PreetNama
ਫਿਲਮ-ਸੰਸਾਰ/Filmy

ਰਾਜ ਕੁੰਦਰਾ ’ਤੇ ਲੱਗਾ ਹੈ Whatsapp Chat Delete ਕਰਨ ਤੇ ਸਬੂਤ ਨਸ਼ਟ ਕਰਨ ਦਾ ਦੋਸ਼, ਇਹ ਵੀ ਹੈ ਗਿ੍ਰਫਤਾਰੀ ਦੀ ਅਸਲ ਵਜ੍ਹਾ

ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਅਸ਼ਲੀਲ ਫਿਲਮਾਂ ਦਾ ਕਾਰੋਬਾਰ ਕਰਨ ਦੇ ਦੇਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਸੀ ਹਾਲਾਂਕਿ ਉਨ੍ਹਾਂ ਦੇ ਵਕੀਲਾਂ ਨੇ ਉਨ੍ਹਾਂ ਦੀ ਗਿ੍ਰਫ਼ਤਾਰੀ ਨੂੰ ‘ਗ਼ੈਰ’ ਦੱਸਿਆ ਹੈ। ਰਾਜ ਦੀ ਗਿ੍ਰਫ਼ਤਾਰੀ ਦਾ ਅਸਲੀ ਕਾਰਨ ਦੱਸਦੇ ਹੋਏ, ਸਰਕਾਰੀ ਵਕੀਲ ਅਰੁਣਾ ਪਈ ਨੇ ਬਾਂਬੇ ਹਾਈ ਕੋਰਟ ਨੂੰ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਨੇ whatsapp group ਤੇ ਚੈਟ ਨੂੰ ਹਟਾਉਣ, ‘ਸਬੂਤ ਨਸ਼ਟ’ ਕਰਨ ਦੀ ਗੱਲ ਕਹੀ ਸੀ। ਰਾਜ ਕੁੰਦਰਾ ਦੇ ਆਈਟੀ ਸਹਿਯੋਗੀ ਰਿਆਨ ਥੋਰਪ ਨੂੰ ਵੀ ਸਬੂਤ ਮਿਟਾਉਣ ਦੇ ਦੋਸ਼ ’ਚ ਗਿ੍ਰਫ਼ਤਾਰ ਕੀਤਾ ਗਿਆ ਹੈ

ਸਰਕਾਰੀ ਵਕੀਲ ਨੇ ਇਹ ਵੀ ਖੁਲਾਸਾ ਕੀਤਾ ਸੀ ਕਿ ਮੁੰਬਈ ਅਪਰਾਧ ਸ਼ਾਖਾ ਨੇ ਦੋ ਐਪਸ, ਕਥਿਤ ਤੌਰ ’ਤੇ Hot Shots ਤੇ Bolly fame ਤੋਂ 51 ਅਸ਼ਲੀਲ ਫਿਲਮਾਂ ਜ਼ਬਤ ਕੀਤੀ ਸੀ। ਅਰੁਣਾ ਪਈ ਨੇ ਇਹ ਵੀ ਕਿਹਾ ਕਿ ਕੁੰਦਰਾ ਵੱਲੋਂ ਉਨ੍ਹਾਂ ਦੇ Hotshot App ’ਤੇ ਉਨ੍ਹਾਂ ਦੇ ਜੀਜਾ ਪ੍ਰਦੀਪ ਬਖਸ਼ੀ ਦੇ ਨਾਲ ਇਕ ਈਮੇਲ ਸੀ ਜੋ ਲੰਡਨ ’ਚ ਇਕ ਕੰਪਨੀ ਦੇ ਮਾਲਿਕ ਹਨ।

ਪੁਲਿਸ ਰਾਜ ਕੁੰਦਰਾ ਦੇ ਇਲਾਵਾ ਯਸ਼ ਠਾਕੁਰ ਉਰਫ਼ ਅਰਵਿੰਦ ਸ਼੍ਰੀਵਾਸਤਵ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਕੁੰਦਰਾ ਦੀ ਕੰਪਨੀ ਦੁਆਰਾ Created Adult Content ਦੇ ਵਿਤਰਣ ’ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦੇ ਹੋਏ ਠਾਕੁਰ ਨੇ ਈ-ਟਾਈਮਸ ਨੂੰ ਦੱਸਿਆ, ‘ਮੈਂ ਆਪਣੇ ਵਕੀਲ ਦੇ ਮਾਧਿਅਮ ਨਾਲ ਸਪੱਸ਼ਟ ਕੀਤਾ ਹੈ ਕਿ Newflix ਇਕ ਯੂਐੱਸ ਆਧਾਰਿਤ ਕੰਪਨੀ ਹੈ ਤੇ ਮੈਨੂੰ ਇਕ ਸਲਾਹਕਾਰ ਦੇ ਰੂਪ ’ਚ ਕੰਮ ’ਤੇ ਰੱਖਿਆ ਗਿਆ ਸੀ। ਮੈਂ ਰਾਜ ਕੁੰਦਰਾ ਜਾਂ ਉਨ੍ਹਾਂ ਦੇ ਕਿਸੇ ਸਹਿਯੋਗੀ ਨਾਲ ਕਦੇ ਗੱਲ ਨਹੀਂ ਕੀਤੀ।

