Benefit You: ਕੀ ਸ਼ਰਾਬ ਪੀਣ ਨਾਲ ਸਿਹਤ ਨੂੰ ਹੁੰਦਾ ਹੈ ਨੁਕਸਾਨ ? ਖ਼ਬਰ ਪੜ੍ਹ ਕੇ ਤੁਹਾਡਾ ਰਵੱਈਆ ਜਾਵੇਗਾ ਬਦਲ

On Punjab

ਮਾਪੇ ਬਣਨ ਬੱਚਿਆਂ ਦੇ ਰੋਲ ਮਾਡਲ

On Punjab