PreetNama
ਸਿਹਤ/Health

ਰੂਸੀ ਕੋਰੋਨਾ ਵੈਕਸੀਨ ‘ਤੇ ਭਾਰਤੀ ਸੰਸਥਾ ਨੇ ਵੀ ਚੁੱਕੇ ਸਵਾਲ

ਹੈਦਰਾਬਾਦ: ਕੋਰੋਨਾ ਮਹਾਮਾਰੀ ਨਾਲ ਲੜਨ ਲਈ ਰੂਸ ਵੱਲੋਂ ਤਿਆਰ ਕੀਤਾ ਗਿਆ ਟੀਕਾ ਸ਼ੱਕ ਦੇ ਘੇਰੇ ‘ਚ ਆ ਰਿਹਾ ਹੈ। ਭਾਰਤ ਦੇ ਨਾਮੀ ਸੰਸਥਾ ਨੇ ਟੀਕੇ ਸਬੰਧੀ ਢੁਕਵਾਂ ਡੇਟਾ ਉਪਲੱਬਧ ਨਾ ਹੋਣ ਦਾ ਹਵਾਲਾ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਡੇਟਾ ਉਪਲੱਬਧ ਨਾ ਹੋਣ ਕਾਰਨ ਇਸ ਟੀਕੇ ਦੇ ਅਸਰਦਾਰ ਹੋਣ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।

ਰੂਸ ਦਾ ਕੋਵਿਡ ਟੀਕਾ ਸ਼ੱਕ ਦੇ ਘੇਰੇ ‘ਚ
ਸੈਂਟਰ ਆਫ਼ ਸੈਲੂਲਰ ਐਂਡ ਮੋਲੀਕਿਉਲਰ ਬਾਈਓਲੋਜੀ (CCMB) ਦੇ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਲੋਕ ਚੰਗੀ ਕਿਸਮਤ ਵਾਲੇ ਹੋਏ ਤਾਂ ਰੂਸ ਦਾ ਟੀਕਾ ਪ੍ਰਭਾਵਸ਼ਾਲੀ ਸਾਬਤ ਹੋਵੇਗਾ। CCMB ਦੇ ਡਾਇਰੈਕਟਰ ਰਾਕੇਸ਼ ਮਿਸ਼ਰਾ ਨੇ ਰੂਸ ਦੇ ਟੀਕੇ ਦੇ ਪ੍ਰਭਾਵੀ ਤੇ ਸੁਰੱਖਿਅਤ ਹੋਣ ਦੇ ਦਾਵੇ ਤੇ ਟਿੱਪਣੀ ਕਰਨ ਨੂੰ ਮੁਸ਼ਕਲ ਦੱਸਿਆ।

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਟਿਨ ਨੇ ਮੰਗਲਵਾਰ ਨੂੰ ਪੂਰੀ ਦੁਨਿਆ ਨੂੰ ਹੈਰਾਨ ਕਰਦੇ ਹੋਏ ਇਹ ਬਿਆਨ ਦਿੱਤਾ ਸੀ ਕਿ, “ਰੂਸ ਨੇ ਕੋਰੋਨਾ ਨਾਲ ਲੜ੍ਹਨ ਵਾਲਾ ਟੀਕਾ ਬਣਾ ਲਿਆ ਹੈ। ਇਹ ਟੀਕਾ ਮਹਾਮਾਰੀ ਨਾਲ ਲੜ੍ਹਨ ਲਈ ‘ਬਹੁਤ ਪ੍ਰਭਾਵੀ ਢੰਗ’ ਨਾਲ ਕੰਮ ਕਰਦਾ ਹੈ।

ਮਿਸ਼ਰਾ ਨੇ ਕਿਹਾ ਕਿ, “ਟੀਕੇ ਦੇ ਅਸਰਦਾਰ ਹੋਣ ਤੇ ਸੁਰੱਖਿਅਤ ਹੋਣ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ। ਟੀਕਾ ਦਾ ਤੀਜੇ ਪੜਾਅ ‘ਚ ਕੀਤਾ ਜਾਣ ਵਾਲਾ ਪ੍ਰੀਖਣ ਠੀਕ ਢੰਗ ਨਾਲ ਨਹੀਂ ਹੋਇਆ ਕਿਉਂਕਿ ਕਿਸੇ ਵੀ ਟੀਕੇ ਬਾਰੇ ਤੀਜੇ ਚਰਣ ‘ਚ ਹੀ ਪਤਾ ਲੱਗਦਾ ਹੈ। ਜ਼ਿਕਰਯੋਗ ਗੱਲ ਇਹ ਹੈ ਵਿਸ਼ਵ ਸਹਿਤ ਸਗੰਠਨ (WHO) ਸਮੇਤ ਅਮਰੀਕਾ ਵੀ ਰੂਸ ਦੇ ਦਾਅਵੇ ਤੇ ਸ਼ੱਕ ਕਰ ਰਿਹਾ ਹੈ। WHO ਮੁਤਾਬਿਕ ਟੀਕੇ ਤੇ ਹਾਲੇ ਹੋਰ ਜਾਂਚ ਦੀ ਲੋੜ ਹੈ।

Related posts

ਇਸ ਆਸਾਨ ਥੈਰੇਪੀ ਨਾਲ ਕਰੋ ਅਸਥਮਾ ਦਾ ਇਲਾਜSep 12, 2019 12:01 Pm

On Punjab

ਜੇਕਰ ਤੁਸੀਂ ਵੀ ਹੋ ਮੋਟਾਪੇ ਤੋਂ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖਾ, ਮਿਲਣਗੇ ਹੋਰ ਵੀ ਫਾਇਦੇ

On Punjab

WHO Update Report : ਦੁਨੀਆ ‘ਚ ਇਕ ਹਫ਼ਤੇ ‘ਚ ਵਧ ਗਏ 52 ਲੱਖ ਕੋਰੋਨਾ ਰੋਗੀ, 25 ਤੋਂ 59 ਸਾਲ ਦੀ ਉਮਰ ਵਾਲੇ ਲੋਕਾਂ ‘ਚ ਤੇਜ਼ੀ ਨਾਲ ਵਧ ਰਿਹਾ ਇਨਫੈਕਸ਼ਨ

On Punjab