70.56 F
New York, US
May 18, 2024
PreetNama
ਸਿਹਤ/Health

ਮਾਪੇ ਬਣਨ ਬੱਚਿਆਂ ਦੇ ਰੋਲ ਮਾਡਲ

ਆਗਿਆਕਾਰੀ ਦਾ ਮਤਲਬ ਆਪਣੀਆਂ ਜ਼ਿੰਮੇਵਾਰੀਆਂ ’ਚ ਸਲੀਕੇ ਨੂੰ ਸ਼ਾਮਿਲ ਕਰਨਾ ਜਾਂ ਸਲੀਕੇ ਨਾਲ ਨਿਭਾਉਣਾ ਹੈ। ਬੱਚਿਆਂ ਦੇ ਵਿਕਾਸ ’ਚ ਮਾਪਿਆਂ ਦਾ ਅਹਿਮ ਰੋਲ ਹੁੰਦਾ ਹੈ। ਉਨ੍ਹਾਂ ਨੂੰ ਆਗਿਆਕਾਰੀ ਬਣਾਉਣ ਦੀ ਜ਼ਿੰਮੇਵਾਰੀ ਮਾਪਿਆਂ ਦੀ ਹੁੰਦੀ ਹੈ। ਬੱਚਿਆਂ ਦੇ ਆਗਿਆਕਾਰੀ ਹੋਣ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੀਆਂ ਸਾਰੀਆਂ ਗਤੀਵਿਧੀਆਂ ਦੀ ਰੂਪ-ਰੇਖਾ ਅਸੀਂ ਤਿਆਰ ਕਰ ਕੇ ਦੇਈਏ ਸਗੋਂ ਉਨ੍ਹਾਂ ਨੂੰ ਆਜ਼ਾਦ ਸੋਚਣ ਦੀ ਸਮਝ ਦੇਣਾ ਹੈ, ਜਿਸ ’ਚ ਉਨ੍ਹਾਂ ਦਾ ਅਨੁਸ਼ਾਸਨ ਝਲਕਦਾ ਹੋਵੇ।
ਆਗਿਆਕਾਰੀ ਹੋਣਾ ਬੰਦਿਸ਼ ਨਹੀਂ ਸਗੋ ਸਿਆਣਪ ਦਾ ਪ੍ਰਤੀਕ ਹੈ। ਜੇ ਬੱਚਾ ਹਰ ਗੱਲ ’ਚ ਜ਼ਿੱਦ ਕਰਦਾ ਹੈ, ਗੱਲ ਮੰਨਣ ਤੋਂ ਇਨਕਾਰੀ ਹੁੰਦਾ ਹੈ ਜਾਂ ਕੋਈ ਅਜਿਹੀ ਚੀਜ਼ ਦੀ ਮੰਗ ਕਰਦਾ ਹੈ, ਜਿਸ ਨੂੰ ਪੂਰਾ ਕਰਨ ’ਚ ਮਾਪੇ ਅਸਮਰੱਥ ਹਨ ਤਾਂ ਮਾਪਿਆਂ ਨੂੰ ਇਨ੍ਹਾਂ ਇੱਛਾਵਾਂ ਨੂੰ ਸਮਝਦਾਰੀ ਨਾਲ ਸ਼ਾਂਤ ਕਰਨਾ ਚਾਹੀਦਾ ਹੈ। ਇਸ ਨਾਲ ਬੱਚਾ ਸਿਆਣਾ ਤੇੇ ਆਗਿਆਕਾਰੀ ਬਣੇਗਾ।
ਨੈਤਿਕਤਾ ਦੀ ਘਾਟ

