PreetNama
ਸਮਾਜ/Social

ਰਿਹਾਅ ਹੋਏ 11 ਸਪੇਨ ਯਾਤਰੀਆਂ ਨੇ ਖੋਲ੍ਹੀ ਪੰਜਾਬ ਸਿਹਤ ਸਹੂਲਤਾਂ ਦੀ ਪੋਲ

Spain Pessangers: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਸਿਹਤ ਸਬੰਧੀ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਅੱਜ ਸਰਕਾਰੀ ਨਸ਼ਾਛੁਡਾਊ ਅਤੇ ਮੁੜ ਵਸੇਬਾ ਕੇਂਦਰ ਤੋਂ ਰਿਹਾਅ ਹੋ ਕੇ ਆਏ 11 ਸਪੇਨ ਦੇ ਯਾਤਰੀਆਂ ਨੇ ਖੋਲ੍ਹ ਦਿੱਤੀਹੈ। ਯਾਤਰੀਆਂ ਨੇ ਦੱਸਿਆ ਕਿ ਕੇਂਦਰ ਦੇ ਅੰਦਰ ਬਾਥਰੂਮਾਂ ਦਾ ਬਹੁਤ ਬੁਰਾ ਹਾਲ ਸੀ ਤੇ ਉਨ੍ਹਾਂਨੂੰ ਬਦਬੂਦਾਰ ਖਾਣਾ ਵੀ ਮੁਹੱਈਆ ਕਰਵਾਇਆ ਜਾਂਦਾ ਸੀ। ਯਾਤਰੀਆਂ ਨੇ ਕਿਹਾ ਕਿ ਸ਼ਿਕਾਇਤ ਕਰਨ ‘ਤੇ ਡਾਕਟਰਾਂ ਵਲੋਂ ਉਨ੍ਹਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ ਸੀ।

ਦੂਜੇ ਪਾਸੇ ਸਪੇਨ ਤੋਂ ਅੱਜ ਤੜਕਸਾਰ 5 ਲੋਕਾਂ ਸਮੇਤ 2 ਬੱਚਿਆਂ ਨੂੰ ਮੁੜ ਵਸੇਬਾ ਕੇਂਦਰ ‘ਚ ਦਾਖਲ ਕੀਤਾ ਗਿਆ ਹੈ ਜਿਨ੍ਹਾਂ ਨੂੰ ਫਿਲਹਾਲ ਅਜੇ ਤਕ ਕੋਰੋਨਾ ਵਾਇਰਸ ਸਬੰਧੀ ਕੋਈ ਲੱਛਣ ਨਹੀਂ ਹਨ ਪਰ ਇਹ ਕਾਰਵਾਈ ਅਹਿਤਿਆਤ ਦੇ ਤੌਰ ‘ਤੇ ਕੀਤੀ ਗਈ ਹੈ ਤੇ 24 ਘੰਟੇ ਬਾਅਦ ਇਨ੍ਹਾਂਨੂੰ ਘਰ ਭੇਜ ਦਿੱਤਾ ਜਾਵੇਗਾ।ਮਿਲੀ ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਸਪੇਨ ਤੋਂ ਆਏ 11 ਯਾਤਰੀਆਂ ਨੂੰ ਉਕਤ ਕੇਂਦਰ ‘ਚ ਦਾਖਲ ਕੀਤਾ ਗਿਆ ਸੀ ਜਿਸ ‘ਚ ਕੋਈ ਲੱਛਣ ਨਾ ਪਾਏ ਜਾਣ ‘ਤੇ ਅੱਜ ਰਿਹਾਅ ਕਰ ਦਿੱਤਾ ਗਿਆ।

ਸਪੇਨ ਤੋਂ ਆਈ ਇਕ ਹੋਰ ਵਿਦਿਆਰਥਣ ਨੇ ਦੱਸਿਆ ਕਿ ਬਾਥਰੂਮਾਂ ਦਾ ਬੁਰਾ ਹਾਲ ਸੀ ਤੇ ਗੰਦਗੀ ਫੈਲੀ ਹੋਈ ਸੀ। ਅੱਜ ਸਵੇਰੇ 7 ਵਜੇ ਤੋਂ 11 ਵਜੇ ਤਕ ਉਨ੍ਹਾਂ ਨੂੰ ਸਿਰਫ ਅੱਧਾ ਕੱਪ ਚਾਹ ਦਾ ਹੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਜਦੋਂ ਇਸ ਦੀ ਸ਼ਿਕਾਇਤ ਡਾਕਟਰ ਸੁਖਪਾਲ ਨਾਲ ਕੀਤੀ ਅਤੇ ਜਦੋਂ ਉਹ ਉਨ੍ਹਾਂ ਦੇ ਮਾੜੇ ਵਤੀਰੇ ਦਾ ਵੀਡੀਓ ਬਣਾਉਣ ਲੱਗੇ ਤਾਂ ਉਨ੍ਹਾਂ ਕਿਹਾ ਕਿਜਦੋਂ ਮੈਂ ਇਸ ਦੀ ਕਾਰਵਾਈ ਕੀਤੀ ਤਾਂ ਤੁਹਾਨੂੰ ਵੀ ਇਸ ਦਾ ਨਤੀਜਾ ਭੁਗਤਣਾ ਪਵੇਗਾ।

Related posts

ਸਰਨਾ ਭਰਾਵਾਂ ਤੇ ਜੀ ਕੇ ਦੀ ਮੈਂਬਰਸ਼ਿਪ ਰੱਦ

On Punjab

Chandigarh logs second highest August rainfall in 14 years MeT Department predicts normal rain in September

On Punjab

ਤਰਨ ਤਾਰਨ ’ਚ ਅਕਾਲੀ ਦਲ ਵੱਡਾ ਝਟਕਾ; ਸਾਬਕਾ ਵਿਧਾਇਕ ਹਰਮੀਤ ਸਿੰਘ ਸੰਧੂ ‘ਆਪ’ ਵਿੱਚ ਸ਼ਾਮਲ

On Punjab