72.05 F
New York, US
May 7, 2025
PreetNama
ਖੇਡ-ਜਗਤ/Sports News

ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨ ਬਣੀ ਪਟਿਆਲੇ ਦੀ ਖੁਸ਼ੀ, ਜਿੱਤਿਆ ਗੋਲਡ

ਪਟਿਆਲਾ ਦੀ ਖੁਸ਼ੀ ਯੂਥ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ਚ ਗੋਲਡ ਮੈਡਲ ਜਿੱਤ ਕੇ ਚੈਂਪੀਅਨ ਬਣ ਗਈ ਹੈ। ਦੁਬਈ ਵਿਖੇ ਹੋਈ ਚੈਂਪੀਅਨਸ਼ਿਪ ਚ ਖੁਸ਼ੀ ਨੇ ਕਜਾਖਿਸਤਾਨ ਨੂੰ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਪਟਿਆਲਾ ਦੇ ਪੰਜਾਬੀ ਬਾਗ ਨਿਵਾਸੀ ਖੁਸ਼ੀ ਨੇ ਇਸ ਤੋਂ ਪਹਿਲਾਂ ਯੂਥ ਵਿਸ਼ਵ ਚੈਂਪੀਅਨਸ਼ਿਪ ਚ ਹਿੱਸਾ ਲਿਆ ਤੇ ਚੌਥੀ ਯੂਥ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਚ ਗੋਲਡ ਮੈਡਲ ਜਿੱਤਿਆ। ਖੁਸ਼ੀ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਚ ਸਿਲਵਰ ਮੈਡਲ ਯੂਥ ਤੇ ਜੂਨੀਅਰ ਬਾਕਸਿੰਗ ਟੂਰਨਾਮੈਂਟ ਸਪੇਨ ਵਿਖੇ ਗੋਲਡ ਮੈਡਲ ਜਿੱਤਿਆ। ਤੀਜੀ ਜੂਨੀਅਰ ਨੇਸ਼ਨਜ਼ ਕੱਪ ਚ ਬਰੌਂਜ ਮੈਡਲ ਤੇ ਦੂਸਰੇ ਜੂਨੀਅਰ ਨੇਸ਼ਨਜ਼ ਕੱਪ ਚ ਗੋਲਡ ਮੈਡਲ ਹਾਸਲ ਕੀਤਾ। ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀਏ ਕਰ ਰਹੀ ਖੁਸ਼ੀ ਖੇਲੋ ਇੰਡੀਆ ਅੰਡਰ 14 ਚ ਵੀ ਬਰੌਂਜ ਮੈਡਲ ਹਾਸਲ ਕਰ ਚੁੱਕੀ ਹੈ। ਏਸ਼ੀਅਨ ਚੈਂਪੀਅਨਸ਼ਿਪ ਚ ਗੋਲਡ ਮਿਲਣ ’ਤੇ ਖੁਸ਼ੀ ਦੇ ਪਿਤਾ ਜਗਸੀਰ ਸਿੰਘ ਤੇ ਮਾਤਾ ਕੁਲਦੀਪ ਕੌਰ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।

Related posts

ਵਿਆਹ ਤੋਂ ਬਾਅਦ ਭਾਰਤ ਲਈ ਨਹੀਂ ਖੇਡਣਗੇ ਜਸਪ੍ਰੀਤ ਬੁਮਰਾਹ, ਪਹਿਲੇ IPL ‘ਚ ਆਉਣਗੇ ਨਜ਼ਰ

On Punjab

ਸਾਬਕਾ ਕ੍ਰਿਕਟਰ ਅਜ਼ਹਰੂਦੀਨ ਖ਼ਿਲਾਫ਼ ਐਫ.ਆਈ.ਆਰ ਦਰਜ…

On Punjab

DDCA ਦੀਆਂ ਵਧੀਆਂ ਮੁਸ਼ਕਿਲਾਂ, ਲੋਕਪਾਲ ਨੇ ਡਾਇਰੇਕਟਰ ਤੇ ਸੰਯੁਕਤ ਸਕੱਤਰ ਨੂੰ ਕੀਤਾ ਮੁਅੱਤਲ

On Punjab