ਆਧੁਨਿਕ ਯੁੱਗ ਦੇ ਬੱਚੇ ਬੜੇ ਚੁਸਤ, ਤੇਜ਼ ਤੇ ਨਵੀਂ ਤਕਨਾਲੋਜੀ ਨਾਲ ਸਬੰਧ ਰੱਖਦੇ ਹਨ ਪਰ ਇਨ੍ਹਾਂ ਸਭ ਦੇ ਹੁੰਦਿਆਂ ਬੱਚਿਆਂ ’ਚ ਨੈਤਿਕਤਾ ਘਟਦੀ ਜਾ ਰਹੀ ਹੈ। ਬੱਚੇ ਆਪਣੇ ਸੱਭਿਆਚਾਰ ਨੂੰ ਭੁੱਲਦੇ ਜਾ ਰਹੇ ਹਨ ਤੇ ਪੱਛਮੀ ਸੱਭਿਆਚਾਰ ਵੱਲ ਵੱਧ ਕੇਂਦਰਤ ਹਨ। ਉਹ ਵੱਡਿਆਂ ਦਾ ਸਤਿਕਾਰ ਨਹੀਂ ਕਰਦੇ। ਆਪਣੇ ਤੋਂ ਵੱਡਿਆਂ ਨੂੰ ਬਿਨਾਂ ਕਿਸੇ ਡਰ ਨਾਲ ਸਵਾਲ-ਜਵਾਬ ਕਰਦੇ ਹੋਏ ਬਹਿਸ ਕਰਨ ਲੱਗ ਪੈਂਦੇ ਹਨ।
ਬੱਚਿਆਂ ਨੇ ਘਰ, ਸਕੂਲ, ਸਮਾਜ ਹਰ ਥਾਂ ਵਿਚਰਨਾ ਹੁੰਦਾ ਹੈ। ਜੇ ਬੱਚਾ ਆਗਿਆਕਾਰੀ ਹੋਵੇਗਾ ਤਾਂ ਉਸ ਦਾ ਇਨ੍ਹਾਂ ਥਾਵਾਂ ’ਤੇ ਚੰਗਾ ਤੇ ਸਕਾਰਾਤਮਕ ਪ੍ਰਭਾਵ ਪਵੇਗਾ। ਬੱਚਾ ਘਰ ਤੋਂ ਇਲਾਵਾ ਸਕੂਲ ’ਚ ਵੀ ਕਾਫ਼ੀ ਸਮਾਂ ਬਿਤਾਉਂਦਾ ਹੈ। ਜੇ ਬੱਚਾ ਆਗਿਆਕਾਰੀ ਨਹੀਂ ਹੈ ਤਾਂ ਉਸ ਦੇ ਮਾਪਿਆਂ ਦਾ ਨਾਂ ਤਾਂ ਖ਼ਰਾਬ ਹੁੰਦਾ ਹੀ ਹੈ ਸਗੋਂ ਪੜ੍ਹਾਈ ’ਚ ਵੀ ਨੁਕਸਾਨ ਹੁੰਦਾ ਹੈ। ਬੱਚਿਆਂ ’ਚ ਅਨੁਸ਼ਾਸਨੀ ਕਮੀ ਵੀ ਆਗਿਆਕਰੀ ਨਾ ਹੋਣ ਦੀ ਭਾਵਨਾ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਨਿਭਾਓ ਆਗਿਆਕਾਰੀ ਹੋਣ ਦਾ ਫ਼ਰਜ਼
ਜਿੱਥੇ ਮਾਂ-ਬਾਪ ਘਰਾਂ ’ਚ ਲੜਾਈ-ਝਗੜੇ ਦਾ ਮਾਹੌਲ ਸਿਰਜਦੇ ਹਨ, ਉੱਥੇ ਸੁਭਾਵਿਕ ਹੀ ਬੱਚਿਆਂ ’ਚ ਆਗਿਆਕਾਰੀ ਨਾ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ। ਬੱਚਿਆਂ ਨੂੰ ਘਰ ਦੇ ਮਾਹੌਲ ਬਾਰੇ ਦੱਸਣਾ ਚਾਹੀਦਾ ਹੈ। ਪੁਰਖਿਆਂ ਤੋਂ ਜੇ ਕੋਈ ਰੀਤ ਚੱਲੀ ਆ ਰਹੀ ਹੈ ਤਾਂ ਉਸ ਦਾ ਗਿਆਨ ਬੱਚਿਆਂ ਨੂੰ ਹੋਣਾ ਚਾਹੀਦਾ ਹੈ। ਬੱਚਿਆਂ ਦਾ ਜ਼ਿਆਦਾ ਸਮੇਂ ਤਕ ਮੋਬਾਈਲ, ਟੀਵੀ ਆਦਿ ਦੇਖਣਾ ਉਨ੍ਹਾਂ ਦੀ ਸੋਚ ’ਤੇ ਮਾੜਾ ਅਸਰ ਪਾਉਂਦਾ ਹੈ। ਜੇ ਬੱਚੇ ਵਧੀਆ, ਸਿੱਖਿਆਦਾਇਕ ਪ੍ਰੋਗਰਾਮ ਦੇਖਦੇ ਹਨ ਤਾਂ ਉਨ੍ਹਾਂ ’ਚ ਨੈਤਿਕਤਾ ਦਾ ਪ੍ਰਵਾਹ ਹੋਵੇਗਾ ਤੇ ਬੱਚਿਆਂ ਦੀ ਸੋਚ ਉਸਾਰੂ ਹੋਣ ਨਾਲ-ਨਾਲ ਆਗਿਆਕਾਰੀ ਹੋਣਗੇ, ਨਹੀਂ ਤਾਂ ਗ਼ਲਤ ਦਿਸ਼ਾ ਵੱਲ ਜਾ ਸਕਦੇ ਹਨ।
ਚੰਗੇ ਤੇ ਆਗਿਆਕਾਰੀ ਬੱਚਿਆਂ ਦੀ ਸਮਾਜ ’ਚ ਬੜੀ ਤਾਰੀਫ਼ ਹੁੰਦੀ ਹੈ। ਮਾਂ-ਬਾਪ ਦਾ ਨਾਂ ਰੋਸ਼ਨ ਹੁੰਦਾ ਹੈ। ਇਸ ਲਈ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਆਗਿਆਕਾਰੀ ਹੋਣ ਦੀ ਮਹੱਤਤਾ ਬਾਰੇ ਦੱਸਣਾ ਚਾਹੀਦਾ ਹੈ ਤੇ ਘਰ ਵਿਚ ਮਾਪਿਆਂ ਨੂੰ ਆਪਣੇ ਵੱਡਿਆਂ ਪ੍ਰਤੀ ਆਗਿਆਕਾਰੀ ਹੋਣ ਦਾ ਫ਼ਰਜ਼ ਨਿਭਾ ਕੇ ਬੱਚਿਆਂ ਲਈ ਰੋਲ ਮਾਡਲ ਬਣਨਾ ਚਾਹੀਦਾ ਹੈ।

Related posts

ਭੁੱਲ ਕੇ ਵੀ ਚਿਕਨ ਨਾਲ ਨਾ ਖਾਓ ਇਹ ਚੀਜ਼ਾਂ …

On Punjab

ਕੋਈ ਬੁਖਾਰ ਡੇਂਗੂ ਹੈ ਜਾਂ ਨਹੀਂ? ਡਾਕਟਰ ਇਨ੍ਹਾਂ ਟੈਸਟਾਂ ਰਾਹੀਂ ਕਰਦੇ ਹਨ ਪਤਾ, ਤੁਸੀਂ ਵੀ ਜਾਣੋ

On Punjab

ਵੇਰੀਐਂਟ ’ਤੇ ਨਿਰਭਰ ਕਰਦਾ ਹੈ ਕੋਵਿਡ ਦੇ ਲੱਛਣਾਂ ਦਾ ਸੰਭਾਵਿਤ ਕ੍ਰਮ, ਖੋਜ ਦਾ ਦਾਅਵਾ

On Punjab