PreetNama
ਫਿਲਮ-ਸੰਸਾਰ/Filmy

ਰਾਖੀ ਸਾਵੰਤ ਪਤੀ ਰਿਤੇਸ਼ ਦੇ ਨਾਲ ਕਰੇਗੀ ਬਿੱਗ ਬੌਸ ਦੇ ਘਰ ‘ਚ ‘ਵਾਈਲਡ’ ਕਾਰਡ ਐਟਰੀ

ਜਲਦ ਹੀ ਤੁਹਾਨੂੰ ਬਿੱਗ ਬੌਸ 15 ਦੇ ਘਰ ‘ਚ ਕੁਝ ਅਜਿਹਾ ਦਿਖਣ ਵਾਲਾ ਹੈ, ਜੋ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ। ਜੀ ਹਾਂ, ਬਿੱਗ ਬੌਸ ਦੀ ਸਾਬਕਾ ਪ੍ਰਤੀਯੋਗੀ ਰਾਖੀ ਸਾਵੰਤ ਇਕ ਵਾਰ ਫਿਰ ਇਸ ਘਰ ਵਿਚ ਐਂਟਰੀ ਕਰਨ ਜਾ ਰਹੀ ਹੈ ਪਰ ਉਸ ਦੀ ਐਂਟਰੀ ‘ਚ ਸਭ ਤੋਂ ਖਾਸ ਗੱਲ ਇਹ ਹੈ ਕਿ ਰਾਖੀ ਪਹਿਲੀ ਵਾਰ ਆਪਣੇ ਪਤੀ ਰਿਤੇਸ਼ ਨਾਲ ਸ਼ੋਅ ‘ਚ ਐਂਟਰੀ ਕਰੇਗੀ। ਪਿਛਲੇ ਸੀਜ਼ਨ ‘ਚ ਰਾਖੀ ਦੇ ਪਤੀ ਰਿਤੇਸ਼ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਖਬਰ ਇਹ ਵੀ ਸੀ ਕਿ ਰਿਤੇਸ਼ ਸ਼ੋਅ ‘ਚ ਐਂਟਰੀ ਕਰਨ ਵਾਲੇ ਹਨ ਪਰ ਅਜਿਹਾ ਨਹੀਂ ਹੋਇਆ ਪਰ ਹੁਣ ਪੂਰੀ ਦੁਨੀਆ ‘ਬਿੱਗ ਬੌਸ’ ਕਾਰਨ ਰਾਖੀ ਸਾਵੰਤ ਦੇ ਪਤੀ ਨੂੰ ਪਹਿਲੀ ਵਾਰ ਦੇਖ ਸਕੇਗੀ। ਇਸ ਨਵੇਂ ਸੀਜ਼ਨ ਵਿਚ ਰਾਖੀ ਦੀ ਪੰਜਵੀਂ ਵਾਈਲਡ ਕਾਰਡ ਐਂਟਰੀ ਹੋਵੇਗੀ।

ਹਾਲ ਹੀ ਵਿਚ ਘਰ ਵਿਚ ਤਿੰਨ ਵਾਈਲਡ ਕਾਰਡ ਐਂਟਰੀਆਂ ਆਈਆਂ ਹਨ, ਜੋ ਰਸ਼ਮੀ ਦੇਸਾਈ, ਦੇਵੋਲੀਨਾ ਭੱਟਾਚਾਰਜੀ ਤੇ ਅਭਿਜੀਤ ਵਾਘ ਹਨ। ਤਿੰਨੋਂ ਬਿੱਗ ਬੌਸ ਦੇ ਸਾਬਕਾ ਮੁਕਾਬਲੇਬਾਜ਼ ਹਨ। ਅਭਿਜੀਤ ਵਾਘ ਬਿੱਗ ਬੌਸ ਮਰਾਠੀ ਵਿਚ ਨਜ਼ਰ ਆ ਚੁੱਕੇ ਹਨ ਜਦਕਿ ਰਸ਼ਮੀ ਤੇ ਦੇਵੋਲੀਨਾ ਬਿੱਗ ਬੌਸ ਦੇ ਸਭ ਤੋਂ ਸੁਪਰਹਿੱਟ ਸੀਜ਼ਨ 13 ਵਿਚ ਨਜ਼ਰ ਆ ਚੁੱਕੀਆਂ ਹਨ। ਇਨ੍ਹਾਂ ਤਿੰਨਾਂ ਤੋਂ ਪਹਿਲਾਂ ਰਾਜੀਵ ਅਦਤੀਆ ਵੀ ਵਾਈਲਡ ਕਾਰਡ ਦੇ ਰੂਪ ਵਿਚ ਘਰ ਵਿਚ ਦਾਖ਼ਲ ਹੋ ਚੁੱਕੇ ਹਨ।

Related posts

ਕੋਰੋਨਾ ਦੇ ਚਲਦੇ ਲੋਕਾਂ ਨੇ ਅਭਿਸ਼ੇਕ ਬੱਚਨ ਤੋਂ ਮੰਗੀ ਸਲਾਹ, ਅਦਾਕਾਰ ਨੇ ਦਿੱਤਾ ਜਵਾਬ

On Punjab

Kangana Ranaut ਦੀਆਂ ਵਧੀਆਂ ਮੁਸ਼ਕਿਲਾਂ, ਵਿਵਾਦਿਤ ਬਿਆਨ ਤੋਂ ਬਾਅਦ DSGPC ਨੇ ਕਰਵਾਇਆ ਮੁਕਦਮਾ ਦਰਜ, ਮਨਜਿੰਦਰ ਸਿੰਘ ਸਿਰਸਾ ਨੇ ਕਹੀ ਇਹ ਗੱਲ

On Punjab

ਜਦੋਂ ਮਲਕੀਤ ਸਿੰਘ ਨੇ ਹਨੀ ਸਿੰਘ ਸਾਹਮਣੇ ਰੱਖੀ ਵੱਡੀ ਸ਼ਰਤ…

On Punjab