46.8 F
New York, US
March 28, 2024
PreetNama
ਖੇਡ-ਜਗਤ/Sports News

ਯੁਵਰਾਜ ਸਿੰਘ ਨੂੰ ਪਸੰਦ ਆਇਆ ਇਹ ਗੇਂਦਬਾਜ਼, ਤਾਰੀਫਾਂ ਦੇ ਬੰਨ੍ਹੇ ਪੁਲ

ਚੰਡੀਗੜ੍ਹ: ਦੇਸ਼ ਨੂੰ ਦੋ ਵੱਡੇ ਕੱਪ ਜਿਤਾਉਣ ਵਾਲੇ ਯੁਵਰਾਜ ਸਿੰਘ 365 ਦੀ ਥਾਂ 60 ਦਿਨ ਕ੍ਰਿਕਟ ਖੇਡ ਕੇ ਖੁਸ਼ ਹਨ। ਉਨ੍ਹਾਂ ਨੇ ਇਸੇ ਸਾਲ ਅੰਤਰਾਸ਼ਟਰੀ ਕ੍ਰਿਕਟ ਤੋਂ ਸੰਨਿਅਸ ਲਿਆ ਸੀ। ਯੁਵਰਾਜ ਨੇ ਐਤਵਾਰ ਨੂੰ ਚੰਡੀਗੜ੍ਹ ‘ਚ ਇੱਕ ਸਮਾਗਮ ਦੌਰਾਨ ਕਿਹਾ ਕਿ ਉਨ੍ਹਾਂ ਨੇ 20 ਸਾਲ ਤਕ ਕ੍ਰਿਕਟ ਖੇਡਿਆ। ਇਸ ਸਾਲ ਖੇਡ ਨੇ ਉਨ੍ਹਾਂ ਨੂੰ ਵਧੇਰੇ ਕੁਝ ਦਿੱਤਾ, ਪਰ ਹੁਣ ਉਹ ਆਰਾਮ ਮਹਿਸੂਸ ਕਰ ਰਹੇ ਹਨ। ਇਸ ਦੌਰਾਨ ਯੁਵੀ ਨੇ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਪੀੜੀ ਦੇ ਉਹ ਬੈਸਟ ਗੇਂਦਬਾਜ਼ ਹਨ।

ਯੁਵਰਾਜ ਨੇ ਕਿਹਾ, “ਬੁਮਰਾਹ ਨੇ ਆਪਣੀ ਵੱਖਰੀ ਪਛਾਣ ਬਣਾ ਲਈ ਹੈ। ਜਮਾਇਕਾ ‘ਚ ਖੇਡੇ ਜਾ ਰਹੇ ਟੈਸਟ ‘ਚ ਉਨ੍ਹਾਂ ਨੇ ਹੈਟ੍ਰਿਕ ਲਈ। ਅਸੀਂ ਦੋਵੇਂ ਆਈਪੀਐਲ ‘ਚ ਮੁੰਬਈ ਇੰਡੀਅਨਸ ਦੀ ਟੀਮ ‘ਚ ਇਕੱਠੇ ਰਹੇ। ਪਹਿਲੀ ਵਾਰ 2013 ‘ਚ ਮੁਹਾਲੀ ‘ਚ ਰਣਜੀ ਮੁਕਾਬਲੇ ਦੌਰਾਨ ਮੈਂ ਬੁਮਰਾਹ ਦੀਆਂ ਗੇਂਦਾਂ ਦਾ ਸਾਹਮਣਾ ਕੀਤਾ ਸੀ। ਚਾਰ ਓਵਰ ‘ਚ ਹੀ ਮੈਨੂੰ ਲੱਗਿਆ ਕਿ ਉਹ ਟੀਮ ਇੰਡੀਆ ਲਈ ਮੈਨ ਵਿਨਰ ਬਣਨਗੇ।”ਯੁਵਰਾਜ ਨੇ ਅੱਗੇ ਕਿਹਾ, “ਮੇਰੇ ‘ਤੇ ਪ੍ਰਫਾਰਮੈਂਸ ਪ੍ਰੈਸ਼ਰ ਨਹੀਂ ਹੈ। ਸਾਲ ‘ਚ 365 ਦਿਨਾਂ ਦੀ ਥਾਂ ਮੈਂ 60 ਦਿਨ ਕ੍ਰਿਕਟ ਖੇਡ ਕੇ ਖੁਸ਼ ਹਾਂ। ਅਜੇ ਹਾਲ ਹੀ ‘ਚ ਕੈਨੇਡਾ ‘ਚ ਟੀ-20 ਲੀਗ ਖੇਡਿਆ। ਉੱਥੇ ਦਾ ਤਜ਼ਰਬਾ ਬੇਹਤਰੀਨ ਰਿਹਾ। ਉਨ੍ਹਾਂ ਨੇ ਕੁਝ ਚੰਗੀਆਂ ਪਾਰੀਆਂ ਵੀ ਖੇਡੀਆਂ। ਦਸੰਬਰ ‘ਚ ਕੈਰੇਬੀਅਨ ਪ੍ਰੀਮੀਅਰ ਲੀਗ ਤੇ ਬਿੱਗ ਬੈਸ਼ ਲੀਗ ਸ਼ੁਰੂ ਹੋ ਰਹੀਆਂ ਹਨ, ਉਨ੍ਹਾਂ ਨੂੰ ਉੱਥੇ ਖੇਡਣ ਦਾ ਮੌਕੇ ਮਿਲਿਆ ਤਾਂ ਉਹ ਜ਼ਰੂਰ ਖੇਡਣਗੇ।

