PreetNama
ਫਿਲਮ-ਸੰਸਾਰ/Filmy

ਮੀਕਾ ਸਿੰਘ ਫੇਰ ਵਿਵਾਦਾਂ ‘ਚ, ਲੋਕਾਂ ਨੇ ਪਾਸਪੋਰਟ ਕੈਂਸਲ ਕਰਨ ਦੀ ਕੀਤੀ ਮੰਗ, ਜਾਣੋ ਪੂਰਾ ਮਾਮਲਾ

ਮੁੰਬਈਗਾਇਕ ਮੀਕਾ ਸਿੰਘ ਇੱਕ ਵਾਰ ਫੇਰ ਤੋਂ ਵਿਵਾਦਾਂ ‘ਚ ਆ ਗਏ ਹਨ। ਹਾਲ ਹੀ ‘ਚ ਸਿੰਗਰ ਪਾਕਿਸਤਾਨ ਦੇ ਕਰਾਚੀ ‘ਚ ਇੱਕ ਸ਼ੋਅ ਕਰਨ ਪਹੁੰਚੇਜਿਸ ਤੋਂ ਬਾਅਦ ਉਹ ਟਰੋਲਰਸ ਦੇ ਨਿਸ਼ਾਨੇ ‘ਤੇ ਆ ਗਏ। ਹਾਲ ਹੀ ‘ਚ ਭਾਰਤ ਵੱਲੋਂ ਜੰਮੂਕਸ਼ਮੀਰ ਚੋਂ ਧਾਰਾ 370 ਨੂੰ ਹਟਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਬੌਖਲਾਹਟ ‘ਚ ਪਾਕਿਸਤਾਨ ਨੇ ਕਈ ਕਦਮ ਚੁੱਕੇ ਹਨ ਜਿਨ੍ਹਾਂ ‘ਚ ਇੱਕ ਹੈ ਭਾਰਤੀ ਫ਼ਿਲਮਾਂ ਨੂੰ ਬੈਨ ਕਰ ਦੇਣਾ। ਪਰ ਅਜਿਹੇ ਚ ਮੀਕਾ ਕਰਾਚੀ ‘ਚ ਪਰਵੇਜ਼ ਮੁਸ਼ੱਰਫ ਦੇ ਰਿਸ਼ਤੇਦਾਰ ਦੇ ਵਿਆਹ ‘ਚ ਪਰਫ਼ਾਰਮ ਕਰਦੇ ਨਜ਼ਰ ਆਏ।ਸ਼ੋਅ ਦੌਰਾਨ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਮੀਕਾ ਨੂੰ ਖੂਬ ਟ੍ਰੋਲ ਕੀਤਾ ਜਾ ਰਿਹਾ ਹੈ। ਵੀਡੀਓ ‘ਚ ਮੀਕਾ ਮਸਤੀ ਕਰਦੇ ਅਤੇ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।

Related posts

On Punjab

Dilip Kumar Passed Away: ‘ਟ੍ਰੈਜਡੀ ਕਿੰਗ’ ਦਲੀਪ ਕੁਮਾਰ ਸਪੁਰਦ-ਏ-ਖ਼ਾਕ, ਸਾਇਰਾ ਬਾਨੋ ਨੇ ਕਬਰਸਤਾਨ ਜਾ ਕੇ ਕੀਤਾ ਆਖਰੀ ਸਲਾਮ

On Punjab

Malaika Arora ਨੇ ਅਰਜੁਨ ਕਪੂਰ ਦੇ ਨਾਲ ਕੀਤਾ ਨਵੇਂ ਸਾਲ ਦਾ ਸਵਾਗਤ, ਸ਼ੇਅਰ ਕੀਤੀਆਂ ਇਹ ਤਸਵੀਰਾਂ

On Punjab