PreetNama
ਸਮਾਜ/Social

ਰੂਸ ਦੇ ਹਸਪਤਾਲ ‘ਚ ਖਰਾਬ ਵੈਂਟੀਲੇਟਰ ਨਾਲ ਲੱਗੀ ਕੋਵਿਡ ਵਾਰਡ ‘ਚ ਅੱਗ, ਤਿੰਨ ਮਰੀਜ਼ਾਂ ਦੀ ਦਰਦਨਾਕ ਮੌਤ

ਰੂਸ ਦੇ ਰਯਾਜਾਨ ਸ਼ਹਿਰ ਦੇ ਇਕ ਹਸਪਤਾਲ ‘ਚ ਅੱਗ ਲੱਗਣ ਨਾਲ ਤਿੰਨ ਮਰੀਜ਼ਾਂ ਦੀ ਦਰਦਨਾਕ ਮੌਤ ਹੋ ਗਈ ਹੈ। ਜਿਸ ਹਸਪਤਾਲ ‘ਚ ਇਹ ਹਾਦਸਾ ਹੋਇਆ ਹੈ ਉਥੇ ਕੋਰੋਨਾ ਸੰਕ੍ਰਮਿਤ ਮਰੀਜ਼ਾਂ ਦਾ ਇਲਾਜ ਚਲ ਰਿਹਾ ਸੀ। ਪ੍ਰਸ਼ਾਸਨ ਮੁਤਾਬਕ ਇਕ ਅਧਿਕਾਰੀ ਨੇ ਅੱਗ ਲੱਗਣ ਦੀ ਘਟਨਾ ਦੇ ਪਿੱਛੇ ਖਰਾਬ ਵੈਂਟੀਲੇਟਰਜ਼ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਰੂਸ ‘ਚ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤਕ ਕਈ ਹਸਪਤਾਲਾਂ ਦੀ ਇੰਟੈਂਸਿਵ ਕੇਅਰ ਯੂਨਿਟ ‘ਚ ਇਸੇ ਤਰ੍ਹਾਂ ਦੇ ਹਾਦਸੇ ਹੋ ਚੁੱਕੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਲਈ ਇਸਤੇਮਾਲ ਕੀਤੇ ਜਾ ਰਹੇ ਵੈਂਟੀਲੇਟਰ ਦੇ ਖਰਾਬ ਹੋਣ ਦੀ ਵਜ੍ਹਾ ਨਾਲ ਇਸ ਤਰ੍ਹਾਂ ਹੋਇਆ ਹੈ।

Related posts

ਇਥੋਂ ਸ਼ਹਿਰ ਲਾਹੌਰ ਹੈ ਦੂਰ ਮੀਆਂ…

On Punjab

ਗੁਆਚੀਆਂ ਸੁਰਾਂ ਨੂੰ ਕੌਣ ਸੰਭਾਂਲੇ…

Pritpal Kaur

ਆਵਾਰਾ ਕੁੱਤੇ: ਸੁਪਰੀਮ ਕੋਰਟ ਵੱਲੋਂ ਹੁਕਮਾਂ ’ਚ ਸੋਧ; ਨਸਬੰਦੀ ਮਗਰੋਂ ਛੱਡਣ ਦੇ ਹੁਕਮ

On Punjab