37.09 F
New York, US
January 9, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਨਸਾ ਅਦਾਲਤੀ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਮਾਨਸਾ-  ਮਾਨਸਾ ਦੀ ਅਦਾਲਤ ਨੂੰ ਆਰ.ਡੀ.ਐਕਸ ਨਾਲ ਉਡਾਉਣ ਦੀ ਮਿਲੀ ਧਮਕੀ ਤੋਂ ਬਾਅਦ ਮਾਨਸਾ, ਸਰਦੂਲਗੜ੍ਹ, ਬੁਢਲਾਡਾ ਦੀਆਂ ਅਦਾਲਤਾਂ ਵਿਹਲੀਆਂ ਕਰਵਾ ਕੇ ਪੁਲੀਸ ਵਲੋਂ ਚੈਕਿੰਗ ਕੀਤੀ ਗਈ। ਅਦਾਲਤਾਂ ਦਾ ਕੰਮ ਦੁਪਹਿਰ ਦੇ 3 ਵਜੇ ਤੱਕ ਠੱਪ ਰਿਹਾ। ਪੁਲੀਸ ਨੇ ਚੈਕਿੰਗ ਦੌਰਾਨ ਅਦਾਲਤਾਂ ਦੇ ਸਾਰੇ ਅਮਲੇ ਫੈਲੇ ਨੂੰ ਬਿਲਡਿੰਗਾਂ ਤੋਂ ਦੂਰ ਰੱਖਿਆ ਅਤੇ ਡੌਗ ਸਕੁਐਡ ਲੈ ਕੇ ਅਦਾਲਤਾਂ ਦਾ ਚੱਪਾ ਚੱਪਾ ਛਾਣਿਆ ਪਰ ਕਿਸੇ ਪਾਸਿਉਂ ਕੋਈ ਵੀ ਇਤਰਾਜ਼ਯੋਗ ਵਸਤੂ, ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ।

ਮਾਨਸਾ ਦੇ ਜ਼ਿਲਾ ਸੈਸ਼ਨ ਜੱਜ ਨੂੰ ਈਮੇਲ ਰਾਹੀਂ ਕਿਸੇ ਦਹਿਸ਼ਤੀ ਸੰਗਠਨ ਵਲੋਂ ਅਦਾਲਤੀ ਕੰਪਲੈਕਸ ਨੂੰ ਦੁਪਹਿਰ ਵੇਲੇ ਆਰ.ਡੀ.ਐਕਸ ਨਾਲ ਉਡਾਉਣ ਦੀ ਧਮਕੀ ਮਿਲੀ। ਧਮਕੀ ਭਰੀ ਈਮੇਲ ਵਿਚ ਕਿਹਾ ਗਿਆ ਕਿ ਦੁਪਹਿਰ 1 ਵਜੇ ਤੋਂ ਲੈ ਕੇ 2 ਵਜੇ ਤੱਕ ਮਾਨਸਾ ਦੀ ਅਦਾਲਤ ਨੂੰ ਬੰਬ ਧਮਾਕਾ ਕਰਕੇ ਉਡਾ ਦਿੱਤਾ ਜਾਵੇਗਾ। ਇਸ ਦੀ ਸੂਚਨਾ ਮਿਲਦੇ ਹੀ ਪੁਲੀਸ ਨੇ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਦੀਆਂ ਅਦਾਲਤਾਂ ਹੱਥੋ ਹੱਥ ਵਿਹਲੀਆਂ ਕਰਵਾਈਆਂ। ਜੱਜ ਸਾਹਿਬਾਨ, ਵਕੀਲਾਂ ਅਤੇ ਹੋਰ ਅਮਲੇ ਫੈਲੇ ਨੂੰ ਅਦਾਲਤੀ ਕੰਪਲੈਕਸ ਤੋਂ ਬਾਹਰ ਰੱਖਿਆ। ਪੁਲੀਸ ਟੀਮਾਂ ਡੌਗ ਸਕੁਆਇਡ ਲੈ ਕੇ ਅਦਾਲਤੀ ਕੰਪਲੈਕਸ ਦਾ ਕੋਨਾ ਕੋਨਾ ਛਾਣਦੀਆਂ ਰਹੀਆਂ।

