59.7 F
New York, US
October 20, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਿੰਗਾਈ ਦੀ ਮਾਰ: ਢਾਬਿਆਂ ਤੇ ਹੋਟਲਾਂ ’ਚ ਖਾਣਾ ਹੋਵੇਗਾ ਮਹਿੰਗਾ; ਕਮਰਸ਼ੀਅਲ ਗੈਸ ਸਿਲੰਡਰ 42 ਰੁਪਏ ਮਹਿੰਗਾ

ਨਵੀਂ ਦਿੱਲੀ-  ਦੇਸ਼ ਵਿੱਚ ਮਹਿੰਗਾਈ ਦਾ ਇੱਕ ਹੋਰ ਝਟਕਾ ਦਿੰਦਿਆਂ ਸਰਕਾਰੀ ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਾਲੇ ਕਮਰਸ਼ੀਅਲ ਐਲ.ਪੀ.ਜੀ. (LPG) ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਸੂਤਰਾਂ ਮੁਤਾਬਕ ਦਿੱਲੀ ਵਿੱਚ ਕਮਰਸ਼ੀਅਲ ਸਿਲੰਡਰ ਦੀ ਕੀਮਤ 42 ਰੁਪਏ ਵਧਾ ਕੇ 3113.50 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਕੋਲਕਾਤਾ ਵਿੱਚ ਇਸ ਦੀ ਕੀਮਤ 53.50 ਰੁਪਏ ਦੇ ਵਾਧੇ ਨਾਲ 3255.50 ਰੁਪਏ ਤੱਕ ਪਹੁੰਚ ਗਈ ਹੈ। ਨਵੀਆਂ ਦਰਾਂ ਅੱਜ (1 ਜੂਨ) ਤੋਂ ਲਾਗੂ ਹੋ ਗਈਆਂ ਹਨ। ਇਸ ਦੇ ਨਾਲ ਹੀ 5 ਕਿਲੋਗ੍ਰਾਮ ਵਾਲੇ ਐਫ.ਟੀ.ਐਲ. (ਫ੍ਰੀ ਟਰੇਡ ਐਲ.ਪੀ.ਜੀ.) ਸਿਲੰਡਰ ਦੀ ਕੀਮਤ ਵਿੱਚ ਵੀ 11 ਰੁਪਏ ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਦਿੱਲੀ ਵਿੱਚ ਇਹ 821.50 ਰੁਪਏ ਦਾ ਮਿਲੇਗਾ। ਰਾਹਤ ਦੀ ਗੱਲ ਇਹ ਹੈ ਕਿ ਘਰੇਲੂ ਰਸੋਈ ਗੈਸ ਸਿਲੰਡਰਾਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੀ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਇੱਕ ਅੰਤਰ-ਮੰਤਰਾਲਾ ਮੀਟਿੰਗ ਦੌਰਾਨ ਦੱਸਿਆ ਕਿ ਸਰਕਾਰ ਪੱਛਮੀ ਏਸ਼ੀਆ ਦੇ ਸੰਕਟ ਦਰਮਿਆਨ ਬਾਲਣ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਲਈ ਰਣਨੀਤਕ ਭੰਡਾਰਾਂ ’ਤੇ ਕੰਮ ਕਰ ਰਹੀ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਆਪਣੇ ਕੋਲ ਘੱਟੋ-ਘੱਟ 30 ਦਿਨਾਂ ਦਾ ਐਲ.ਪੀ.ਜੀ. ਸਟਾਕ ਯਕੀਨੀ ਬਣਾਉਣ। ਉਨ੍ਹਾਂ ਦੇਸ਼ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ ਦੇਸ਼ ਵਿੱਚ ਪੈਟਰੋਲ, ਡੀਜ਼ਲ ਅਤੇ ਗੈਸ ਦਾ ਕੋਈ ਸੰਕਟ ਨਹੀਂ ਹੈ। ਸਾਡੀਆਂ ਰਿਫਾਇਨਰੀਆਂ ਪੂਰੀ ਸਮਰੱਥਾ ਨਾਲ ਕੰਮ ਕਰ ਰਹੀਆਂ ਹਨ ਅਤੇ ਐਲ.ਪੀ.ਜੀ. ਦਾ ਉਤਪਾਦਨ ਲਗਭਗ 90 ਡੀ.ਐਮ.ਟੀ. (DMT) ਪ੍ਰਤੀ ਦਿਨ ਦੇ ਰਿਕਾਰਡ ਪੱਧਰ ’ਤੇ ਹੈ।

