PreetNama
ਖੇਡ-ਜਗਤ/Sports News

ਰਾਸ਼ਟਰੀ ਖੇਡਾਂ ‘ਚ ਹਿੱਸਾ ਲੈਣਗੇ ਮੁਰਲੀ ਤੇ ਸਾਬਲੇ, ਗੁਜਰਾਤ ‘ਚ 29 ਸਤੰਬਰ ਤੋਂ ਸ਼ੁਰੂ ਹੋਣਗੇ ਮੁਕਾਬਲੇ

ਸਟੀਪਲਚੇਜ਼ ਅਥਲੀਟ ਅਵਿਨਾਸ਼ ਸਾਬਲੇ ਤੇ ਲੰਬੀ ਛਾਲ ਦੇ ਖਿਡਾਰੀ ਮੁਰਲੀ ਸ਼੍ਰੀਸ਼ੰਕਰ ਸਮੇਤ ਕਈ ਟ੍ਰੈਕ ਅਤੇ ਫੀਲਡ ਖਿਡਾਰੀ ਅਗਲੀਆਂ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣਗੇ। ਗੁਜਰਾਤ ਵਿਚ 29 ਸਤੰਬਰ ਤੋਂ ਸ਼ੁਰੂ ਹੋਣ ਵਾਲੀਆਂ ਰਾਸ਼ਟਰੀ ਖੇਡਾਂ ਵਿਚ 36 ਖੇਡਾਂ ਵਿਚੋਂ ਸਭ ਤੋਂ ਵੱਧ ਖਿਡਾਰੀ (600 ਤੋਂ ਵੱਧ) ਟ੍ਰੈਕ ਅਤੇ ਫੀਲਡ ਮੁਕਾਬਲਿਆਂ ਵਿਚ ਹੀ ਹੋਣਗੇ।

ਓਲੰਪਿਕ ਚੈਂਪੀਅਨ ਨੇਜ਼ਾ ਸੁੱਟ ਅਥਲੀਟ ਨੀਰਜ ਚੋਪੜਾ ਤੇ ਰਾਸ਼ਟਰਮੰਡਲ ਖੇਡਾਂ ਦੇ ਤਿਹਰੀ ਛਾਲ ਦੇ ਗੋਲਡ ਮੈਡਲ ਜੇਤੂ ਏਲਡੋਸ ਪਾਲ ਨੇ ਖੇਡਾਂ ਵਿਚ ਹਿੱਸਾ ਨਾ ਲੈਣ ਦਾ ਫ਼ੈਸਲਾ ਕੀਤਾ ਹੈ ਪਰ ਅਜਿਹੇ ਕੁਝ ਚੋਟੀ ਦੇ ਅਥਲੀਟ ਹਨ ਜੋ ਸੱਤ ਸਾਲ ਦੇ ਵਕਫ਼ੇ ਤੋਂ ਬਾਅਦ ਹੋ ਰਹੀਆਂ ਰਾਸ਼ਟਰੀ ਖੇਡਾਂ ਵਿਚ ਹਿੱਸਾ ਲੈਣਗੇ। ਅਨੂ ਰਾਣੀ ਉੱਤਰ ਪ੍ਰਦੇਸ਼ ਦੀ ਨੁਮਾਇੰਦਗੀ ਕਰੇਗੀ ਜੋ ਰਾਸ਼ਟਰਮੰਡਲ ਖੇਡਾਂ ਵਿਚ ਮੈਡਲ (ਕਾਂਸਾ) ਜਿੱਤਣ ਵਾਲੀ ਪਹਿਲੀ ਮਹਿਲਾ ਨੇਜ਼ਾ ਸੁੱਟ ਭਾਰਤੀ ਬਣੀ ਸੀ। ਸਟਾਰ ਮਹਿਲਾ ਸਪਿ੍ਰੰਟਰ ਹਿਮਾ ਦਾਸ ਤੇ ਦੁਤੀ ਚੰਦ ਕ੍ਰਮਵਾਰ ਅਸਾਮ ਤੇ ਓਡੀਸ਼ਾ ਲਈ ਦੌੜਨਗੀਆਂ। ਅਸਾਮ ਦੇ ਅਮਲਾਨ ਬੋਰਗੋਹਾਈ ਤੇ ਮਹਿਲਾਵਾਂ ਵਿਚ 100 ਮੀਟਰ ਅੜਿੱਕਾ ਦੌੜ ਰਾਸ਼ਟਰੀ ਰਿਕਾਰਡ ਹਾਸਲ ਜੋਤੀ ਯਾਰਾਜੀ ਵੀ ਖੇਡਾਂ ਵਿਚ ਹਿੱਸਾ ਲੈਣਗੇ।

Related posts

ਭਾਰਤੀ ਮਹਿਲਾ ਕ੍ਰਿਕਟਰ ਨਾਲ ਹੋਈ ਮੈਚ ਫਿਕਸਿੰਗ ਦੀ ਕੋਸ਼ਿਸ਼, FIR ਦਰਜ

On Punjab

ਨਵਜੋਤ ਸਿੰਘ ਸਿੱਧੂ ‘ਤੇ ਭੜਕੇ ਗੌਤਮ ਗੰਭੀਰ, ਇਮਰਾਨ ਖ਼ਾਨ ਨੂੰ ‘ਵੱਡਾ ਭਰਾ’ ਬਣਾਉਣ ‘ਤੇ AAP ਨੇ ਵੀ ਕਾਂਗਰਸ ਨੂੰ ਘੇਰਿਆ

On Punjab

ਸਿੰਧੂ ਡੈਨਮਾਰਕ ਓਪਨ ਦੇ ਕੁਆਰਟਰ ਫਾਈਨਲ ’ਚ

On Punjab