ਰਾਜ ਕੁੰਦਰਾ ਨਾਲ ਜੁੜੇ adult film ਮਾਮਲੇ ’ਚ ਜਮਾਨਤ ’ਤੇ ਰਿਹਾ ਗਹਿਣਾ ਵਸ਼ਿਸ਼ਠ ਨੇ ਦਾਅਵਾ ਕੀਤਾ ਸੀ ਕਿ ਮੁੰਬਈ ਪੁਲਿਸ ਨੇ ਉਨ੍ਹਾਂ ਦੀ ਗਿ੍ਰਫ਼ਤਾਰੀ ਨੂੰ ਬਚਾਉਣ ਲਈ 15 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਉਸ ’ਤੇ ਟਿੱਪਣੀ ਕਰਦੇ ਹੋਏ, ਯਸ਼ ਠਾਕੁਰ ਨੇ ਈ-ਟਾਈਜਸ ਨੂੰ ਕਿਹਾ, ‘ਮੈਂ ਗਹਿਣਾ ਦਾ ਇੰਟਰਵਿਊ ਸੁਣਿਆ ਹੈ ਜਿੱਥੇ ਉਸ ਨੇ ਦੱਸਿਆ ਕਿ ਪੁਲਿਸ ਨੇ ਪੈਸੇ ਮੰਗੇ ਤੇ ਇਹ ਸੱਚ ਹੈ। ਉਸ ਨੇ ਕੁਝ ਪੈਸਿਆਂ ਦਾ ਪ੍ਰਬੰਧ ਕੀਤਾ। ਉਸ ਦੇ ਵਕੀਲ ਨੇ ਮੈਨੂੰ ਦੱਸਿਆ ਕਿ ਪੁਲਿਸ ਪੈਸੇ ਦੀ ਮੰਗ ਕਰ ਰਹੀ ਸੀ ਤੇ ਮੈਨੂੰ ਪੁੱਛਿਆ ਕਿ ਕੀ ਮੈਂ ਕੁਝ ਹੋਰ ਪੈਸਿਆਂ ਦਾ ਪ੍ਰਬੰਧ ਕਰ ਸਕਦਾ ਹਾਂ ਕਿਉਂਕਿ ਗਹਿਣਾ ਸਿਰਫ਼ 6 ਤੋਂ 7 ਲੱਖ ਰੁਪਏ ਦਾ ਪ੍ਰਬੰਧ ਹੀ ਕਰ ਸਕੀ ਸੀ। ਉਸ ਦੇ ਵਕੀਲ ਦੇ ਫੋਨ ’ਤੇ ਕਰੀਬ 10 ਤੋਂ 15 ਲੱਖ ਦੀ ਮੰਗ ਕੀਤੀ ਗਈ ਸੀ।

Related posts

ਸਲਮਾਨ ਖਾਨ ਆਪਣੀ ਭਾਣਜੀ ਨੂੰ ਮਿਲਣ ਪਹੁੰਚੇ ਹਸਪਤਾਲ,ਤਸਵੀਰ ਵਾਇਰਲ

On Punjab

ਅਮਿਤਾਭ ਬੱਚਨ ਨੇ ਜਨਤਾ ਕਰਫਿਊ ਉੱਤੇ ਦੱਸਿਆ ਆਪਣਾ ਪਲਾਨ

On Punjab

Sushant Singh Rajput ਦੀ ਪਹਿਲੀ ਬਰਸੀ ਤੋਂ ਪਹਿਲਾਂ, ਭੈਣ ਸ਼ਵੇਤਾ ਸਿੰਘ ਕੀਰਤੀ ਨੇ ਕੀਤਾ ਇਹ ਐਲਾਨ

On Punjab