ਇਸ ਦੌਰਾਨ ਧਮਕੀ ਮਿਲਣ ਦੇ ਮੱਦੇਨਜ਼ਰ ਅਦਾਲਤਾਂ ਦਾ ਕੰਮਕਾਜ ਦੁਪਹਿਰ 3 ਵਜੇ ਤੱਕ ਬੰਦ ਰੱਖਣ ਦੇ ਨੋਟਿਸ ਲਗਾ ਦਿੱਤੇ ਗਏ। ਬੇਸ਼ੱਕ ਚੈਕਿੰਗ ਦੌਰਾਨ ਮਾਨਸਾ ਦੀ ਕਿਸੇ ਅਦਾਲਤ ਵਿਚੋਂ ਪੁਲੀਸ ਨੂੰ ਕੋਈ ਵਿਸਫੋਟਕ ਸਮੱਗਰੀ, ਇਤਰਾਜ਼ਯੋਗ ਵਸਤੂ ਆਦਿ ਨਹੀਂ ਮਿਲੀ, ਪਰ ਪੂਰਾ ਦਿਨ ਇਸ ਧਮਕੀ ਦਾ ਭੈਅ ਅਤੇ ਡਰ ਬਣਿਆ ਰਿਹਾ। ਦੇਰ ਸ਼ਾਮ ਤੱਕ ਪੁਲੀਸ ਟੀਮਾਂ ਦੇ ਪਹਿਰੇ ਅਦਾਲਤਾਂ ਦੇ ਬਾਹਰ ਲੱਗੇ ਰਹੇ ਅਤੇ ਸ਼ਾਮ ਸਮੇਂ ਅਦਾਲਤਾਂ ਦਾ ਕੰਮਕਾਜ ਚੱਲਿਆ।

ਪੁਲੀਸ ਟੀਮ ਸਮੇਤ ਪਹੁੰਚੇ ਡੀ.ਐਸ.ਪੀ ਪੁਸ਼ਪਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਸੈਸ਼ਨ ਜੱਜ ਮਾਨਸਾ ਨੂੰ ਈਮੇਲ ਰਾਹੀਂ ਕੋਈ ਬੰਬ ਸਬੰਧੀ ਧਮਕੀ ਮਿਲੀ ਸੀ। ਅਦਾਲਤੀ ਕੰਪਲੈਕਸ ਦਾ ਕੋਨਾ ਕੋਨਾ ਛਾਣਿਆ ਗਿਆ ਹੈ। ਕਿਸੇ ਪਾਸੋਂ ਕੋਈ ਵੀ ਅਜਿਹੀ ਵਸਤੂ ਬਰਾਮਦ ਨਹੀਂ ਹੋਈ। ਉਨ੍ਹਾਂ ਕਿਹਾ ਕਿ ਈਮੇਲ ਕਿੱਥੋਂ ਆਈ ਤੇ ਕਿਸ ਵਿਅਕਤੀ ਨੇ ਇਹ ਮੇਲ ਭੇਜੀ, ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਅਦਾਲਤੀ ਕੰਪਲੈਕਸਾਂ ਦੀ ਰੁਟੀਨ ਚੈਕਿੰਗ ਹੁੰਦੀ ਰਹਿੰਦੀ ਹੈ।

Related posts

ਹਿੰਸਾ ਤੋਂ ਬਾਅਦ ਦਿੱਲੀ ‘ਚ ਪਟੜੀ ‘ਤੇ ਵਾਪਿਸ ਆਉਂਦੀ ਜ਼ਿੰਦਗੀ, ਸੜਕਾਂ ‘ਤੇ ਹਲਚਲ ਦਾ ਮਾਹੌਲ

On Punjab

ਅਮਰੀਕਾ ‘ਚ ਅੰਤਰਰਾਸ਼ਟਰੀ ਯੋਗ ਦਿਵਸ ਦੀ ਧੂਮ, ਨਿਊਯਾਰਕ ਦੇ ਟਾਇਮਜ਼ ਸਕਵਾਇਰ ‘ਤੇ ਇਕੱਠੇ ਹੋਏ 3 ਹਜ਼ਾਰ ਯੋਗੀ

On Punjab

ਗਰਭਵਤੀ ਨੂੰ ਚਾਕੂਆਂ ਨਾਲ ਵਿਨ੍ਹਿਆ, ਨਵਜਾਤ ਦੀ ਆਪ੍ਰੇਸ਼ਨ ਕਰ ਬਚਾਈ ਜਾਨ

On Punjab