66.24 F
New York, US
September 12, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰੇਲਵੇ ਲਾਈਨਾਂ ’ਤੇ ਡਰੋਨਾਂ ਨਾਲ ਰੱਖੀ ਜਾਵੇਗੀ ਨਜ਼ਰ: ਰਵਨੀਤ ਬਿੱਟੂ

ਪਟਿਆਲਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਅੱਜ ਸ਼ੰਭੂ ਨੇੜੇ ਰੇਲਵੇ ਲਾਈਨ ’ਤੇ ਪਿਛਲੇ ਦਿਨੀਂ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਦੌਰਾ ਕੀਤਾ। ਇਸ ਦੌਰਾਨ ਬਿੱਟੂ ਨੇ ਕਿਹਾ ਕਿ ਸਮੂਹ ਰੇਲਵੇ ਲਾਈਨਾਂ ‘ਤੇ ਹੁਣ ਡਰੋਨਾ ਨਾਲ 24 ਘੰਟੇ ਨਜ਼ਰ ਰੱਖਣ ਸਮੇਤ ਸੋਲਰ ਸਿਸਟਮ ਜ਼ਰੀਏ ਥਾਂ-ਥਾਂ ਸੀਸੀਟੀਵੀ ਕੈਮਰੇ ਵੀ ਲਾਏ ਜਾਣਗੇ। ਇਸ ਤੋਂ ਇਲਾਵਾ ਗਸ਼ਤ ਵੀ ਵਧਾਈ ਜਾਵੇਗੀ ਤਾਂ ਜੋ ਕੋਈ ਮਾੜਾ ਵਿਅਕਤੀ ਰੇਲਵੇ ਲਾਈਨ ਨੂੰ ਨੁਕਸਾਨ ਨਾ ਪਹੁੰਚਾ ਸਕੇ। ਇਸ ਮੌਕੇ ਬਿੱਟੂ ਨੇ ਪੰਜਾਬ ਦੀਆਂ ਸਮੁੱਚੀਆਂ ਧਿਰਾਂ ਨੂੰ ਮਾੜੇ ਅਨਸਰਾਂ ਦੀ ਹਮਾਇਤ ਨਾ ਕਰਨ ਦੀ ਅਪੀਲ ਕਰਦਿਆਂ ਆਖਿਆ ਕਿ ਪੰਜਾਬ ਇਸ ਵੇਲੇ ਵੱਡੀ ਜੰਗ ਲੜ ਰਿਹਾ ਹੈ ਕਿਉਂਕਿ ਗੈਂਗਸਟਰ ਅਤੇ ਅੱਤਵਾਦੀ ਰਲ ਕੇ ਕੰਮ ਕਰ ਰਹੇ ਹਨ, ਜਿਨ੍ਹਾਂ ਵੱਲੋਂ ਪੰਜਾਬ ਅੰਦਰ ਕਤਲੋਗਾਰਤ ਅਤੇ ਫ਼ਿਰੌਤੀਆਂ ਸਮੇਤ ਹੋਰ ਮਾਰ ਧਾੜ ਅਤੇ ਬੰਬ ਬਲਾਸਟ ਵਰਗੀਆਂ ਦਿਲ ਕੰਬਾਊ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਦੇ ਖ਼ਿਲਾਫ਼ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਲੜਨ ਦੀ ਲੋੜ ਹੈ।

ਬਿੱਟੂ ਨੇ ਕਿਹਾ ਕਿ ਇੱਥੇ ਵਰਤੇ ਗਏ ਬੰਬ ਨੂੰ ਹਲਕੇ ਵਿਚ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਵਧੇਰੇ ਸ਼ਕਤੀਸ਼ਾਲੀ ਬੰਬ ਸੀ। ਇਸ ਬੰਬ ਧਮਾਕੇ ਤੋਂ ਇਕ ਮਿੰਟ ਬਾਅਦ ਹੀ ਸਬੰਧਤ ਟਰੇਨ ਦੇ ਡਰਾਈਵਰ ਨੇ ਇਤਲਾਹ ਦੇ ਦਿੱਤੀ ਸੀ ਜਿਸ ਦੇ ਚਲਦਿਆਂ ਹੀ ਰੇਲਵੇ ਵਿਭਾਗ ਨੇ ਫੁਰਤੀ ਕਰਦਿਆਂ ਇਸ ਟਰੈਕ ‘ਤੇ ਤੁਰੰਤ ਹੀ ਆਵਾਜਾਈ ਰੋਕ ਦਿੱਤੀ। ਉਨ੍ਹਾਂ ਰੇਲਵੇ ਵਿਭਾਗ ਦੇ ਅਧਿਕਾਰੀਆਂ ਅਤੇ ਰੇਲਵੇ ਪੁਲਸ ਦੀ ਸਰਾਹਨਾ ਵੀ ਕੀਤੀ। ਦੱਸਣਯੋਗ ਹੈਕਿ ਸ਼ੰਭੂ ਨੇੜੇ ਬਠਾਉਣੀਆਂ ਪਿੰਡ ਕੋਲੇ ਹੋਏ ਬੰਬ ਧਮਾਕੇ ਵਾਲੀ ਥਾਂ ਦਾ ਜਾਇਜ਼ਾ ਲੈਣ ਲਈ ਰੇਲ ਮੰਤਰੀ ਰਵਨੀਤ ਬਿੱਟੂ ਅਧਿਕਾਰੀਆਂ ਸਮੇਤ ਇਕ ਸਪੈਸ਼ਲ ਰੇਲ ਗੱਡੀ ਵਿਚ ਇੱਥੇ ਪੁੱਜੇ। ਇਹ ਰੇਲ ਗੱਡੀ ਘਟਨਾ ਸਥਾਨ ‘ਤੇ ਆ ਕੇ ਰੁਕੀ ਅਤੇ ਜਾਇਜ਼ਾ ਲੈਣ ਤੋਂ ਬਾਅਦ ਬਿੱਟੂ ਨੂੰ ਲੈ ਕੇ ਰਵਾਨਾ ਹੋ ਗਈ।

Related posts

ਜਲਦ ਘੱਟ ਸਕਦੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਦਿੱਤੇ ਸੰਕੇਤ

On Punjab

ਜਾਮੀਆ ਹਿੰਸਾ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ 10 ਲੋਕ ਗ੍ਰਿਫ਼ਤਾਰ

On Punjab

‘ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ’, ਪਟਰੀ ‘ਤੇ ਡਿੱਗੇ ਵਿਅਕਤੀ ਦੀ ਇੰਝ ਬਚੀ ਜਾਨ

On Punjab