PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਿੱਠੜੀ ਮਾਈਨਰ ਵਿਚ ਪਾੜ; ਨਹਿਰੀ ਵਿਭਾਗ ਗਾਇਬ, ਕਿਸਾਨਾਂ ਨੇ ਖ਼ੁਦ ਚਲਾਏ ਰਾਹਤ ਕਾਰਜ

ਚੰਡੀਗੜ੍ਹ- ਪੰਜਾਬ ਵਿੱਚ ਮੋਹਲੇਧਾਰ ਮੀਂਹ ਕਾਰਨ ਟੇਲ ਇਲਾਕਿਆਂ ਦੀ ਸਥਿਤੀ ਦਿਨੋਂ ਦਿਨ ਗੰਭੀਰ ਹੁੰਦੀ ਜਾ ਰਹੀ ਹੈ। ਅੱਜ ਸਵੇਰੇ ਕਰੀਬ ਤਿੰਨ ਵਜੇ ਪਿੰਡ ਗੱਗੜ ਦੇ ਰਕਬੇ ਵਿੱਚ ਮਿੱਠੜੀ ਮਾਈਨਰ ਓਵਰਫਲੋਅ ਹੋਣ ਨਾਲ ਮੋਘਾ ਨੰਬਰ 4000 ’ਤੇ ਲਗਪਗ ਪੰਦਰਾਂ ਫੁੱਟ ਚੌੜਾ ਪਾੜ ਪੈ ਗਿਆ। ਇਸ ਕਾਰਨ ਕਰੀਬ ਸੌ ਏਕੜ ਖੇਤਾਂ ਵਿੱਚ ਦੋ ਫੁੱਟ ਤੱਕ ਪਾਣੀ ਭਰ ਗਿਆ ਅਤੇ ਪਿੰਡ ਦੀਆਂ ਬਾਹਰੀ ਰਿਹਾਇਸ਼ੀ ਢਾਣੀਆਂ ਤੱਕ ਵੀ ਪਾਣੀ ਪਹੁੰਚ ਗਿਆ।
ਨਹਿਰੀ ਵਿਭਾਗ ਦੇ ਅਧਿਕਾਰੀਆਂ ਦੇ ਮੌਕੇ ’ਤੇ ਨਾ ਪੁੱਜਣ ਕਾਰਨ ਪਿੰਡ ਦੇ ਕਿਸਾਨਾਂ ਨੂੰ ਆਪਣੇ ਪੱਧਰ ’ਤੇ ਹੀ ਪਾੜ ਨੂੰ ਬੰਦ ਕਰਨ ਲਈ ਜੁੱਟਣਾ ਪਿਆ। ਸਵੇਰੇ ਕਰੀਬ ਚਾਰ ਵਜੇ ਜਦੋਂ ਪਾੜ ਦਾ ਖੁਲਾਸਾ ਹੋਇਆ ਤਾਂ ਪਿੰਡ ਦੇ ਢਾਈ-ਤਿੰਨ ਸੌ ਕਿਸਾਨਾਂ ਨੇ ਮੌਕੇ ’ਤੇ ਇਕੱਠੇ ਹੋ ਕੇ ਮਿੱਟੀ ਨੂੰ ਗੱਟਿਆਂ ਵਿੱਚ ਭਰ ਕੇ ਪਾੜ ਪੂਰਨ ਦੇ ਯਤਨ ਆਰੰਭ ਦਿੱਤੇ। ਦੱਸਿਆ ਜਾਂਦਾ ਹੈ ਕਿ ਪਾੜ ਮਰੇ ਪਸ਼ੂਆਂ ਦੇ ਪੁਲਾਂ ਹੇਠਾਂ ਫਸਣ ਅਤੇ ਵਧੇ ਹੋਏ ਪਾਣੀ ਦੇ ਦਬਾਅ ਕਾਰਨ ਪਿਆ।
ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਗਸੀਰ ਸਿੰਘ ਗੱਗੜ ਨੇ ਦੱਸਿਆ ਕਿ ਇਹ ਪਾੜ ਕਾਲਝਰਾਨੀ ਅਤੇ ਕੋਟਲੀ ਦੇ ਵਿਚਕਾਰ ਪੋਲਟਰੀ ਫਾਰਮ ਦੇ ਨੇੜੇ ਪਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਾੜ ਪੈਣ ਤੋਂ ਕਈ ਘੰਟੇ ਬਾਅਦ ਵੀ ਨਹਿਰੀ ਵਿਭਾਗ ਵੱਲੋਂ ਪਾਣੀ ਘਟਾਇਆ ਨਹੀਂ ਗਿਆ ਅਤੇ ਨਾ ਹੀ ਕੋਈ ਅਧਿਕਾਰੀ ਮੌਕੇ ’ਤੇ ਪਹੁੰਚਿਆ। ਸਿਰਫ਼ ਨਹਿਰੀ ਕੋਠੀ ਮਹਿਣਾ ਤੋਂ ਮਹਿਲਾ ਬੇਲਦਾਰ ਜਸਵਿੰਦਰ ਕੌਰ ਹੀ ਜਾਇਜ਼ਾ ਲੈਣ ਮੌਕੇ ’ਤੇ ਪਹੁੰਚੀ।

Related posts

ਡੈਲਟਾ ਵੇਰੀਐਂਟ ਕਾਰਨ ਅਮਰੀਕਾ ’ਚ ਫਿਰ ਲੱਗਣ ਲੱਗੇ ਮਾਸਕ, ਵੈਕਸੀਨ ’ਤੇ ਪੂਰਾ ਜ਼ੋਰ

On Punjab

ਗ੍ਰੀਨ ਕਾਰਡ ਦੀ ਵੇਟਿੰਗ 40 ਲੱਖ ਤੋਂ ਪਾਰ, ਲਿਸਟ ‘ਚ 2 ਲੱਖ ਤੋਂ ਜ਼ਿਆਦਾ ਭਾਰਤੀ

On Punjab

ਜਾਰਡਨ ‘ਚ ਨਜ਼ਰਬੰਦੀ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਏ ਪ੍ਰਿੰਸ ਹਮਜਾ, ਸਮਾਗਮ ‘ਚ ਕਿੰਗ ਅਬਦੁੱਲਾ ਨਾਲ ਹੋਏ ਸ਼ਾਮਲ

On Punjab