ਯੁਵੀ ਨੇ ਇਸ ਮੌਕੇ ਸ਼ੁਭਮਨ ਦੀ ਵੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, “ਸ਼ੁਭਮਨ ਸਪੈਸ਼ਲ ਟੇਲੈਂਟ ਹੈ। ਕਾਫੀ ਸਮੇਂ ਬਾਅਦ ਮੈਨੂੰ ਅਜਿਹਾ ਯੁਵਾ ਬੱਲੇਬਾਜ਼ ਦਿਖਿਆ ਜਿਸ ਦੀ ਬੈਟਿੰਗ ਵੇਖ ਮੈਨੂੰ ਮਜ਼ਾ ਆਉਂਦਾ ਹੈ। ਯੁਵਰਾਜ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਸ਼ੁਭਮ ਨੂੰ ਟੀਮ ਇੰਡੀਆ ‘ਚ ਹੋਣਾ ਚਾਹੀਦਾ ਹੈ। ਸ਼ੁਭਮਨ ਦੀ ਉਮਰ ਅਜੇ ਸਿਰਫ 19 ਸਾਲ ਹੈ ਤੇ ਉਸ ਨੂੰ ਜ਼ਿਆਦਾ ਮੌਕੇ ਮਿਲਣੇ ਚਾਹੀਦੇ ਹਨ।

Related posts

ਏਸ਼ੀਅਨ ਕੁਆਲੀਫਾਇਰ: ਵਿਕਾਸ ਕ੍ਰਿਸ਼ਨ ਨੂੰ ਸਿਲਵਰ ਨਾਲ ਹੋਣਾ ਪਿਆ ਸੰਤੁਸ਼ਟ, ਇਸ ਕਾਰਨ ਛੱਡਿਆ ਫਾਈਨਲ…

On Punjab

ਜੋਹਾਨਸਬਰਗ ਟੈਸਟ ਵਿੱਚ ਦੱਖਣੀ ਅਫਰੀਕਾ ਦੀ ਹਾਰ

On Punjab

ਭਾਰਤੀ ਗੱਭਰੂਆਂ ਦਾ ਹਾਕੀ ‘ਚ ਕਮਾਲ, ਨਿਊਜ਼ੀਲੈਂਡ ਨੂੰ 5-0 ਨਾਲ ਦਰੜ ਜਿੱਤਿਆ ਵੱਡਾ ਖਿਤਾਬ

On Punjab