PreetNama
ਰਾਜਨੀਤੀ/Politics

ਰਾਮ ਲੀਲਾ ‘ਚ ਦਿੱਸੀ ਬੀਜੇਪੀ ਲੀਡਰ ਦੀ ਰਾਸਲੀਲਾ, ਵੀਡੀਓ ਵਾਇਰਲ

ਫਤਿਹਾਬਾਦ: ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਦੇ ਜਾਖਲ ਕਸਬੇ ਵਿੱਚ ਇੱਕ ਪਾਸੇ ਸੂਬੇ ਵਿੱਚ ਰਾਮ ਲੀਲਾਵਾਂ ਚੱਲ ਰਹੀਆਂ ਹਨ ਤੇ ਦੂਜੇ ਪਾਸੇ ਸ੍ਰੀ ਰਾਮ ਰੇਲਵੇ ਰਾਮਲੀਲਾ ਕਲੱਬ ਵਿੱਚ ਇੱਕ ਬੀਜੇਪੀ ਲੀਡਰ ਨੇ ਅਸ਼ਲੀਲਤਾ ਦੀਆਂ ਸਾਰੀਆਂ ਹੱਦਾਂ ਟੱਪ ਦਿੱਤੀਆਂ।

ਬੀਜੇਪੀ ਲੀਡਰ ਤੇ ਜਾਖਲ ਨਗਰ ਪਾਲਿਕਾ ਦੇ ਵਾਈਸ ਚੇਅਰਮੈਨ ਨੇ ਰਾਮਲੀਲਾ ਦੀ ਸਟੇਜ ‘ਤੇ ਲੜਕੀਆਂ ਨਾਲ ਅਸ਼ਲੀਲ ਗਾਣਿਆਂ ਉੱਤੇ ਖੂਬ ਠੁਮਕੇ ਲਾਏ। ਉਨ੍ਹਾਂ ਨੇ ਇਹ ਵੀ ਨੀ ਖਿਆਲ ਨਹੀਂ ਕੀਤਾ ਕਿ ਮਹਿਲਾਵਾਂ ਵੀ ਇਸ ਰਾਮਲੀਲਾ ਨੂੰ ਵੇਖਣ ਆਈਆਂ ਸੀ।

ਬੀਜੇਪੀ ਲੀਡਰ ਦੀ ਇਸ ਰਾਸਲੀਲਾ ਨੂੰ ਵੇਖ ਕੇ ਮਹਿਲਾਵਾਂ ਨੇ ਵੀ ਸਿਰ ਝੁਕਾ ਲਏ। ਸੋਸ਼ਲ ਮੀਡੀਆ ‘ਤੇ ਇਸ ਦੀ ਵੀਡੀਆ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਲੋਕ ਬੀਜੇਪੀ ਲੀਡਰ ਨੂੰ ਟਰੋਲ ਕਰ ਰਹੇ ਹਨ। ਇਹ ਲੀਡਰ ਬੀਜੇਪੀ ਸੂਬਾ ਪ੍ਰਧਾਨ ਸੁਭਾਸ਼ ਬਰਾਲਾ ਦੀ ਕਰੀਬੀ ਦੱਸਿਆ ਜਾ ਰਿਹਾ ਹੈ।

Related posts

Operation Amritpal: ਇਕ ਹੋਰ CCTV ਆਈ ਸਾਹਮਣੇ

On Punjab

Punjab Election 2022 : ਮਾਇਆਵਤੀ 8 ਫਰਵਰੀ ਨੂੰ ਪੰਜਾਬ ਦੌਰੇ ‘ਤੇ, ਨਵਾਂਸ਼ਹਿਰ ‘ਚ ਕਰਨਗੇ ਵੱਡੀ ਚੋਣ ਰੈਲੀ

On Punjab

ਰਾਜੋਆਣਾ ਦੀ ਰਹਿਮ ਦੀ ਅਪੀਲ ਉੱਤੇ 18 ਮਾਰਚ ਤੱਕ ਫੈਸਲਾ ਲਏ ਸਰਕਾਰ: ਸੁਪਰੀਮ ਕੋਰਟ

On Punjab