58.19 F
New York, US
March 11, 2026
PreetNama
ਸਮਾਜ/Social

ਮੈਂ ਨਾਸਤਿਕ ਹਾਂ

ਮੈਂ ਨਾਸਤਿਕ ਹਾਂ

ਇੱਕ ਘਰ ਦੀ ਹੀਟ ਬੰਦ ਹੋ ਗਈ ! ਹਾਈਡ੍ਰੋ ਦੇ ਟੈਕਨੀਸ਼ੀਅਨ ਨੂੰ ਕਾੱਲ ਕੀਤੀ। ਗੋਰਾ ਸੀ ..ਚੈਕ ਕਰ ਆਖਣ ਲੱਗਾ ..”ਥਰਮੋ-ਸਟੇਟ ਖਰਾਬ ਹੈ ਬਦਲਣਾ ਪਊ” ! ਪੁੱਛਿਆ ਕਿੰਨੇ ਦਾ ਪਊ ?..ਆਖਣ ਲੱਗਾ 50 ਡਾਲਰਾਂ ਦਾ ! ਬਟੂਆ ਦੇਖਿਆ …ਕੋਈ ਪੈਸਾ ਨਹੀਂ ਸੀ ! ਬਟੂਆ ਫਰੋਲਦਾ ਦੇਖ ਹੱਸਦਾ ਆਖਣ ਲੱਗਾ ..”ਪੈਸੇ ਮੈਂ ਨਹੀਂ ਲੈਣੇ.. ਤੇਰੇ ਅਗਲੇ ਬਿੱਲ ਵਿਚ ਆਪੇ ਲੱਗ ਕੇ ਆ ਜਣਗੇ “! ਕੰਮ ਮੁਕਾ ਕੇ ਜਾਣ ਲੱਗਾ ਤਾਂ ਪੁੱਛ ਬੈਠਾ ..”ਤੇਰੀ ਸਰਵਿਸ ਕਾਲ ਦੇ ਕਿੰਨੇ ਪੈਸੇ” ..? ਕਹਿੰਦਾ “ਕੋਈ ਪੈਸਾ ਨੀ …ਇਹ ਸਰਵਿਸ ਹਾਈਡ੍ਰੋ ਵੱਲੋਂ ਮੁਫ਼ਤ ਦਿੱਤੀ ਜਾਂਦੀ ਹੈ !” ਮੈਂ ਕਿਹਾ ਯਾਰ ਤੇਰਾ ਕੰਮ ਬੜਾ ਪਸੰਦ ਆਇਆ ..ਅੱਗੋਂ ਲਈ ਤੇਰੇ ਨਿੱਜੀ ਫੋਨ ਤੇ ਸਰਵਿਸ ਵਾਸਤੇ ਕਾਲ ਕਰਾਂ ਤੇ ਆ ਸਕਦਾ ..ਮੈਂ ਪੇਮੰਟ ਸਿੱਧੀ ਤੈਨੂੰ ਹੀ ਕਰ ਦਊਂ ?

ਆਖਣ ਲੱਗਾ ..”ਨਹੀਂ ਆ ਸਕਦਾ ਕਿਓਕਿ ਇਹ ਕੌਂਫਲਿਕਟ ਓਫ ਇੰਟਰੇਸ੍ਟ (Conflict of interest) ਹੋਵੇਗਾ” ! ਕਹਿੰਦਾ ਮੇਰੀ ਜਮੀਰ ਇਸ ਚੀਜ ਦੀ ਇਜਾਜਤ ਨਹੀਂ ਦਿੰਦੀ ਕੇ ਜਿਹੜੇ ਕੰਮ ਦੇ ਮੈਨੂੰ ਮੇਰਾ ਮਹਿਕਮਾ ਪੈਸੇ ਦਿੰਦਾ ਹੈ ਮੈਂ ਓਹੀ ਕੰਮ ਕਿਸੇ ਦੇ ਘਰ ਪ੍ਰਾਈਵੇਟ ਤੌਰ ਤੇ ਕਰ ਕੇ ਉਸਦੇ ਪੈਸੇ ਲਵਾਂ “! ਮੈਂ ਚੁੱਪ ਜਿਹਾ ਹੋ ਗਿਆ ਪਰ ਜਾਂਦੇ ਜਾਂਦੇ ਨੂੰ ਮੁਆਫੀ ਮੰਗ ਇੱਕ ਹੋਰ ਗੱਲ ਪੁੱਛ ਹੀ ਲਈ …ਆਖਿਆ ” ਦੋਸਤਾ ਏਨੀ ਇਮਾਨਦਾਰ ਸੋਚ ਏ ਤੇਰੀ ..ਰੱਬ ਨੂੰ ਤੇ ਜਰੂਰ ਮੰਨਦਾ ਹੋਵੇਂਗਾ ? ਅੱਗੋਂ ਆਖਣ ਲੱਗਾ …”ਨਹੀਂ ਨਾਸਤਿਕ ਹਾਂ…ਜਿੰਦਗੀ ਵਿਚ ਕਦੀ ਚਰਚ ਨਹੀਂ ਗਿਆ”! ਚੰਗਾ ਇਨਸਾਨ ਬਣਨ ਲਈ ਧਾਰਮਿਕ ਹੋਣਾ ਜਰੂਰੀ ਨਹੀਂ

Related posts

ਚੀਨ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਸ਼ੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ

On Punjab

ਇਜ਼ਰਾਇਲੀ ਫ਼ੌਜ ਸੀਰੀਆ ਦੇ ਬਫਰ ਜ਼ੋਨ ’ਤੇ ਕਾਬਜ਼ ਰਹੇਗੀ

On Punjab

ਕੇਂਦਰ ਸਰਕਾਰ ਨੇ 21 ਭ੍ਰਿਸ਼ਟ ਟੈਕਸ ਅਧਿਕਾਰੀਆਂ ਨੂੰ ਜ਼ਬਰੀ ਕੀਤਾ ਰਿਟਾਇਰ

On Punjab