PreetNama
ਖਾਸ-ਖਬਰਾਂ/Important News

ਮੋਦੀ ਸਰਕਾਰ ਦਾ ਵੱਡਾ ਫੈਸਲਾ, ਆਈਬੀ ਤੇ ਰਾਅ ਦੇ ਨਵੇਂ ਮੁਖੀ ਐਲਾਨੇ

ਨਵੀਂ ਦਿੱਲੀਕੇਂਦਰ ਸਰਕਾਰ ਨੇ ਇੰਟੈਲੀਜੈਂਸੀ ਬਿਊਰੋ (ਆਈਬੀਤੇ ਰਿਸਰਚ ਐਂਡ ਐਨਾਲੈਸਿਸ ਵਿੰਗ (ਰਾਅਦੇ ਨਵੇਂ ਮੁੱਖੀਆਂ ਦੇ ਨਾਂ ਦਾ ਐਲਾਨ ਕੀਤਾ ਹੈ। 1984 ਬੈਚ ਦੇ ਆਈਪੀਐਸ ਅਧਿਕਾਰੀ ਅਰਵਿੰਦ ਕੁਮਾਰ ਨੂੰ ਆਈਬੀ ਦਾ ਡਾਇਰੈਕਟਰ ਬਣਾਇਆ ਗਿਆ ਹੈ। ਉਨ੍ਹਾਂ ਦੀ ਆਈਬੀ ਦੇ ਸਾਬਕਾ ਡਾਇਰੈਕਟਰ ਰਾਜੀਵ ਜੈਨ ਦੀ ਥਾਂ ਨਿਯੁਕਤੀ ਕੀਤੀ ਗਈ ਹੈ। ਉਧਰ ਦੂਜੇ ਪਾਸੇ 1984 ਬੈਚ ਦੇ ਪੰਜਾਬ ਕੇਡਰ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਨੂੰ ਰਾਅ ਦਾ ਚੀਫ ਬਣਾਇਆ ਗਿਆ ਹੈ।
ਇੰਟੈਲੀਜੈਂਸ ਬਿਊਰੋ ਦੇ ਨਵੇਂ ਡਾਇਰੈਕਟਰ ਅਰਵਿੰਦ ਕੁਮਾਰ ਨੂੰ ਕਸ਼ਮੀਰ ਮਾਮਲਿਆਂ ਦਾ ਮਾਹਿਰ ਮੰਨਿਆ ਜਾਂਦਾ ਹੈ। ਉਧਰ ਕਿਹਾ ਜਾਂਦਾ ਹੈ ਕਿ ਪੰਜਾਬ ਕੇਡਰ ਦੇ ਆਈਪੀਐਸ ਅਧਿਕਾਰੀ ਸਾਮੰਤ ਗੋਇਲ ਨੇ ਹੀ ਬਾਲਾਕੋਟ ਏਅਰਸਟ੍ਰਾਈਕ ਦੀ ਪੂਰੀ ਪਲਾਨਿੰਗ ਕੀਤੀ ਸੀ।
ਪੁਲਵਾਮਾ ਤੇ ਪਠਾਨਕੋਟ ‘ਚ ਹੋਏ ਅੱਤਵਾਦੀ ਹਮਲਿਆਂ ਤੋਂ ਬਾਅਦ ਹੀ ਵਿਰੋਧੀ ਪਾਰਟੀਆਂ ਸੁਰੱਖਿਆ ਘੇਰੇ ‘ਤੇ ਸਵਾਲ ਚੁੱਕ ਰਹੀਆਂ ਸੀ। ਉਹ ਲਗਾਤਾਰ ਹਮਲਾਵਰ ਹੋ ਕੇ ਕਹਿ ਰਹੀਆਂ ਸੀ ਕਿ ਆਖਰ ਇਨ੍ਹਾਂ ਹਮਲਿਆਂ ਲਈ ਕੌਣ ਜ਼ਿੰਮੇਦਾਰ ਹੈ। ਹੁਣ ਨਵੀਂ ਸਰਕਾਰ ਤੋਂ ਬਾਅਦ ਹੀ ਵੱਡਾ ਬਦਲਾਅ ਕੀਤਾ ਗਿਆ ਹੈ।

Related posts

ਭਾਰਤ ਦਾ ਸਭ ਤੋਂ ਵੱਡਾ ਦੁਸ਼ਮਣ ਹਾਫਿਜ਼ ਸਇਦ ਆਇਆ ਅੜਿੱਕੇ

On Punjab

ਫਰਾਂਸੀਸੀਆਂ ਨੂੰ ਮਾਰਨ ਵਾਲੇ ਬਿਆਨ ਤੋਂ ਪਲਟੇ ਮਹਾਤਿਰ

On Punjab

ਰੋਪੜ ਦੇ ਕਾਂਗਰਸੀ ਆਗੂ ਹੋਏ ਅਮਰਜੀਤ ਸੰਦੋਆ ਦੇ ਸਖ਼ਤ ਖਿ਼ਲਾਫ਼

On Punjab