63.84 F
New York, US
April 29, 2026
PreetNama
ਰਾਜਨੀਤੀ/Politics

“ਮੇਰੇ ਧੀਆਂ-ਪੁੱਤ ਸੜਕਾਂ ਉਤੇ ਬੈਠੇ ਹੋਣ, ਮੈਂ ਘਰ ਦੀਵਾਲੀ ਕਿਵੇਂ ਮਨਾ ਸਕਦਾ” – ਪਰਗਟ ਸਿੰਘ

ਸਿੱਖਿਆ ਮੰਤਰੀ ਪਰਗਟ ਸਿੰਘ ਦੀਵਾਲੀ ਦੀ ਰਾਤ ਇਕ ਹੋਰ ਵੱਡੀ ਪਹਿਲਕਦਮੀ ਕਰਦਿਆਂ ਜਲੰਧਰ ਸਥਿਤ ਆਪਣੀ ਰਿਹਾਇਸ਼ ਕੋਲ ਧਰਨੇ ਉਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਨੂੰ ਖ਼ੁਦ ਮਿਲਣ ਗਏ। ਸਿੱਖਿਆ ਮੰਤਰੀ ਨੇ ਕਿਹਾ, “ਤੁਸੀਂ ਵੀ ਮੇਰੇ ਧੀਆਂ-ਪੁੱਤਾਂ ਵਾਂਗ ਹੋ, ਤਿਉਹਾਰ ਦੇ ਦਿਨ ਤੁਸੀਂ ਬਾਹਰ ਬੈਠੇ ਹੋ ਤਾਂ ਮੈਂ ਕਿਵੇਂ ਦੀਵਾਲੀ ਦੀਆਂ ਖੁਸ਼ੀਆਂ ਮਨਾ ਸਕਦਾ ਹਾਂ।”

ਪਰਗਟ ਸਿੰਘ ਨੇ ਨੌਜਵਾਨਾਂ ਨੂੰ ਮਠਿਆਈਆਂ ਵੀ ਵੰਡੀਆਂ। ਉਨ੍ਹਾਂ ਸੱਦਾ ਦਿੱਤਾ ਕਿ ਮਸਲੇ ਦਾ ਹੱਲ ਸੜਕ ‘ਤੇ ਨਹੀਂ, ਗੱਲਬਾਤ ਨਾਲ ਹੀ ਹੋ ਸਕਦਾ ਹੈ ਅਤੇ ਉਹ ਉਨ੍ਹਾਂ ਦੀ ਹਰ ਗੱਲ ਸੁਣ ਕੇ ਇਸ ਨੂੰ ਸਕਰਾਤਮਕ ਤਰੀਕੇ ਨਾਲ ਹੱਲ ਕਰਨਾ ਚਾਹੁੰਦੇ ਹਨ। ਸਿੱਖਿਆ ਮੰਤਰੀ ਨੇ ਕਿਹਾ ਕਿ ਸਿੱਖਿਆ ਕਦੇ ਵੀ ਤਰਜੀਹੀ ਵਿਸ਼ਾ ਨਹੀਂ ਰਿਹਾ ਅਤੇ ਪਿਛਲੇ ਲੰਬੇ ਸਮੇਂ ਦੀਆਂ ਮਾੜੀਆਂ ਨੀਤੀਆਂ ਕਾਰਨ ਅਜੋਕੀ ਸਥਿਤੀ ਪੈਦਾ ਹੋਈ ਹੈ। ਉਨ੍ਹਾਂ ਚੀਨ-ਜਪਾਨ ਜਿਹੇ ਵਿਕਸਤ ਮੁਲਕਾਂ ਦੀ ਉਦਾਹਰਨ ਦਿੰਦਿਆਂ ਮਨੁੱਖੀ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਵਕਾਲਤ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਜੋ ਵੀ ਉਨ੍ਹਾਂ ਦੀ ਪਹੁੰਚ ‘ਚ ਹੋਇਆ ਅਤੇ ਵੱਧ ਤੋਂ ਵੱਧ ਸੰਭਵ ਹੋਇਆ, ਉਹ ਸੰਘਰਸ਼ ਕਰ ਰਹੇ ਅਧਿਆਪਕਾਂ ਤੇ ਬੇਰੁਜ਼ਗਾਰ ਨੌਜਵਾਨਾਂ ਲਈ ਕਰਨਗੇ ਕਿਉਂਕਿ ਉਨ੍ਹਾਂ ਖ਼ੁਦ ਸਿੱਖਿਆ ਵਿਭਾਗ ਮੰਗ ਕੇ ਲਿਆ ਹੈ। ਸਿੱਖਿਆ ਮੰਤਰੀ ਨੇ ਕਿਹਾ ਨੌਜਵਾਨ ਹਮੇਸ਼ਾ ਹੀ ਉਨ੍ਹਾਂ ਦੇ ਦਿਲ ਦੇ ਸਭ ਤੋਂ ਨੇੜੇ ਰਹੇ ਹਨ।

Related posts

ਹਿਮਾਚਲ ਪ੍ਰਦੇਸ਼ ’ਚ ਬੱਦਲ ਫਟਣ ਨਾਲ ਲਾਪਤਾ ਲੋਕਾਂ ਦੀ ਭਾਲ ਤੇਜ਼, ਸੂਬਾ ਸਰਕਾਰ ਵੱਲੋਂ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ

On Punjab

ਪਿੰਡ ਠੁੱਲੀਵਾਲ ’ਚ ਸੋਗ ਦੀ ਲਹਿਰ; ਫ਼ੌਜੀ ਜਵਾਨ ਬੜਗਾਮ ’ਚ ਡਿਊਟੀ ਦੌਰਾਨ ਸ਼ਹੀਦ !

On Punjab

ਬਿਕਰਮ ਮਜੀਠੀਆ ਨੇ ਵਿੰਨ੍ਹਿਆ ਸਿੱਧੂ ‘ਤੇ ਨਿਸ਼ਾਨਾ, ਕਿਹਾ- ਹਿੰਦੂ ਵਿਰੋਧੀ ਹੋਣ ਦੇ ਨਾਲ-ਨਾਲ ਅਨੁਸੂਚਿਤ ਜਾਤੀ ਵਿਰੋਧੀ ਵੀ ਹੈ ਨਵਜੋਤ ਸਿੱਧੂ :

On Punjab