PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਜਸਥਾਨ ਦੇ ਅਮਿਤ ਸੇਹੜਾ ਨੇ ਜਿੱਤਿਆ ਪੰਜਾਬ ਸਟੇਟ ਲਾਟਰੀ ਦਾ 11 ਕਰੋੜ ਦਾ ਬੰਪਰ ਇਨਾਮ

ਬਠਿੰਡਾ- ਪੰਜਾਬ ਸਟੇਟ ਲਾਟਰੀ ਦੇ 11 ਕਰੋੜ ਰੁਪਏ ਦੇ ਬੰਪਰ ਇਨਾਮ ਦਾ ਜੇਤੂ ਮਿਲ ਗਿਆ ਹੈ। ਇਹ ਖੁਸ਼ਕਿਸਮਤ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਹੈ, ਜੋ ਰੋਜ਼ਾਨਾ ਪਿੰਡਾਂ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ। ਜਾਣਕਾਰੀ ਮੁਤਾਬਕ ਅਮਿਤ ਸੇਹੜਾ ਨੇ ਬਠਿੰਡਾ ਆਉਣ ਮੌਕੇ ਰਤਨ ਲਾਟਰੀ ਏਜੰਸੀ ਕਾਊਂਟਰ ਤੋਂ A ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਬਦਲਣ ਵਾਲੀ ਹੈ।

ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਜੇਤੂ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪੁੱਜ ਰਿਹਾ ਹੈ। ਲਾਟਰੀ ਵਿਭਾਗ ਅਨੁਸਾਰ ਟਿਕਟ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਨਿਯਮਾਂ ਅਨੁਸਾਰ ਜਲਦੀ ਹੀ ਇਨਾਮ ਦੀ ਰਕਮ ਜਾਰੀ ਕੀਤੀ ਜਾਵੇਗੀ। ਇਸ ਖ਼ਬਰ ਨਾਲ ਬਠਿੰਡਾ ਸਮੇਤ ਸਥਾਨਕ ਲਾਟਰੀ ਵਪਾਰੀਆਂ ਅਤੇ ਲੋਕਾਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਹੈ।

Related posts

ਟਰੰਪ ਦਾ ਗਲੋਬਲ ਟ੍ਰੇਡ ਜੂਆ: ਅਗਸਤ ਦੀ ਆਖਰੀ ਤਾਰੀਖ ਦੇ ਨਾਲ ਉਸਦੇ ਟੈਰਿਫ ਸੌਦੇ ਕਿੱਥੇ ਖੜ੍ਹੇ ਹਨ

On Punjab

South Africa : ਦੱਖਣੀ ਅਫਰੀਕਾ ਦੇ ਜੋਹਾਨਸਬਰਗ ‘ਚ ਅੱਗ ਲੱਗਣ ਕਾਰਨ 47 ਮੌਤਾਂ, ਵਧ ਸਕਦੀ ਹੈ ਗਿਣਤੀ

On Punjab

Gurdwara Tierra Buena Election : ‘ਸਾਧ ਸੰਗਤ ਸਲੇਟ’ ਨੇ ਜਿੱਤੀ ਗੁਰਦੁਆਰਾ ਟਾਇਰਾ ਬਿਊਨਾ ਦੀ ਚੋਣ

On Punjab