PreetNama
ਰਾਜਨੀਤੀ/Politics

ਰਾਮਦੇਵ ਦੇ ਬਿਆਨ ਖ਼ਿਲਾਫ਼ ਕੋਰਟ ਪੁੱਜੇ ਡਾਕਟਰਾਂ ਨੂੰ ਅਦਾਲਤ ਨੇ ਕਿਹਾ – ਸਮਾਂ ਬਰਬਾਦ ਕਰਨ ਦੀ ਥਾਂ ਮਹਾਮਾਰੀ ਦਾ ਇਲਾਜ ਲੱਭੋ

ਦਿੱਲੀ ਹਾਈ ਕੋਰਟ ਨੇ ਦਿੱਲੀ ਮੈਡੀਕਲ ਐਸੋਸੀਏਸ਼ਨ (ਡੀਐੱਮਏ) ਵਲੋਂ ਯੋਗ ਗੁਰੂ ਬਾਬਾ ਰਾਮਦੇਵ ਦੇ ਖ਼ਿਲਾਫ਼ ਦਾਇਰ ਮੁਕੱਦਮੇ ਦੀ ਸੁਣਵਾਈ ਕੀਤੀ। ਜਸਟਿਸ ਸੀ ਹਰੀਸ਼ੰਕਰ ਦੇ ਬੈਂਚ ਨੇ ਕਿਹਾ ਕਿ ਰਾਮਦੇਵ ਦੀ ਰਾਇ ਉਨ੍ਹਾਂ ਦੇ ਖ਼ਿਲਾਫ਼ ਮੁਕੱਦਮੇ ਦਾ ਆਧਾਰ ਨਹੀਂ ਹੋ ਸਕਦੀ। ਅਦਾਲਤ ਦਾ ਸਮਾਂ ਬਰਬਾਦ ਕਰਨ ਦੀ ਬਜਾਏ ਡਾਕਟਰਾਂ ਨੂੰ ਮਹਾਮਾਰੀ ਦੇ ਇਲਾਜ ’ਤੇ ਧਿਆਨ ਦੇਣਾ ਚਾਹੀਦਾ ਹੈ। ਬੈਂਚ ਨੇ ਬਾਬਾ ਰਾਮਦੇਵ, ਟਵਿੱਟਰ, ਫੇਸਬੁੱਕ ਤੇ ਆਸਥਾ ਚੈਨਲ ਨੂੰ ਸੰਮਨ ਜਾਰੀ ਕਰ ਕੇ ਤਿੰਨ ਹਫ਼ਤੇ ’ਚ ਜਵਾਬ ਮੰਗਿਆ ਹੈ। ਅਗਲੀ ਸੁਣਵਾਈ 13 ਜੁਲਾਈ ਨੂੰ ਹੋਵੇਗੀ।

Related posts

ਪਾਕਿਸਤਾਨ ’ਚ ਮੌਨਸੂਨ ਕਾਰਨ ਹੁਣ ਤੱਕ 657 ਮੌਤਾਂ

On Punjab

ਬਰਤਾਨੀਆ ਨੇ ਲੰਡਨ ’ਚ ਭਾਰਤੀ ਹਾਈ ਕਮਿਸ਼ਨ ’ਤੇ ਖ਼ਾਲਿਸਤਾਨੀਆਂ ਦੀ ਕਾਰਵਾਈ ਨੂੰ ਸ਼ਰਮਨਾਕ ਕਰਾਰ ਦਿੱਤਾ

On Punjab

ਜਲੰਧਰ: ਬੰਦੂਕ ਦੀ ਨੋਕ ’ਤੇ ਸੁਨਿਆਰੇ ਦੀ ਦੁਕਾਨ ’ਚ ਲੁੱਟ-ਖੋਹ

On Punjab