44.15 F
New York, US
March 29, 2024
PreetNama
ਰਾਜਨੀਤੀ/Politics

ਰਾਸ਼ਟਰਪਤੀ-ਪੀਐੱਮ ਮੋਦੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ

Rishi Kapoor death: ਨਵੀਂ ਦਿੱਲੀ: ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।
ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਅੱਜ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ । ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੱਡੇ-ਵੱਡੇ ਰਾਜਨੇਤਾ ਅਤੇ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ । ਇਸੇ ਵਿੱਚ ਪੀਐੱਮ ਮੋਦੀ, ਰਾਸ਼ਟਰਪਤੀ ਆਦਿ ਨੇ ਵੀ ਰਿਸ਼ੀ ਕਪੂਰ ਨੂੰ ਸ਼ਰਧਾਂਜਲੀ ਦਿੱਤੀ ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਸ਼ੀ ਕਪੂਰ ਦੇ ਦਿਹਾਂਤ ‘ਤੇ ਵੀ ਟਵੀਟ ਕੀਤਾ । ਜਿਸ ਵਿੱਚ ਉਨ੍ਹਾਂ ਲਿਖਿਆ ਕਿ ਰਿਸ਼ੀ ਕਪੂਰ ਇੱਕ ਜ਼ਿੰਦਾਦਿਲ ਇਨਸਾਨ ਸੀ, ਜੋ ਟੈਲੇਂਟ ਦੇ ਪਾਵਰਹਾਊਸ ਸਨ । ਮੈਨੂੰ ਹਮੇਸ਼ਾ ਸੋਸ਼ਲ ਮੀਡੀਆ ਨੇ ਉਨਾਂ ਨਾਲ ਗੱਲਬਾਤ ਯਾਦ ਰਹੇਗੀ । ਉਨਾਂ ਨੂੰ ਫਿਲਮਾਂ ਤੋਂ ਇਲਾਵਾ ਭਾਰਤ ਦੇ ਵਿਕਾਸ ਦੀ ਵੀ ਕਾਫ਼ੀ ਚਿੰਤਾ ਰਹਿੰਦੀ ਸੀ । ਅਜਿਹੇ ਅਭਿਨੇਤਾ ਦੇ ਦਿਹਾਂਤ ਤੋਂ ਦੁਖੀ ਹਾਂ । ਉਨਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਮੇਰੀ ਹਮਦਰਦੀ । ਓਮ ਸ਼ਾਂਤੀ ।
ਪੀਐੱਮ ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਵੀ ਰਿਸ਼ੀ ਕਪੂਰ ਦੇ ਦਿਹਾਂਤ ‘ਤੇ ਦੁੱਖ ਜ਼ਾਹਿਰ ਕੀਤਾ ਹੈ । ਰਾਸ਼ਟਰਪਤੀ ਨੇ ਲਿਖਿਆ ਕਿ ਰਿਸ਼ੀ ਕਪੂਰ ਦੇ ਅਚਾਨਕ ਦਿਹਾਂਤ ਨਾਲ ਬਹੁਤ ਦੁਖੀ ਹਾਂ । ਉਨ੍ਹਾਂ ਦੀ ਸਦਾਬਹਾਰ ਅਤੇ ਖੁਸ਼ਹਾਲ ਸ਼ਖਸੀਅਤ ਅਤੇ ਊਰਜਾ ਕਾਰਨ ਇਹ ਵਿਸ਼ਵਾਸ ਕਰਨਾ ਮੁਸ਼ਕਿਲ ਹੈ ਕਿ ਉਹ ਨਹੀਂ ਰਹੇ । ਉਨ੍ਹਾਂ ਦਾ ਦਿਹਾਂਤ ਸਿਨੇਮਾ ਜਗਤ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ । ਉਨ੍ਹਾਂ ਦੇ ਪਰਿਵਾਰ, ਸ਼ੁਭਚਿੰਤਕਾਂ ਅਤੇ ਪ੍ਰਸ਼ੰਸਕਾਂ ਨਾਲ ਮੇਰੀਅਨ ਸ਼ੋਕ ਸੰਵੇਦਨਾਵਾਂ ।
ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਰਿਸ਼ੀ ਕਪੂਰ ਦੇ ਦਿਹਾਂਤ ਤੇ ਡੂੰਘਾ ਸੋਗ ਜ਼ਾਹਿਰ ਕੀਤਾ ਹੈ । ਉਨ੍ਹਾਂ ਲਿਖਿਆ ਕਿ ਨੇ ਲਿਖਿਆ ਕਿ ਰਿਸ਼ੀ ਕਪੂਰ ਦੀ ਵਿਦਾਈ ਇੱਕ ਵੱਡਾ ਸਦਮਾ ਹੈ । ਉਨ੍ਹਾਂ ਨੇ ਦੇਸ਼ ਦੀਆਂ ਕਈ ਪੀੜ੍ਹੀਆਂ ਨੂੰ ਪ੍ਰੇਰਿਤ ਕੀਤਾ, ਇਹ ਦੇਸ਼ ਲਈ ਇੱਕ ਵੱਡਾ ਝਟਕਾ ਹੈ ।

Related posts

SC ਨੇ ਲਾਈ ਸਵਾਲਾਂ ਦੀ ਝੜੀ, ਕੇਂਦਰ ਸਰਕਾਰ ਨੂੰ ਕਿਹਾ – ਦਿੱਲੀ ਦੇ ਪ੍ਰਤੀ ਜਵਾਬਦੇਹੀ ਹੈ ਸਰਕਾਰ, ਕਰਨੀ ਹੋਵੇਗੀ ਆਕਸੀਜਨ ਦੀ ਸਪਲਾਈ

On Punjab

ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ‘ਚ ਹੋਈ 17ਵੀਂ ਓਪਨ ਜ਼ਿਲ੍ਹਾ ਐਥਲੈਟਿਕਸ ਮੀਟ..!!

PreetNama

ਬਾਬਾ ਰਾਮਦੇਵ ਦਾ ਐਲਾਨ, ਫੇਰ ਬਣੇਗੀ ਐਨਡੀਏ ਸਰਕਾਰ

On Punjab