PreetNama
ਖੇਡ-ਜਗਤ/Sports News

ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨ ਬਣੀ ਪਟਿਆਲੇ ਦੀ ਖੁਸ਼ੀ, ਜਿੱਤਿਆ ਗੋਲਡ

ਪਟਿਆਲਾ ਦੀ ਖੁਸ਼ੀ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤ ਕੇ ਚੈਂਪੀਅਨ ਬਣ ਗਈ ਹੈ। ਦੁਬਈ ਵਿਖੇ ਹੋਈ ਚੈਂਪੀਅਨਸ਼ਿਪ ‘ਚ ਖੁਸ਼ੀ ਨੇ ਕਜਾਖਿਸਤਾਨ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਟਿਆਲਾ ਦੇ ਪੰਜਾਬੀ ਬਾਗ ਨਿਵਾਸੀ ਖੁਸ਼ੀ ਨੇ ਇਸ ਤੋਂ ਪਹਿਲਾਂ ਯੂਥ ਵਿਸ਼ਵ ਚੈਂਪੀਅਨਸ਼ਿਪ ‘ਚ ਹਿੱਸਾ ਲਿਆ ਤੇ ਚੌਥੀ ਯੂਥ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ‘ਚ ਗੋਲਡ ਮੈਡਲ ਜਿੱਤਿਆ। ਖੁਸ਼ੀ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ‘ਚ ਸਿਲਵਰ ਮੈਡਲ ਯੂਥ ਤੇ ਜੂਨੀਅਰ ਬਾਕਸਿੰਗ ਟੂਰਨਾਮੈਂਟ ਸਪੇਨ ਵਿਖੇ ਗੋਲਡ ਮੈਡਲ ਜਿੱਤਿਆ। ਤੀਜੀ ਜੂਨੀਅਰ ਨੇਸ਼ਨਜ਼ ਕੱਪ ‘ਚ ਬਰੌਂਜ ਮੈਡਲ ਤੇ ਦੂਸਰੇ ਜੂਨੀਅਰ ਨੇਸ਼ਨਜ਼ ਕੱਪ ‘ਚ ਗੋਲਡ ਮੈਡਲ ਹਾਸਲ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਏ ਕਰ ਰਹੀ ਖੁਸ਼ੀ ਖੇਲੋ ਇੰਡੀਆ ਅੰਡਰ 14 ‘ਚ ਵੀ ਬਰੌਂਜ ਮੈਡਲ ਹਾਸਲ ਕਰ ਚੁੱਕੀ ਹੈ। ਏਸ਼ੀਅਨ ਚੈਂਪੀਅਨਸ਼ਿਪ ‘ਚ ਗੋਲਡ ਮਿਲਣ ’ਤੇ ਖੁਸ਼ੀ ਦੇ ਪਿਤਾ ਜਗਸੀਰ ਸਿੰਘ ਤੇ ਮਾਤਾ ਕੁਲਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Related posts

ਆਈਫੋਨ ਲਈ ਵੇਚੀ ਕਿਡਨੀ, ਹੁਣ ਮੌਤ ਨਾਲ ਲੜਾਈ

On Punjab

ਦੂਜੇ ਵਨਡੇ ਮੈਚ ’ਚ ਕੁਲਦੀਪ ਯਾਦਵ ਨੇ ਹੈਟ੍ਰਿਕ ਕਰ ਬਣਾਇਆ ਨਵਾਂ ਰਿਕਾਰਡ

On Punjab

ਪੈਰਾਲਾਈਜ਼ ਤੇ ਡਿਪ੍ਰੈਸ਼ਨ ਨੂੰ ਹਰਾ ਕੇ ਖਿਡਾਰੀਆਂ ਲਈ ਮਿਸਾਲ ਬਣਿਆ ਇਹ ਨੌਜਵਾਨ

On Punjab