68.86 F
New York, US
September 21, 2026
PreetNama
ਖਬਰਾਂ/News

ਮਾਲਵੇ ‘ਚ ਟਕਸਾਲੀਆਂ ਨੇ ਗੱਡਿਆ ਝੰਡਾ

ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋਏ ਟਕਸਾਲੀਆਂ ਦਾ ਕਾਰਵਾਂ ਵੱਡਾ ਹੋਣ ਲੱਗਾ ਹੈ। ਉਨ੍ਹਾਂ ਨੇ ਅੱਜ ਮਾਲਵਾ ਵਿੱਚ ਝੰਡਾ ਗੱਡ ਦਿੱਤਾ ਹੈ। ਸਾਬਕਾ ਮੈਂਬਰ ਪਾਰਲੀਮੈਂਟ ਰਾਜਦੇਵ ਸਿੰਘ ਖਾਲਸਾ ਅੱਜ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਬਰਨਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਦੀ ਮੌਜੂਦਗੀ ਵਿੱਚ ਟਕਸਾਲੀਆਂ ਨਾਲ ਚੱਲ਼ਣ ਦਾ ਐਲਾਨ ਕੀਤਾ।

ਇਸ ਮੌਕੇ ਸਾਬਕਾ ਐਮਪੀ ਰਤਨ ਸਿੰਘ ਅਜਨਾਲਾ, ਸਾਬਕਾ ਕੈਬਨਿਟ ਮੰਤਰੀ ਸੇਵਾ ਸਿੰਘ ਸੇਖਵਾਂ ਤੇ ਸਾਬਕਾ ਵਿਧਾਇਕ ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ ਤੇ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਪੂਰਾ ਟੀਮ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਰਾਜਦੇਵ ਸਿੰਘ ਖਾਲਸਾ ਦੇ ਘਰ ਪਹੁੰਚੀ। ਰਾਜਦੇਵ ਸਿੰਘ ਖਾਲਸਾ ਨੇ ਸਾਲ 2016 ‘ਚ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ।

ਇਸ ਮੌਕੇ ਬ੍ਰਹਮਪੁਰਾ ਨੇ ਕਿਹਾ ਕਿ ਰਾਜਦੇਵ ਸਿੰਘ ਖਾਲਸਾ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਨੂੰ ਬਰਨਾਲਾ ਤੇ ਸੰਗਰੂਰ ਵਿੱਚ ਮਜ਼ਬੂਤ ਕਰਨਗੇ। ਟਕਸਾਲੀ ਲੀਡਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਕਿਸੇ ਵੀ ਪਾਰਟੀ ਨਾਲ ਗੱਠਜੋੜ ਕਰਨ ਲਈ ਤਿਆਰ ਹਨ।

Related posts

ਦਲਿਤ ਅਤੇ ਕਮਜ਼ੋਰ ਵਰਗ ਨੂੰ ਹਰ ਸੰਸਥਾ ’ਚ ਲੀਡਰਸ਼ਿਪ ਦਾ ਅਹੁਦਾ ਸੰਭਾਲਦੇ ਦੇਖਣਾ ਚਾਹੁੰਦਾ ਹਾਂ: ਰਾਹੁਲ

On Punjab

ਖ਼ਤਰੇ ’ਚ ਪ੍ਰਿਅੰਕਾ ਦੇ ਪਤੀ Nick Jonas ਦੀ ਜਾਨ? ਲਾਈਵ ਸ਼ੋਅ ਦੌਰਾਨ ਕੀਤਾ ਗਿਆ ਟਾਰਗੇਟ, ਤੁਰੰਤ ਸਟੇਜ ਤੋਂ ਭੱਜੇ ਗਾਇਕ ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਭੀੜ ‘ਚੋਂ ਕਿਸੇ ਨੇ ਨਿਕ ‘ਤੇ ਲੇਜ਼ਰ ਲਾਈਟ ਸ਼ੋਅ ਕੀਤੀ ਹੈ। ਕਦੇ ਉਸਦਾ ਸਿਰ ਅਤੇ ਕਦੇ ਉਸਦੇ ਚਿਹਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਹ ਸਭ ਦੇਖ ਕੇ ਨਿਕ ਘਬਰਾ ਗਿਆ। ਉਹ ਸ਼ੋਅ ਅੱਧ ਵਿਚਾਲੇ ਛੱਡ ਕੇ ਸਟੇਜ ਤੋਂ ਭੱਜਣ ਲੱਗਾ।

On Punjab

Galaxy Plaza Fire News : ਗਲੈਕਸੀ ਪਲਾਜ਼ਾ ‘ਚ ਲੱਗੀ ਅੱਗ, ਲੋਕਾਂ ਨੇ ਜਾਨ ਬਚਾਉਣ ਲਈ ਇਮਾਰਤ ਤੋਂ ਮਾਰੀ ਛਾਲ ; ਦੇਖੋ ਵੀਡੀਓ

On Punjab