77.86 F
New York, US
June 17, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

‘ਮੈਨੂੰ ਨਿੱਜੀ ਰਾਏ ਪੋਸਟ ਕਰਨ ’ਤੇ ਅਫ਼ਸੋਸ ਹੈ’: ਜੇਪੀ ਨੱਡਾ ਦੇ ਫੋਨ ਤੋਂ ਬਾਅਦ ਕੰਗਨਾ ਰਣੌਤ ਨੇ ਡੀਲੀਟ ਕੀਤਾ ਟਵੀਟ

ਨਵੀਂ ਦਿੱਲੀ- ਅਦਾਕਾਰਾ ਅਤੇ ਭਾਜਪਾ ਸੰਸਦ ਮੈਂਬਰ ਕੰਗਨਾ ਰਣੌਤ Kangana Ranaut ਨੇ ਕਿਹਾ ਕਿ ਉਸ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਬਾਰੇ ਆਪਣੀ ਸੋਸ਼ਲ ਮੀਡੀਆ ਪੋਸਟ ਡਿਲੀਟ ਕਰ ਦਿੱਤੀ ਹੈ। ਰਣੌਤ ਨੇ ਕਥਿਤ ਤੌਰ ’ਤੇ ਡੋਨਾਲਡ ਟਰੰਪ ਦੇ ਕਤਰ ਵਿਚ ਦਿੱਤੇ ਬਿਆਨ ਲਈ ਇਕ (ਹੁਣ ਡਿਲੀਟ ਕੀਤੇ ਗਏ) ਟਵੀਟ ਵਿਚ ਨਿੰਦਾ ਕੀਤੀ ਸੀ, ਜਿੱਥੇ ਉਸ(ਟਰੰਪ) ਨੇ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਆਈਫੋਨ ਨਾ ਬਣਾਉਣ ਲਈ ਕਿਹਾ ਸੀ। ਕੰਗਨਾ Kangana Ranaut ਨੇ ਅੱਗੇ ਕਿਹਾ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਨਿੱਜੀ ਤੌਰ ’ਤੇ ਉਨ੍ਹਾਂ ਨੂੰ ਟਵੀਟ ਡਿਲੀਟ ਕਰਨ ਲਈ ਕਿਹਾ। ਇਸ ਉਪਰੰਤ ਉਸ Kangana Ranaut ਨੇ ਇਸ ਮਾਮਲੇ ’ਤੇ ਆਪਣੀ ਨਿੱਜੀ ਰਾਏ ਸਾਂਝੀ ਕਰਨ ਲਈ ਵੀ ਅਫ਼ਸੋਸ ਪ੍ਰਗਟ ਕੀਤਾ।

ਕੰਗਨਾ Kangana Ranaut ਨੇ ‘ਐਕਸ’ ’ਤੇ ਇਕ ਪੋਸਟ ਵਿਚ ਲਿਖਿਆ, ‘‘ਸਤਿਕਾਰਯੋਗ ਕੌਮੀ ਪ੍ਰਧਾਨ ਸ੍ਰੀ ਜੇਪੀ ਨੱਡਾ ਜੀ ਨੇ ਫ਼ੋਨ ਕੀਤਾ ਅਤੇ ਮੈਨੂੰ ਟਰੰਪ ਦੁਆਰਾ ਐਪਲ ਦੇ ਸੀਈਓ ਟਿਮ ਕੁੱਕ ਨੂੰ ਭਾਰਤ ਵਿੱਚ ਨਿਰਮਾਣ ਨਾ ਕਰਨ ਬਾਰੇ ਪੋਸਟ ਕੀਤੇ ਗਏ ਟਵੀਟ ਨੂੰ ਡਿਲੀਟ ਕਰਨ ਲਈ ਕਿਹਾ। ਮੈਨੂੰ ਆਪਣੀ ਉਹ ਬਹੁਤ ਨਿੱਜੀ ਰਾਏ ਪੋਸਟ ਕਰਨ ’ਤੇ ਅਫ਼ਸੋਸ ਹੈ, ਨਿਰਦੇਸ਼ਾਂ ਅਨੁਸਾਰ ਮੈਂ ਤੁਰੰਤ ਇਸ ਨੂੰ ਇੰਸਟਾਗ੍ਰਾਮ ਤੋਂ ਵੀ ਡਿਲੀਟ ਕਰ ਦਿੱਤਾ ਹੈ। ਧੰਨਵਾਦ।’’

ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੇ ਐਪਲ ਦੇ ਸੀਈਓ ਟਿਮ ਕੁੱਕ ਨਾਲ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਭਾਰਤ ਵਿੱਚ ਐਪਲ ਦੇ ਵਿਸਥਾਰ ਨੂੰ ਸੀਮਤ ਕਰਨ ਲਈ ਕਿਹਾ ਹੈ। ਜਿਸ ਤੋਂ ਬਾਅਦ ਕੰਗਨਾ ਵੱਲੋਂ ‘ਐਕਸ’ ਪੋਸਟ ਰਾਹੀਂ ਟਿੱਪਣੀ ਸਾਹਮਣੇ ਆਈ।

ਗ਼ੌਰਤਲਬ ਹੈ ਕਿ ਹਾਲ ਹੀ ਵਿਚ ਐਪਲ ਨੇ ਤਾਮਿਲਨਾਡੂ ਅਤੇ ਕਰਨਾਟਕ ਵਿਚ ਨਵੇਂ ਅਸੈਂਬਲੀ ਪਲਾਂਟ ਸਥਾਪਤ ਕਰਕੇ ਭਾਰਤ ਵਿਚ ਆਪਣੇ ਆਈਫੋਨ ਉਤਪਾਦਨ ਦਾ ਵਿਸਥਾਰ ਕੀਤਾ ਹੈ। ਇਹਨਾਂ ਵਿੱਚੋਂ ਦੋ ਪਲਾਂਟ ਤਾਮਿਲਨਾਡੂ ਵਿਚ ਸਥਿਤ ਹਨ ਅਤੇ ਇਕ ਕਰਨਾਟਕ ਵਿਚ ਹੈ।

Related posts

ਮੁੱਖ ਮੰਤਰੀ ਮਾਨ ਵੱਲੋਂ ਪਟਿਆਲਾ ਵਿੱਚ ਸੜਕਾਂ ਦਾ ਨਿਰੀਖਣ

On Punjab

ਪੁਲਿਸ ਕਿਸੇ ਵੀ ਸਮੇਂ ਸਿਮਰਜੀਤ ਬੈਂਸ ਨੂੰ ਕਰ ਸਕਦੀ ਹੈ ਗ੍ਰਿਫ਼ਤਾਰ !ਚੰਡੀਗੜ੍ਹ: ਡਿਪਟੀ ਕਮਿਸ਼ਨਰ ਵਿਪੁਲ ਉੱਜਵਲ ਨਾਲ ਬਦਸਲੂਕੀ ਕਰਨ ਤੇ ਕਥਿਤ ਤੌਰ ’ਤੇ ਧਮਕੀ ਦੇਣ ਦੇ ਦੋਸ਼ਾਂ ਹੇਠ ਨਾਮਜ਼ਦ ਕੀਤੇ ਗਏ ਵਿਧਾਇਕ ਅਤੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਦੀਆਂ ਮੁਸ਼ਕਿਲਾਂ ਹੋਰ ਵੀ ਵੱਧ ਗਈਆਂ ਹਨ । ਬੀਤੇ ਦਿਨੀਂ ਉਨ੍ਹਾਂ ਦੀ ਅਗਾਊਂ ਜ਼ਮਾਨਤ ਪਟੀਸ਼ਨ ਵੀ ਗੁਰਦਾਸਪੁਰ ਦੇ ਸੈਸ਼ਨਜ਼ ਜੱਜ ਰਮੇਸ਼ ਕੁਮਾਰੀ ਵੱਲੋਂ ਰੱਦ ਕਰ ਦਿੱਤੀ ਗਈ ਸੀ । ਜਿਸ ਤੋਂ ਬਾਅਦ ਪੁਲਿਸ ਉਨ੍ਹਾਂ ਨੂੰ ਕਿਸੇ ਵੀ ਵੇਲੇ ਗ੍ਰਿਫ਼ਤਾਰ ਕਰ ਸਕਦੀ ਹੈ । ਦਰਅਸਲ, ਬੈਂਸ ਵੱਲੋਂ ਅਗਾਊਂ ਜ਼ਮਾਨਤ ਦੀ ਪਟੀਸ਼ਨ 12 ਸਤੰਬਰ ਨੂੰ ਦਾਇਰ ਕੀਤੀ ਗਈ ਸੀ । ਜਿਸ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਣਾਉਂਦੇ ਹੋਏ 16 ਸਤੰਬਰ ਤੱਕ ਇਹ ਮਾਮਲਾ ਮੁਲਤਵੀ ਕਰ ਦਿੱਤਾ ਗਿਆ ਸੀ ।

On Punjab

ਪੰਜਾਬ ‘ਤੇ ਹੁਣ ਹੋਰ ਤਜਰਬੇ ਨਾ ਕਰੋ: ਸੁਖਬੀਰ ਬਾਦਲ

On Punjab