72.05 F
New York, US
May 1, 2025
PreetNama
ਰਾਜਨੀਤੀ/Politics

ਰਾਕੇਸ਼ ਟਿਕੈਤ ਸਣੇ ਕਈ ਕਿਸਾਨ ਆਗੂਆਂ ਦਾ ਧਰਨਾ ਤੇਜ਼, ਗ੍ਰਿਫਤਾਰੀਆਂ ਦੇ ਵਿਰੋਧ ‘ਚ ਪੁਲਿਸ ਸਟੇਸ਼ਨ ਦੇ ਬਾਹਰ ਡਟੇ

ਹਰਿਆਣਾ ਦੇ ਫਹੇਤਾਬਾਦ ਜ਼ਿਲ੍ਹੇ ਟੋਹਾਨਾ ਕਸਬੇ ‘ਚ ਕਿਸਾਨ ਆਗੂਆਂ ਨੇ ਆਪਣਾ ਵਿਰੋਧ ਪ੍ਰਦਰਸ਼ਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਹ ਕਿਸਾਨ ਆਗੂ ਜੇਜੇਪੀ ਵਿਧਾਇਕ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਦਵਿੰਦਰ ਸਿੰਘ ਬਬਲੀ ਦਾ ਘਿਰਾਓ ਕਰ ਕੇ ਬੈਠੇ ਕਿਸਾਨ ਆਗੂਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰ ਰਹੇ ਹਨ ਤੇ ਉਨ੍ਹਾਂ ਦੀ ਤਤਕਾਲ ਰਿਹਾਈ ਦੀ ਮੰਗ ਕਰ ਰਹੇ ਹਨ। ਹਰਿਆਣਾ ਪੁਲਿਸ ਨੇ ਵਿਧਾਇਕ ਦੇ ਘਰ ਦਾ ਘਿਰਾਓ ਕਰਨ ਦੇ ਮਾਮਲੇ ‘ਚ ਦੋ ਕਿਸਾਨ ਆਗੂਆਂ ਨੂੰ ਵਿਕਾਸ ਸਿਸਾਰ ਤੇ ਰਵੀ ਆਜ਼ਾਦ ਨੂੰ ਬੁੱਧਵਾਰ ਰਾਤ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਵੱਡੀ ਗਿਣਤੀ ‘ਚ ਕਿਸਾਵ ਰਾਕੇਸ਼ ਟਿਕੈਤ, ਗੁਰਨਾਮ ਸਿੰਘ ਚੜੂਨੀ ਤੇ ਯੂਨਾਈਟਿਡ ਕਿਸਾਨ ਮੋਰਚਾ ਆਗੂ ਯੋਗਿੰਦਰ ਯਾਦਵ ਦੀ ਅਗਵਾਈ ‘ਚ ਟੋਹਾਨਾ ਪੁਲਿਸ ਸਟੇਸ਼ਨ ਦੇ ਬਾਹਰ ਧਰਨੇ ‘ਤੇ ਬੈਠੇ ਹਨ।

Related posts

ਆਰਥਿਕ ਸਰਵੇਖਣ ਸੰਸਦ ’ਚ ਪੇਸ਼, ਮਾਲੀ ਸਾਲ 26 ਦੌਰਾਨ ਜੀ.ਡੀ.ਪੀ. ਦਰ 6.3 ਤੋਂ 6.8 ਫ਼ੀਸਦੀ ਰਹਿਣ ਦੇ ਆਸਾਰ

On Punjab

ਰਣਵੀਰ ਅੱਲਾਹਾਬਾਦੀਆ ਪੁਲੀਸ ਵੱਲੋਂ ਰਣਵੀਰ ਅਲਾਹਾਬਾਦੀਆ ਮੁੜ ਤਲਬ

On Punjab

ਜਪਾਨ ਦੇ ਪ੍ਰਧਾਨ ਮੰਤਰੀ ਭਾਰਤ ਪੁੱਜੇ, ਦੁਵੱਲੇ ਸਬੰਧਾਂ ਤੇ ਕੌਮਾਂਤਰੀ ਚੁਣੌਤੀਆਂ ’ਤੇ ਕੀਤੀ ਜਾਵੇਗੀ ਚਰਚਾ

On Punjab