63.81 F
New York, US
June 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਯੂਰਪੀਅਨ ਯੂਨੀਅਨ ਵੱਲੋਂ ਯੂਕਰੇਨ ਦੇ ਕਰਜ਼ੇ ਲਈ ਫਰੀਜ਼ ਕੀਤੀ ਰੂਸੀ ਸੰਪਤੀ ਦੀ ਵਰਤੋਂ ਕਰਨ ਦੀ ਯੋਜਨਾ

ਯੂਕਰੇਨ- ਯੂਰਪੀਅਨ ਯੂਨੀਅਨ ਨੇ ਹੰਗਰੀ ਦੇ ਵੀਟੋ ਨੂੰ ਨਜ਼ਰਅੰਦਾਜ਼ ਕਰਦਿਆਂ ਜੰਗ ਦੌਰਾਨ ਯੂਕਰੇਨ ਦੀ ਵਿੱਤੀ ਮਜ਼ਬੂਤੀ ਲਈ ਫਰੀਜ਼ ਕੀਤੀ ਰੂਸੀ ਜਾਇਦਾਦਾਂ ਦੀ ਵਰਤੋਂ ਕਰਨ ਬਾਰੇ ਚਰਚਾ ਕੀਤੀ। ਅਧਿਕਾਰੀਆਂ ਨੇ ਕਿਹਾ ਕਿ ਯੂਕਰੇਨ ਸਿਰਫ਼ ਉਦੋਂ ਹੀ ਮੁਆਵਜ਼ਾ ਕਰਜ਼ਾ ਵਾਪਸ ਕਰੇਗਾ ਜਦੋਂ ਉਸ ਨੂੰ ਯੁੱਧ ਦੌਰਾਨ ਹੋਏ ਨੁਕਸਾਨ ਲਈ ਰੂਸ ਤੋਂ ਮੁਆਵਜ਼ਾ ਮਿਲ ਜਾਵੇ। ਇਸ ਸਬੰਧੀ ਵਿਚਾਰ ਪਿਛਲੇ ਹਫ਼ਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੌਨ ਡੇਰ ਲੇਅਨ ਵਲੋਂ ਪ੍ਰਗਟਾਏ ਗਏ ਸਨ। ਵੌਨ ਡੇਰ ਲੇਅਨ ਨੇ ਕਿਹਾ ਕਿ ਕਰਜ਼ੇ ਦਾ ਪ੍ਰਬੰਧ ਮਾਸਕੋ ਦੇ ਯੂਕਰੇਨ ’ਤੇ ਹਮਲੇ ਤੋਂ ਬਾਅਦ ਪੱਛਮ ਵਿੱਚ ਫ੍ਰੀਜ਼ ਕੀਤੀਆਂ ਗਈਆਂ ਰੂਸੀ ਕੇਂਦਰੀ ਬੈਂਕ ਦੀਆਂ ਜਾਇਦਾਦਾਂ ਨਾਲ ਜੁੜੇ ਨਕਦ ਬਕਾਏ ਦੇ ਆਧਾਰ ’ਤੇ ਕੀਤਾ ਜਾ ਸਕਦਾ ਹੈ ਅਤੇ ਇਸ ਵਿੱਚ ਸੰਪਤੀਆਂ ਨੂੰ ਜ਼ਬਤ ਕਰਨਾ ਸ਼ਾਮਲ ਨਹੀਂ ਹੋਵੇਗਾ।

ਉਨ੍ਹਾਂ ਕਿਹਾ ਕਿ ਕਰਜ਼ਾਇਸ ਤਰੀਕੇ ਨਾਲ ਦਿੱਤਾ ਜਾਵੇਗਾ ਤਾਂ ਕਿ ਹੰਗਰੀ ਵਲੋਂ ਵੀਟੋ ਦੀ ਰੋਕ ਅੜਿੱਕੇ ਨਾ ਆਵੇ। ਜ਼ਿਕਰਯੋਗ ਹੈ ਕਿ ਯੂਰਪੀਅਨ ਯੂਨੀਅਨ ਦੇ ਸਾਰੇ 27 ਮੈਂਬਰ ਦੇਸ਼ਾਂ ਵਿੱਚੋਂ ਸਿਰਫ ਹੰਗਰੀ ਦੇ ਰੂਸ ਨਾਲ ਦੋਸਤਾਨਾ ਸਬੰਧ ਹਨ ਜਿਸ ਦੀ ਰੂਸੀ ਤੇਲ ਦੀ ਖਰੀਦ ਟਰੰਪ ਪ੍ਰਸ਼ਾਸਨ ਲਈ ਪ੍ਰੇਸ਼ਾਨੀ ਦਾ ਕਾਰਨ ਰਹੀ ਹੈ।

Related posts

ਇੰਗਲੈਂਡ ਦੌਰੇ ‘ਤੇ ਆਏ ਲੇਖਕ ਦਲਵੀਰ ਹਲਵਾਰਵੀ  ਦਾ ਪੰਜਾਬੀ ਸੱਥ ਵੱਲੋਂ ਸਨਮਾਨ

On Punjab

ਟਰੰਪ ਦੇ ਭਾਰਤ ਦੌਰੇ ਤੋਂ ਪਹਿਲਾਂ ਅਮਰੀਕਾ ਨੇ ਪਾਕਿਸਤਾਨ ਨੂੰ ਦਿੱਤੀ ਚੇਤਾਵਨੀ

On Punjab

ਕਰਤਾਰਪੁਰ ਲਾਂਘੇ ਨੂੰ ਲੈ ਕੇ ਸਰਬ ਪਾਰਟੀ ਵਫ਼ਦ ਦੀ ਅਗਵਾਈ ਕਰਨਗੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ

On Punjab