PreetNama
ਰਾਜਨੀਤੀ/Politics

ਮੋਦੀ ਸਰਕਾਰ ਨੇ ਵਧਾਇਆ 14 ਫਸਲਾਂ ਦਾ ਇੰਨਾ ਭਾਅ, ਕੈਪਟਨ ਵੱਲੋਂ ਇਹ ਵਾਧਾ ਸ਼ਰਮਨਾਕ ਕਰਾਰ

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਮੀਟਿੰਗ ਵਿੱਚ ਅਹਿਮ ਫੈਸਲੇ ਲਏ ਗਏ। ਇਸ ਦੌਰਾਨ 14 ਸਾਉਣੀ ਦੀਆਂ ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਵਧਾਉਣ ਨੂੰ ਪ੍ਰਵਾਨਗੀ ਦਿੱਤੀ ਗਈ।

ਸਰਕਾਰ ਦਾ ਕਹਿਣਾ ਹੈ ਕਿ
” ਨਵੀਂ ਐਮਐਸਪੀ ਫਸਲਾਂ ਦੀ ਲਾਗਤ ਮੁੱਲ ਨਾਲੋਂ 50-83% ਵਧੇਰੇ ਹੈ। ਝੋਨੇ ਦਾ ਐਮਐਸਪੀ 53 ਰੁਪਏ ਵਧਾ ਕੇ 1,868 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ”

ਬੇਸ਼ੱਕ ਸਰਕਾਰ ਨੇ ਇਸ ਵਾਧੇ ਨੂੰ ਕਿਸਾਨਾਂ ਲਈ ਬੇਹੱਦ ਲਾਹੇਵੰਦ ਕਰਾਰ ਦਿੱਤਾ ਹੈ ਪਰ ਕਿਸਾਨ ਜਥੇਬੰਦੀਆਂ ਨੇ ਇਸ ਨੂੰ ਨਾਕਾਰ ਦਿੱਤਾ ਹੈ।

ਉਧਰ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਐਮਐਸਪੀ ਵਾਧੇ ਨੂੰ ਨਕਾਰਦਿਆਂ ਇਸ ਨੂੰ ਪੂਰੀ ਤਰ੍ਹਾਂ ਅਯੋਗ ਦੱਸਿਆ ਹੈ। ਉਨ੍ਹਾਂ ਕਿਹਾ ਕਿ
” ਕੇਂਦਰ ਕੋਵਿਡ-19 ਦੇ ਸੰਕਟ ਦੌਰਾਨ ਕਿਸਾਨਾਂ ਨੂੰ ਦਰਪੇਸ਼ ਅਤਿ ਸੰਕਟ ਦਾ ਹੱਲ ਕਰਨ ਵਿੱਚ ਅਸਫਲ ਰਿਹਾ ਹੈ। ”

ਦੇਸ਼ ‘ਚ ਲੌਕਡਾਊਨ, ਪਰ ਇੱਕ ਬੰਗਲਾਦੇਸ਼ੀ ਨੇ ਪਿਆਰ ‘ਚ ਟੱਪੀਆਂ ਹੱਦਾਂ, ਜਾਣੋ ਪੂਰਾ ਮਾਮਲਾ

ਉਨ੍ਹਾਂ ਕਿਹਾ ਕਿ ਕਰਜ਼ੇ ਤੋਂ ਪ੍ਰੇਸ਼ਾਨ ਤੇ ਤਣਾਅਪੂਰਨ ਕਿਸਾਨ ਭਾਈਚਾਰੇ ਇਨ੍ਹਾਂ ਬੇਮਿਸਾਲ ਸੰਕਟਾਂ ਵਿੱਚ ਆਪਣੀ ਬਚਾਅ ਲਈ ਕੇਂਦਰ ਤੋਂ ਮਦਦ ਦੀ ਉਡੀਕ ਕਰ ਰਹੇ ਸਨ, ਪਰ ਇੱਕ ਵਾਰ ਫਿਰ ਉਨ੍ਹਾਂ ਨੂੰ ਕੇਂਦਰ ਤੋਂ ਸਮਰਥਨ ਨਹੀਂ ਮਿਲਿਆ। ”

Related posts

ਮੈਂ ਕਿਸੇ ਵਿਚਾਰਧਾਰਾ ਨਾਲ ਸਮਝੌਤਾ ਕਰ ਸਕਦਾ ਹਾਂ, ਪਰ ਆਰਐੱਸਐੱਸ ਤੇ ਭਾਜਪਾ ਨਾਲ ਨਹੀਂ – ਰਾਹੁਲ ਗਾਂਧੀ

On Punjab

‘ਕੇਸਰੀ ਵੀਰ’ ਹੁਣ 16 ਮਈ ਨੂੰ ਹੋਵੇਗੀ ਰਿਲੀਜ਼

On Punjab

ਫ਼ਿਰੋਜ਼ਪੁਰ ‘ਚ ਕੋਰੋਨਾ ਦਾ ਦੂਜਾ ਕੇਸ ਸਾਹਮਣੇ ਆਇਆ

On Punjab