PreetNama
ਰਾਜਨੀਤੀ/Politics

ਮੋਦੀ ਸਰਕਾਰ ਦੀ ਹੁਣ ਰਾਸ਼ਨ ਕਾਰਡਾਂ ‘ਤੇ ਅੱਖ, ਜਲਦ ਹੋਏਗਾ ਵੱਡਾ ਫੈਸਲਾ

ਨਵੀਂ ਦਿੱਲੀਕੇਂਦਰ ਸਰਕਾਰ ਵਨ ਨੇਸ਼ਨ ਵਨ ਰਾਸ਼ਨ ਕਾਰਡ ਲੌਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ‘ਚ ਗਾਹਕ ਦੇਸ਼ ‘ਚ ਕਿਸੇ ਵੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ(ਪੀਡੀਐਸਦੁਕਾਨ ਤੋਂ ਰਾਸ਼ਨ ਖਰੀਦ ਸਕਣਗੇ। ਇਸ ਯੋਜਨਾ ਦਾ ਉਨ੍ਹਾਂ ਲੋਕਾਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ ਜੋ ਦੂਜੇ ਸੂਬਿਆਂ ‘ਚ ਨੌਕਰੀ ਕਰਦੇ ਹਨ। ਇਸ ਯੋਜਨਾ ਨੂੰ ਲਾਗੂ ਕਰਨ ਲਈ ਉਪਭੋਗਤਾ ਮਾਮਲਿਆਂ ਦੇ ਕੇਂਦਰੀ ਮੰਤਰੀ ਰਾਮਵਿਲਾਸ ਪਾਸਵਾਨ ਨੇ ਵੀਰਵਾਰ ਨੂੰ ਖੁਰਾਕ ਸਕੱਤਰ ਤੇ ਸੂਬਾ ਸਰਕਾਰਾਂ ਦੇ ਡੈਲੀਗੇਟਸ ਨਾਲ ਬੈਠਕ ਕੀਤੀ

ਰਾਮਵਿਲਾਸ ਪਾਸਵਾਨ ਨੇ ਦੱਸਿਆ ਕਿ ਇੱਕ ਸਾਲ ਦੇ ਅੰਦਰ ਇਸ ਯੋਜਨਾ ਨੂੰ ਲਾਗੂ ਕਰਨ ਦਾ ਲਕਸ਼ ਤੈਅ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਲਾਗੂ ਕਰਨ ਲਈ ਪੀਓਐਸ ਮਸ਼ੀਨਾਂ ਦਾ ਹੋਣਾ ਵੀ ਜ਼ਰੂਰੀ ਹੈ। ਹੁਣ ਤਕ ਆਂਧਰ ਪ੍ਰਦੇਸ਼ਹਰਿਆਣਾ ਸਮੇਤ ਕਈ ਸੂਬਿਆਂ ‘ਚ ਪੀਓਐਸ ਮਸ਼ੀਨਾਂ ਉਪਲੱਬਧ ਹੋ ਗਈ ਹੈ। ਇਸ ਨਾਲ ਭ੍ਰਿਸ਼ਟਾਚਾਰ ‘ਚ ਵੀ ਕਮੀ ਆਵੇਗੀ।

ਮੰਤਰਾਲੇ ਵੱਲੋਂ ਜਾਰੀ ਬਿਆਨ ਮੁਤਾਬਕ ਇੰਟੀਗ੍ਰੇਟਿਡ ਮੈਨੇਜਮੈਂਟ ਆਫ਼ ਪੀਡੀਐਸ ਤਹਿਤ ਕਈ ਸੂਬਿਆਂ ‘ਚ ਲੋਕ ਹੁਣ ਵੀ ਕਿਸੇ ਵੀ ਜ਼ਿਲ੍ਹੇ ਤੋਂ ਰਾਸ਼ਨ ਖਰੀਦਦੇ ਹਨ। ਇਨ੍ਹਾਂ ਸੂਬਿਆਂ ‘ਚ ਆਂਧਰਾਹਰਿਆਣਾਝਾਰਖੰਡਕੇਰਲਮਹਾਰਾਸ਼ਟਰ ਜਿਹੇ ਸੂਬੇ ਸ਼ਾਮਲ ਹਨ। ਹੋਰ ਸੂਬਿਆਂ ‘ਚ ਵੀ ਜਲਦੀ ਹੀ ਇਹ ਯੋਜਨਾ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Related posts

ਟਾਟਾ ਟਰੱਸਟ ਤੋਂ ਮਿਲਿਆ ਭਾਜਪਾ ਨੂੰ 356 ਕਰੋੜ ਦਾ ਚੰਦਾ

On Punjab

ਭਾਰਤੀ ਅਰਥ-ਵਿਵਸਥਾ ‘ਤੇ ਪਏਗੀ ਵੱਡੀ ਮਾਰ, ਦੁਨੀਆਂ ਦੀਆਂ ਕਈ ਏਜੰਸੀਆਂ ਵੱਲੋਂ ਵੱਡੀ ਗਿਰਾਵਟ ਦਾ ਅੰਦਾਜ਼ਾ

On Punjab

ਕਾਂਗਰਸ ਦੇ ਮੋਦੀ ਸਰਕਾਰ ਨੂੰ ਤਿੰਨ ਸਵਾਲ, ਪੁੱਛਿਆ ਕੋਈ 500 ਰੁਪਏ ‘ਚ ਘਰ ਚਲਾ ਸਕਦਾ?

On Punjab