PreetNama
ਫਿਲਮ-ਸੰਸਾਰ/Filmy

ਰੀਆ ਨੇ ਸੁਸ਼ਾਂਤ ਦੀ ਭੈਣ ਖ਼ਿਲਾਫ਼ ਦਰਜ ਕਰਵਾਈ ਸ਼ਿਕਾਇਤ, ਇਹ ਹੈ ਮਾਮਲਾ

ਨਵੀਂ ਦਿੱਲੀ: ਅਭਿਨੇਤਰੀ ਰੀਆ ਚੱਕਰਵਰਤੀ ਨੇ ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਪ੍ਰਿਯੰਕਾ ਸਿੰਘ ਤੇ ਆਰਐਮਐਲ ਦੇ ਡਾਕਟਰ ਤੂਨ ਕੁਮਾਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ। ਰੀਆ ਨੇ ਸੁਸ਼ਾਂਤ ਸਿੰਘ ਰਾਜਪੂਤ ਲਈ ਜਾਅਲੀ ਮੈਡੀਕਲ ਦਸਤਾਵੇਜ਼ਾਂ ਦੇ ਮਾਮਲੇ ‘ਚ ਸ਼ਿਕਾਇਤ ਦਰਜ ਕਰਵਾਈ ਹੈ।

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ 14 ਜੂਨ ਨੂੰ ਹੋਈ ਮੌਤ ਤੋਂ ਬਾਅਦ ਅਦਾਕਾਰ ਦਾ ਪਰਿਵਾਰ ਵੱਖ-ਵੱਖ ਤਰੀਕਿਆਂ ਨਾਲ ਰੀਆ ਚੱਕਰਵਰਤੀ ‘ਤੇ ਦੋਸ਼ ਲਾ ਰਿਹਾ ਹੈ। ਇਸ ਦੇ ਨਾਲ ਹੀ ਰੀਆ ਚੱਕਰਵਰਤੀ ਸੁਸ਼ਾਂਤ ਦੇ ਪਰਿਵਾਰ ‘ਤੇ ਕਈ ਤਰ੍ਹਾਂ ਦੇ ਦੋਸ਼ ਲਗਾ ਰਹੀ ਹੈ। ਸੁਸ਼ਾਂਤ ਦੇ ਪਿਤਾ ਦੀ ਸ਼ਿਕਾਇਤ ਤੋਂ ਬਾਅਦ ਸੀਬੀਆਈ, ਈਡੀ ਤੇ ਐਨਸੀਬੀ ਮਾਮਲੇ ਦੀ ਜਾਂਚ ਕਰ ਰਹੇ ਹਨ।
ਅੱਜ ਐਨਸੀਬੀ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਜੁੜੇ ਡਰੱਗਜ਼ ਕੇਸ ਵਿੱਚ ਰੀਆ ਚੱਕਰਵਰਤੀ ਤੋਂ ਪੁੱਛਗਿੱਛ ਕਰ ਰਹੀ ਹੈ। ਰੀਆ ਨੂੰ ਐਨਸੀਬੀ ਨੇ ਐਤਵਾਰ ਨੂੰ ਇਸ ਮਾਮਲੇ ‘ਚ ਪਹਿਲੀ ਵਾਰ ਲਗਪਗ ਛੇ ਘੰਟੇ ਪੁੱਛਗਿੱਛ ਕੀਤੀ ਸੀ। ਇਸ ਤੋਂ ਪਹਿਲਾਂ ਰੀਆ ਤੋਂ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਸੀਬੀਆਈ ਵੀ ਪੁੱਛਗਿੱਛ ਕਰ ਚੁੱਕੀ ਹੈ।

Related posts

ਜਾਵੇਦ ਅਖਤਰ ਨੇ ਸਿਰਜਿਆ ਇਤਿਹਾਸ, ਪਤਨੀ ਸ਼ਬਾਨਾ ਆਜ਼ਮੀ ਦਾ ਰਿਐਕਸ਼ਨ ਵਾਇਰਲ

On Punjab

ਸ਼ਾਕਿੰਗ ਹੈ ਇਨ੍ਹਾਂ ਸਿਤਾਰਿਆਂ ਦਾ ਟ੍ਰਾਂਸਫਾਰਮੇਸ਼ਨ, ਕਿਸੀ ਨੇ ਘਟਾਇਆ ਵਜਨ ਤਾਂ ਕਿਸੀ ਨੇ ਬਦਲਿਆ ਲੁਕ

On Punjab

ਸੱਟ ਲੱਗਣ ਤੋਂ ਬਾਅਦ ਭਾਊ ਨਾਲ ਬੁਰੀ ਤਰ੍ਹਾਂ ਭੜਕੀ ਦੇਵੋਲਿਨਾ , ਵੇਖੋ ਵੀਡੀਓ

On Punjab