48.49 F
New York, US
May 3, 2026
PreetNama
ਫਿਲਮ-ਸੰਸਾਰ/Filmy

ਮੁੰਬਈ ਪਹੁੰਚਣ ਵਾਲੀ ਹੈ ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ ,ਪੋਸਟ ਸ਼ੇਅਰ ਕਰ ਆਖੀ ਇਹ ਗੱਲ

Rishi Kapoor’s daughter:ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ ।ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਅੱਜ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ । ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੱਡੇ-ਵੱਡੇ ਰਾਜਨੇਤਾ ਅਤੇ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ ।ਤੁਹਾਨੂੰ ਦੱਸ ਦਈਏ ਕਿ ਕਰੋਨਾ ਵਾਇਰਸ ਦੇ ਸੰਕਟ ਕਾਰਨ ਉਹਨਾਂ ਦੇ ਅੰਤਿਮ ਸੰਸਕਾਰ ਵਿੱਚ ਸਿਰਫ 25 ਲੋਕਾ ਨੂੰ ਜਾਣ ਦੀ ਇਜ਼ਾਜਤ ਦਿੱਤੀ ਗਈ ਸੀ ।ਲੌਕਡਾਊਨ ਕਾਰਨ ਉਹਨਾਂ ਦੀ ਬੇਟੀ ਰਿਧਿਮਾ ਕਪੂਰ ਅਦਾਕਾਰ ਦੇ ਅੰਤਿਮ ਸੰਸਕਾਰ ਤੱਕ ਨਹੀਂ ਪਹੁੰਚ ਸਕੀ ਸੀ।

ਹਾਲਾਂਕਿ, ਦਿੱਲੀ ਪੁਲਿਸ ਨੇ ਰਿਧੀਮਾ ਨੂੰ ਮੁੰਬਈ ਜਾਣ ਦੀ ਪਰਮਿਸ਼ਨ ਦੇ ਦਿੱਤੀ ਸੀ। ਪਰ ਦਿੱਲੀ ਤੋਂ ਮੁੰਬਈ ਪਹੁੰਚਣ ਵਿਚ ਸਮਾਂ ਲੱਗਣ ਕਾਰਨ, ਰਿਧੀਮਾ ਆਪਣੇ ਪਿਤਾ ਨੂੰ ਆਖਰੀ ਵਾਰ ਨਹੀਂ ਦੇਖ ਸਕੀ। ਹੁਣ ਉਹ ਜਲਦੀ ਹੀ ਮੁੰਬਈ ਪਹੁੰਚਣ ਵਾਲੀ ਹੈ । ਇਸ ਗੱਲ ਦੀ ਜਾਣਕਾਰੀ ਰਿਧੀਮਾ ਕਪੂਰ ਨੇ ਆਪਣੀ ਇੰਸਟਾਗ੍ਰਾਮ ਤੇ ਦਿੱਤੀ ਹੈ। ਰਿਧੀਮਾ ਨੇ ਇੱਕ ਪੋਸਟ ਵਿੱਚ ਲਿਖਿਆ, riving home ma. enroute mumbai. । ਰਿਧੀਮਾ ਮੁੰਬਈ ਜਾਂਦੇ ਸਮੇਂ ਪਿਤਾ ਰਿਸ਼ੀ ਕਪੂਰ ਯਾਦ ਕਰਦੀ ਨਜ਼ਰ ਆ ਰਹੀ ਹੈ । ਉਹਨਾਂ ਨੇ ਆਪਣੀ ਪੋਸਟ ਵਿੱਚ ਲਿਖਿਆ “ਡੈਡੀ ਮੈਂ ਤੁਹਾਨੂੰ ਬਹੁਤ ਮਿਸ ਕਰ ਰਹੀ ਹਾਂ। ਤੁਸੀਂ ਦੁਬਾਰਾ ਵਾਪਸ ਆ ਜਾਉ। ਰਿਸ਼ੀ ਕਪੂਰ ਦੀ ਬੇਟੀ ਰਿੱਧਿਮਾ ਕਪੂਰ ਸਾਊਥ ਈਸਟ ਦਿੱਲੀ ਦੇ ਫ੍ਰੈਂਡਸ ਕਾਲੋਨੀ ਈਸਟ ਵਿੱਚ ਰਹਿੰਦੀ ਹੈ।

ਦਿੱਲੀ ਪੁਲਿਸ ਨੇ ਉਨ੍ਹਾਂ ਨੂੰ ਮੁੰਬਈ ਜਾਣੀ ਦਾ ਮੂਮੈਂਟਸ ਪਾਸ ਜਾਰੀ ਕਰ ਦਿੱਤਾ ਹੈ। ਸਵੇਰੇ 10.30 ‘ਤੇ ਪੰਜ ਲੋਕਾਂ ਦੇ ਲਈ ਪਾਸ ਜਾਰੀ ਕੀਤੇ ਗਏ ਹਨ। ਪਿਤਾ ਦੀ ਮੌਤ ਤੋਂ ਬਾਅਦ ਰਿਧਿਮਾ ਨੇ ਆਪਣੀ ਅਤੇ ਰਿਸ਼ੀ ਕਪੂਰ ਦੀ ਇਕ ਤਸਵੀਰ ਸ਼ੇਅਰ ਕੀਤੀ ਅਤੇ ਲਿਖਿਆ, “ਡੈਡੀ, ਮੈਂ ਤੁਹਾਨੂੰ ਹਮੇਸ਼ਾ ਪਿਆਰ ਕਰਾਂਗੀ। ਪਰਮੇਸ਼ੁਰ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ ਮੇਰੇ ਸ਼ਕਤੀਸ਼ਾਲੀ ਯੋਧਾ। ਮੈਂ ਹਰ ਰੋਜ਼ ਤੁਹਾਨੂੰ ਯਾਦ ਕਰਾਗੀ। ਅਸੀਂ ਦੁਬਾਰਾ ਫਿਰ ਮਿਲਾਂਗੇ ਪਾਪਾ । ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।

Related posts

ਅਭਿਸ਼ੇਕ ਬੱਚਨ ਨਾਲ ਹਸਪਤਾਲ ‘ਚ ਇਹ ਕੁਝ ਹੋ ਰਿਹਾ, ਇੰਸਟਾਗ੍ਰਾਮ ‘ਤੇ ਸ਼ੇਅਰ ਕਰ ਦੱਸਿਆ

On Punjab

ਵਿਆਹ ਦੀ ਵਰ੍ਹੇਗੰਢ ਮੌਕੇ ਸ਼ਾਹਰੁਖ ਹੋਏ ਰੋਮਾਂਟਿਕ, ਪਤਨੀ ਨਾਲ ਸ਼ੇਅਰ ਕੀਤੀ ਤਸਵੀਰ ਨਾਲ ਖਾਸ ਪੋਸਟ

On Punjab

ਦੂਸਰੀ ਵਾਰ ਮਾਂ ਬਣੀ ਨੇਹਾ ਧੂਪੀਆ : ਬੇਟੇ ਨੂੰ ਦਿੱਤਾ ਜਨਮ, ਪਤੀ ਅੰਗਦ ਬੇਦੀ ਨੇ ਗੁੱਡ ਨਿਊਜ਼ ਸ਼ੇਅਰ ਕਰਕੇ ਦੱਸਿਆ, ‘ਨੇਹਾ ਤੇ ਬੱਚਾ ਦੋਵੇਂ ਤੰਦਰੁਸਤ’

On Punjab