ਸੰਯੁਕਤ ਸਕੱਤਰ ਨੇ ਇਹ ਵੀ ਸਵੀਕਾਰ ਕੀਤਾ ਕਿ ਕੁਝ ਖੇਤਰਾਂ ਵਿੱਚ ਖੇਤੀਬਾੜੀ ਮੰਗ ਅਤੇ ਬਲਕ ਸਪਲਾਈ ਕਾਰਨ ਪੈਟਰੋਲ ਪੰਪਾਂ ’ਤੇ ਅਸਧਾਰਨ ਵਿਕਰੀ ਦੇਖੀ ਗਈ ਹੈ, ਜਿਸ ਵਿੱਚ 30 ਫੀਸਦੀ ਤੋਂ ਵੱਧ ਦਾ ਉਛਾਲ ਆਇਆ ਹੈ। ਤੇਲ ਦੀ ਕਾਲਾਬਾਜ਼ਾਰੀ ਅਤੇ ਗੈਰ-ਕਾਨੂੰਨੀ ਵਰਤੋਂ ਨੂੰ ਰੋਕਣ ਲਈ ਸਰਕਾਰ ਨੇ ਸਖ਼ਤ ਰੁਖ਼ ਅਖਤਿਆਰ ਕਰ ਲਿਆ ਹੈ। ਪਿਛਲੇ ਚਾਰ ਦਿਨਾਂ ਵਿੱਚ ਐਲ.ਪੀ.ਜੀ. ਡਿਸਟ੍ਰੀਬਿਊਟਰਾਂ ’ਤੇ 6,500 ਤੋਂ ਵੱਧ ਛਾਪੇ ਮਾਰੇ ਗਏ ਹਨ, ਜਿਸ ਤਹਿਤ 5 ਐਫ.ਆਈ.ਆਰ. ਦਰਜ ਕਰਕੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸੇ ਤਰ੍ਹਾਂ ਪੈਟਰੋਲ ਪੰਪਾਂ ’ਤੇ ਕੀਤੀਆਂ ਗਈਆਂ 900 ਛਾਪੇਮਾਰੀਆਂ ਦੌਰਾਨ ਹਜ਼ਾਰਾਂ ਲੀਟਰ ਤੇਲ ਜ਼ਬਤ ਕਰਕੇ 15 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਰਕਾਰ ਮੁਤਾਬਕ ਫਿਲਹਾਲ ਗੈਸ ਦੀ ਬੈਕਲੌਗ ਸਪਲਾਈ ਘਟ ਕੇ 4.5 ਦਿਨ ਰਹਿ ਗਈ ਹੈ ਅਤੇ ਸਥਿਤੀ ਪੂਰੀ ਤਰ੍ਹਾਂ ਕੰਟਰੋਲ ਹੇਠ ਹੈ।

Related posts

16,00,000 ਰੁਪਏ ਹੜੱਪਣ ਲਈ ਪੰਜਾਬੀ ਪੁਲਿਸ ਅਧਿਕਾਰੀ ਨੇ ਲੰਡਨ ‘ਚ ਰਚੀ ਸਾਜ਼ਿਸ਼, ਹੁਣ ਜਾਏਗਾ ਜੇਲ੍ਹ

On Punjab

‘ਨਹਿਰੂ ਨਾਲ ਸਬੰਧਤ ਦਸਤਾਵੇਜ਼ ਵਾਪਸ ਕਰੇ ਸੋਨੀਆ ਗਾਂਧੀ’, PMML ਨੇ ਰਾਹੁਲ ਗਾਂਧੀ ਨੂੰ ਲਿਖਿਆ ਪੱਤਰ

On Punjab

ਸ੍ਰੀਲੰਕਾ ’ਚ ਭਾਰਤੀ ਨੇਵੀ ਦਾ ਜਹਾਜ਼ ‘ਰਣਵਿਜੇ’, ਅੱਜ ਤੋਂ ਤਿੰਨ ਰੋਜ਼ਾ ‘ਸਦਭਾਵਨਾ ਯਾਤਰਾ’ ਸ਼ੁਰੂ

On Punjab