ਮੁਹਾਲੀ- ਮੁਹਾਲੀ ਜ਼ਿਲ੍ਹਾ ਅਦਾਲਤੀ ਕੰਪਲੈਕਸ ਨੂੰ ਅੱਜ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਦੁਪਹਿਰ ਦੇ ਢਾਈ ਵਜੇ ਦੇ ਕਰੀਬ ਈਮੇਲ ਰਾਹੀਂ ਪ੍ਰਾਪਤ ਹੋਈ ਹੈ। ਇਸ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਅਦਾਲਤੀ ਕੰਪਲੈਕਸ ਵਿਚੋਂ ਜੱਜਾਂ, ਵਕੀਲਾਂ, ਸਟਾਫ਼ ਅਤੇ ਲੋਕਾਂ ਨੂੰ ਬਾਹਰ ਕੱਢਿਆ ਤੇ ਪੁਲੀਸ ਦੀਆਂ ਵੱਖ ਵੱਖ ਟੀਮਾਂ ਤੇ ਡੌਗ ਸਕੁਐਡ ਨੇ ਜਾਂਚ ਕੀਤੀ ਪਰ ਕੁਝ ਵੀ ਸ਼ੱਕੀ ਵਸਤੂ ਨਾ ਮਿਲੀ। ਮੁਹਾਲੀ ਦੇ ਵਕੀਲਾਂ ਨੇ ਦੱਸਿਆ ਕਿ ਪੁਲੀਸ ਦੀ ਜਾਂਚ ਤੋਂ ਬਾਅਦ ਵਕੀਲ ਤੇ ਹੋਰ ਸਟਾਫ ਅੰਦਰ ਆ ਗਿਆ ਤੇ ਆਪਣਾ ਕੰਮ ਕਾਰ ਸ਼ੁਰੂ ਕੀਤਾ। ਦੱਸਣਾ ਬਣਦਾ ਹੈ ਕਿ ਅੱਜ ਰੂਪਨਗਰ ਤੇ ਹੋਰ ਅਦਾਲਤ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ।

