PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੱਖ ਮੰਤਰੀ ਐਮ.ਕੇ. ਸਟਾਲਿਨ ਦੀ ਅਗਵਾਈ ਵਾਲੀ ਤਾਮਿਲਨਾਡੂ ਸਰਕਾਰ ਨੇ ਅਨੰਦ ਮੈਰਿਜ ਐਕਟ ਕੀਤਾ ਲਾਗੂ

ਚੇਨਈ: ਤਮਿਲਨਾਡੂ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਸਿੱਖਾਂ ਨੂੰ ਤੋਹਫ਼ਾ ਦਿੰਦੇ ਅਨੰਦ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਹੈ। ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਵੱਲੋਂ ਇਹ ਨਿਯਮ ਲਾਗੂ ਕੀਤੇ ਗਏ।  ਸੂਬੇ ਦੀ ਐਮ.ਕੇ. ਸਟਾਲਿਨ ਸਰਕਾਰ ਨੇ ਅਨੰਦ ਕਾਰਜ ਰਜਿਸਟ੍ਰੇਸ਼ਨ ਨਿਯਮ 2026 ਨੂੰ ਮਨਜ਼ੂਰੀ ਦੇ ਦਿੱਤੀ ਹੈ।  ਇਸ ਨਾਲ ਸੂਬੇ ਵਿੱਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵਿਆਹ ਦੇ ਨਿਯਮਾਂ ਵਿੱਚ ਕੋਈ ਉਲਝਣ ਨਹੀਂ ਰਹੇਗੀ ਅਤੇ ਸੂਬੇ ’ਚ ਸਿੱਖਾਂ ਦੇ ਵਿਆਹ ਅਸਾਨੀ ਨਾਲ ਰਜਿਸਟਰਡ ਹੋ ਸਕਣਗੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ ਸਾਰੇ ਰਾਜਾਂ ਨੂੰ ਇਹ ਨਿਰਦੇਸ਼ ਦਿੱਤਾ ਸੀ ਕਿ ਉਹ ਸਿੱਖ ਵਿਆਹਾਂ ਲਈ ਆਪਣੇ ਪੱਧਰ ‘ਤੇ ਨਿਯਮ ਬਣਾਉਣ। ਆਨੰਦ ਵਿਆਹ ਸਿੱਖ ਧਰਮ ਵਿੱਚ ਬਹੁਤ ਪਵਿੱਤਰਤਾ ਰੱਖਦਾ ਹੈ। ਸਿੱਖਾਂ ਦੇ ਵਿਆਹ ਅਨੰਦ ਕਾਰਜ ਦੀ ਰਸਮ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੰਪੰਨ ਹੁੰਦੇ ਹਨ ਅਤੇ ਇਸ ਵਿੱਚ ਚਾਰ ਲਾਵਾਂ ਦੀ ਰਸਮ ਸ਼ਾਮਲ ਹੁੰਦੀ ਹੈ। ਅਜਿਹੇ ਵਿਆਹਾਂ ਨੂੰ ਸਿੱਖ ਭਾਈਚਾਰੇ ਵਿੱਚ ਲੰਬੇ ਸਮੇਂ ਤੋਂ ਧਾਰਮਿਕ ਮਾਨਤਾ ਪ੍ਰਾਪਤ ਹੈ, ਪਰ ਜੋੜਿਆਂ ਨੂੰ ਅਕਸਰ ਰਜਿਸਟ੍ਰੇਸ਼ਨ ਪ੍ਰਾਪਤ ਕਰਨ ਵਿੱਚ ਪ੍ਰਸ਼ਾਸਨਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਸੀ, ਖਾਸ ਕਰਕੇ ਪਛਾਣ ਦਸਤਾਵੇਜ਼ਾਂ, ਵਿਰਾਸਤ, ਵੀਜ਼ਾ, ਬੈਂਕਿੰਗ ਅਤੇ ਹੋਰ ਨਾਗਰਿਕ ਮਾਮਲਿਆਂ ਨਾਲ ਜੁੜੇ ਮੁੱਦਿਆਂ ਨੂੰ ਨਿਭਾਉਂਦੇ ਸਮੇਂ। ਤਮਿਲਨਾਡੂ ਸਰਕਾਰ ਦੇ ਨਿਯਮਾਂ ਅਨੁਸਾਰ ਹੁਣ ਤਮਿਲਨਾਡੂ ਵਿੱਚ ਕਿਤੇ ਵੀ ਸੰਪੰਨ ਹੋਏ ਆਨੰਦ ਵਿਆਹਾਂ ਨੂੰ ਵਿਆਹ ਰਜਿਸਟਰਾਰ ਕੋਲ ਰਜਿਸਟਰ ਕੀਤਾ ਜਾ ਸਕਦਾ ਹੈ।

Related posts

ਸੁਖਪਾਲ ਖਹਿਰਾ ਦੇ ਪ੍ਰਚਾਰ ਦੇ ਬਾਵਜੁਦ ਸਰਪੰਚੀ ਦੀ ਚੋਣ ਹਾਰੀ ਭਰਜਾਈ

Pritpal Kaur

ਕਰਨਲ ਬਾਠ ਮਗਰੋਂ ਹੁਣ ਸੁਖਬੀਰ ਬਾਦਲ ਨੇ ਪੰਜਾਬ ਪੁਲੀਸ ਦੀ ਜਾਂਚ ’ਤੇ ਸਵਾਲ ਚੁੱਕੇ

On Punjab

34 ਸਾਲਾਂ ਸਨਾ ਮਰੀਨ ਬਣੀ ਵਿਸ਼ਵ ਦੀ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ

On Punjab