PreetNama
ਫਿਲਮ-ਸੰਸਾਰ/Filmy

ਮਾਧੁਰੀ ਦੀਕਸ਼ਿਤ ਨੇ ਘਰ ਨੂੰ ਬਣਾਇਆ ਜਿੰਮ,ਸ਼ੇਅਰ ਕੀਤਾ ਵਰਕਆਊਟ ਵੀਡਿੳ

Madhuri Dixit viral Video: ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਾਧੁਰੀ ਦੀਕਸ਼ਿਤ ਕਿਸੇ ਵੀ ਜਾਣ ਪਹਿਚਾਣ ਦੀ ਮੋਹਤਾਜ਼ ਨਹੀਂ ਹੈ। ਇੱਕ ਸਮੇਂ ‘ਚ ਮਾਧੁਰੀ ਨੇ ਬਾਲੀਵੁੱਡ ਨੂੰ ਕਈ ਸੁਪਰਹਿੱਟ ਫਿਲਮਾਂ ਦਿੱਤੀਆਂ ਸਨ। ਮਾਧੁਰੀ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਬਾਲੀਵੁੱਡ ਵਿੱਚ ਅਤੇ ਦਰਸ਼ਕਾ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾਈ ਹੈ ਤੇ ਇਸੀ ਵਜ੍ਹਾ ਕਰਕੇ ਅੱਜ ਉਹਨਾਂ ਦਾ ਨਾਮ ਟਾਪ ਅਦਾਕਾਰਾਂ ਦੀ ਲਿਸਟ ਵਿੱਚ ਸ਼ਾਮਿਲ ਹੈ।ਮਾਧੁਰੀ ਦੀਕਸ਼ਿਤ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੀ ਰਹਿੰਦੀ ਹੈ।

ਹਾਲ ਹੀ ਵਿੱਚ ਮਾਧੁਰੀ ਦੀਕਸ਼ਿਤ ਦਾ ਵੀਡਿੳ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।ਇਸ ਵੀਡਿੳ ਵਿੱਚ ਮਾਧੁਰੀ ਘਰ ਵਿੱਚ ਕਸਰਤ ਕਰਦੀ ਨਜ਼ਰ ਆ ਰਹੀ ਹੈ। ਪਰ, ਖਾਸ ਗੱਲ ਇਹ ਹੈ ਕਿ ਮਾਧੁਰੀ ਨੇ ਲੌਕਡਾਊਨ ਦੌਰਾਨ ਘਰ ਵਿੱਚ ਇੱਕ ਜਿਮ ਬਣਾਇਆ ਹੈ। ਜੀ ਹਾਂ ਮਾਧੁਰੀ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ। ਮਾਧੁਰੀ ਦੀਕਸ਼ਿਤ ਦੇ ਇਸ ਵੀਡਿੳ ਨੂੰ ਦੇਖ ਕੇ ਇੰਝ ਲੱਗਦਾ ਹੈ ਕਿ ਅਦਾਕਾਰਾ ਫਿੱਟਨੈੱਸ ਅਤੇ ਆਪਣੀ ਸਿਹਤ ਨੂੰ ਲੈ ਕੇ ਕਿੰਨੀ ਜਾਗਰੂਕ ਹੈ। ਮਾਧੁਰੀ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ,”ਇਸ ਸਮੇਂ ਫਿੱਟ ਅਤੇ ਸਿਹਤਮੰਦ ਬਣੇ ਰਹਿਣਾ ਬਹੁਤ ਮਹੱਤਵਪੂਰਨ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜਿਮ ਬੰਦ ਹਨ।

ਅਸੀਂ ਆਪਣੇ ਘਰੇਲੂ ਸਾਮਾਨ ਦੀ ਵਰਤੋਂ ਕਰਕੇ ਕਸਰਤ ਕਰ ਸਕਦੇ ਹਾਂ। ਅਸੀਂ ਆਸਾਨ ਕਸਰਤ ਦੇ ਨਾਲ ਵੀ ਫਿੱਟ ਰਹਿ ਸਕਦੇ ਹਾਂ। ਇਸ ਲਈ ਇਹ ਘਰ ਤੋਂ ਮੇਰੀ ਵਰਕਆਊਟ ਵੀਡੀਓ “। ਮਾਧੁਰੀ ਦੀਕਸ਼ਿਤ ਦੀ ਇਸ ਵੀਡੀਓ ਤੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਬਹੁਤ ਕਮੈਂਟ ਕੀਤੇ ਅਤੇ ਪ੍ਰਤੀਕਿਰਿਆ ਦਿੱਤੀ ਹੈ। ਦੱਸਣਯੋਗ ਹੈ ਮਧੁਰੀ ਦਾ ਜਨਮ 15 ਮਈ 1967 ਨੂੰ ਮੁੰਬਈ ਦੇ ਸਧਾਰਣ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੀ ਮਾਂ ਸਨੇਹਲਤਾ ਦੀਕਸ਼ਿਤ ਅਤੇ ਪਿਤਾ ਸ਼ੰਕਰ ਦੀਕਸ਼ਿਤ ਹਨ। ਜਦੋਂ ਉਹ 3 ਸਾਲ ਦੀ ਸੀ ਉਦੋਂ ਤੋਂ ਹੀ ਉਨ੍ਹਾਂ ਨੂੰ ਡਾਂਸ ਦਾ ਸ਼ੌਕ ਸੀ। ਉਹ ਪੂਰੇ ਘਰ ਵਿੱਚ ਡਾਂਸ ਕਰਦੀ ਸੀ।ਮਾਧੁਰੀ ਇੱਕ ਬਹੁਤ ਹੀ ਵਧੀਆ ਕੱਥਕ ਡਾਂਸਰ ਹੈ। ਉਨ੍ਹਾਂ ਨੇ ਅੱਠ ਸਾਲ ਤੱਕ ਇਸ ਡਾਂਸ ਦੀ ਸਿੱਖਿਆ ਲਈ ਹੈ।

Related posts

ਥਾਈਲੈਂਡ ‘ਚ ਛੁੱਟੀਆਂ ਦੇ ਮਜ਼ੇ ਲੈ ਰਿਹਾ ‘ਸਿੰਘਮ’

On Punjab

Adipurush Songh Ram Siya Ram : 5 ਭਾਸ਼ਾਵਾਂ ‘ਚ ਰਿਲੀਜ਼ ਹੋਇਆ ਆਦੀਪੁਰਸ਼ ਦਾ ‘ਰਾਮ ਸੀਆ ਰਾਮ’ ਗਾਣਾ, ਜਿੱਤਿਆ ਫੈਨਜ਼ ਦਾ ਦਿਲ

On Punjab

ਪੰਜਾਬੀ ਸਿੰਗਰ ਦਿਲਪ੍ਰੀਤ ਢਿੱਲੋਂ ਤੇ ਅੰਬਰ ਧਾਲੀਵਾਲ ਵਿਆਹ ਦੇ ਦੋ ਸਾਲ ਬਾਅਦ ਹੋਏ ਵੱਖ, ਪੜ੍ਹੋ ਪੂਰੀ ਖ਼ਬਰ

On Punjab