PreetNama
ਖਬਰਾਂ/News

ਮਾਘੀ ਜੋੜ ਮੇਲੇ ਮੌਕੇ ਨਿਹੰਗ ਜਥੇਬੰਦੀਆਂ ਨੇ ਸ੍ਰੀ ਮੁਕਤਸਰ ਸਾਹਿਬ ‘ਚ ਕੱਢਿਆ ਵਿਸ਼ਾਲ ਮੁਹੱਲਾ

ਸ੍ਰੀ ਮੁਕਤਸਰ ਸਾਹਿਬ: ਖ਼ਾਲਸਾਈ ਪੁਰਾਤਨ ਰਿਵਾਇਤ ਮੁਤਾਬਕ ਵੱਖ-ਵੱਖ ਨਿਹੰਗ ਜਥੇਬੰਦੀਆਂ ਵਲੋਂ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਵਲੋਂ ਅੱਜ ਪੂਰੇ ਜਾਹੋ-ਜਲਾਲ ਨਾਲ ਗੁਰਦੁਆਰਾ ਬਾਬਾ ਨੈਣਾ ਸਿੰਘ ਛਾਉਣੀ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਦੁਆਰਾ ਟਿੱਬੀ ਸਾਹਿਬ ਤੱਕ ਵਿਸ਼ਾਲ ਮੁਹੱਲਾ ਕੱਢਿਆ ਗਿਆ।

ਇਸ ਮੁਹੱਲੇ ‘ਚ ਘੋੜ ਸਵਾਰ ਨਿਹੰਗ ਵੱਖਰੀ ਦਿੱਖ ਪੇਸ਼ ਕਰ ਰਹੇ ਸਨ। ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਦੀ ਗੂੰਜ ਅਤੇ ਫੌਜੀ ਬੈਂਡ ਵੀ ਮਾਹੌਲ ਨੂੰ ਆਨੰਦਿਤ ਕਰ ਰਹੇ ਸਨ। ਸ਼ਹਿਰ ‘ਚ ਥਾਂ-ਥਾਂ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਲੰਗਰ ਲਾਏ ਗਏ। ਗੁਰਦੁਆਰਾ ਖੂਹ ਸਾਹਿਬ ਨੇੜੇ ਨਿਹੰਗ ਸਿੰਘਾਂ ਵਲੋਂ ਜੰਗੀ ਖੇਡਾਂ ਦੇ ਕਰਤਬ ਦਿਖਾਏ ਗਏ। ਇਸ ਮੌਕੇ ਵੱਡੀ ਗਿਣਤੀ ‘ਚ ਸੰਗਤ ਨੇ ਘੋੜ ਦੌੜ ਅਤੇ ਨੇਜ਼ੇਬਾਜ਼ੀ ਸਮੇਤ ਜੰਗੀ ਖੇਡਾਂ ਦੇ ਕਰਤਬ ਵਿਖਾਏ।

Related posts

ਕਟਿਸ ਦੌਰਾਨ 270 ਕਿਲੋ ਦੀ ਰਾਡ ਗਰਦਨ ‘ਤੇ ਡਿੱਗਣ ਕਾਰਨ ਮਹਿਲਾ ਪਾਵਰ-ਲਿਫਟਰ ਦੀ ਮੌਤ

On Punjab

ਚੋਣਾਂ ‘ਚ ਤਾਂ ਨਹੀਂ ਵਰਤਾਈ ਜਾਣੀ ਸੀ ਸ਼ਰਾਬ

Pritpal Kaur

ਰਿਸਹਬਹ ਪੈਂਟ ਲਖਨਊ ਸੁਪਰ ਜਾਇੰਟਸ ਨੇ ਰਿਸ਼ਭ ਪੰਤ ਨੂੰ ਕਪਤਾਨ ਐਲਾਨਿਆ

On Punjab