PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਿਲਾਵਾਂ ਦਾ ਅਪਮਾਨ ਕਰਨ ਲਈ ਮੁਆਫ਼ੀ ਮੰਗਣ ਮੁੱਖ ਮੰਤਰੀ: ਜੈਇੰਦਰ

ਪਟਿਆਲਾ- ਮੁੱਖ ਮੰਤਰੀ ਭਗਵੰਤ ਮਾਨ ’ਤੇ ਆਪ੍ਰੇਸ਼ਨ ਸਿੰਧੂਰ ਅਤੇ ‘ਇੱਕ ਰਾਸ਼ਟਰ, ਇੱਕ ਪਤੀ’ ਦੇ ਸੰਦਰਭ ਵਿੱਚ ਅਪਮਾਨਜਨਕ ਟਿੱਪਣੀ ਕਰਨ ਦੇ ਦੋਸ਼ ਲਾਉਂਦਿਆਂ ਭਾਜਪਾ ਮਹਿਲਾ ਮੋਰਚਾ ਪੰਜਾਬ ਦੀ ਪ੍ਰਧਾਨ ਜੈ ਇੰਦਰ ਕੌਰ ਨੇ ਕਿਹਾ ਹੈ ਕਿ ਭਰੋਸਾ, ਭਗਤੀ ਅਤੇ ਮਹਿਲਾਵਾਂ ਦੇ ਅਸੂਲਾਂ ਦੇ ਪ੍ਰਤੀਕ ਸਿੰਧੂਰ ਦੇ ਪਵਿੱਤਰ ਪ੍ਰਤੀਕ ਦਾ ਮਜ਼ਾਕ ਉਡਾਉਣ ਲਈ ਮੁੱਖ ਮੰਤਰੀ ਮੁਆਫ਼ੀ ਮੰਗਣ। ਉਹ ਅੱਜ ਇਥੇ ਮੋਤੀ ਬਾਗ ਪੈਲੇਸ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦਾ ਅਜਿਹਾ ਬਿਆਨ ਨਾ ਸਿਰਫ ਭਾਰਤੀ ਫ਼ੌਜ ਦਾ ਅਪਮਾਨ ਹੈ, ਸਗੋਂ ਮਹਿਲਾਵਾਂ ਦੀ ਗਰਿਮਾ ਅਤੇ ਹਿੰਦੂ ਪਰੰਪਰਾਵਾਂ ਦੀ ਪਵਿੱਤਰਤਾ ਨੂੰ ਵੀ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੈ।

ਇਸੇ ਦੌਰਾਨ ਉਨ੍ਹਾਂ ਨਗਰ ਨਿਗਮ ਪਟਿਆਲਾ ਵੱੱਲੋਂ ਹਾਲ ਹੀ ’ਚ ਪੁਰਾਣੀ ਕੰਪਨੀ ਨੂੰ ਰੱਦ ਰਕਕੇ ਨਵੀਂ ਕੰਪਨੀ ਨੂੰ ਪਟਿਆਲਾ ਸ਼ਹਿਰ ਦੀਆਂ ਸੜਕਾਂ ਬਣਾਉਣ ਲਈ 20 ਕਰੋੜ ਰੁਪਏ ਦੇ ਕੰਮ ਦੇਣ ਦੀ ਕਾਰਵਾਈ ਨੂੰ ਵੀ ਧਾਂਦਲੀਆਂ ਭਰਭੂਰ ਕਰਾਰ ਦਿੰਦਿਆਂ ਇਸ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਇਸ ਮੌਕੇ ਭਾਜਪਾ ਦੇ ਜ਼ਿਲਾ ਪ੍ਰਧਾਨ ਵਿਜੈ ਕੁਮਾਰ ਕੂਕਾ ਤੇ ਕੌਂਸਲਰ ਅਨਿਲ ਖੋਸਲਾ ਸਮੇਤ ਅਨਮੋਲ ਬਾਤਿਸ਼, ਕਮਲੇਸ਼ ਕੁਮਾਰੀ, ਕੌਂਸਲਰ ਵੰਦਨਾ ਜੋਸ਼ੀ, ਮੰਡਲ ਪ੍ਰਧਾਨ ਨਿਖਿਲ ਬਾਤਿਸ਼, ਸਾਬਕਾ ਕੌਂਸਲਰ ਅਤੁਲ ਜੋਸ਼ੀ ਅਤੇ ਸਾਬਕਾ ਕੌਂਸਲਰ ਸੰਦੀਪ ਮਲਹੋਤਰਾ ਮੌਜੂਦ ਸਨ। ਦੂਜੇ ਬੰਨ੍ਹੇ ਮੇਅਰ ਕੁੰਦਨ ਗੋਗੀਆ ਨੇ ਭਾਜਪਾ ਆਗੂਆਂ ਵੱਲੌਂ ਸੜਕਾਂ ਦੇ ਮਾਮਲੇ ’ਚ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਨ੍ਹਾਂ ਦੋਸ਼ਾਂ ਦਾ ਖੰਡਨ ਕੀਤਾ ਹੈ।

Related posts

ਕਮਜ਼ੋਰ ਆਲਮੀ ਰੁਝਾਨ ਦੇ ਚਲਦਿਆਂ ਸ਼ੇਅਰ ਬਾਜ਼ਾਰ ਹੇਠਾਂ ਬੰਦ

On Punjab

ਫਿਲਮ ‘ਐਮਰਜੈਂਸੀ’ ਨੂੰ ਪੰਜਾਬ ’ਚ ਰਿਲੀਜ਼ ਕੀਤੇ ਜਾਣ ਦਾ ਵਿਰੋਧ, ਐਸ.ਜੀ.ਪੀ.ਸੀ.ਪ੍ਰਧਾਨ ਵੱਲੋਂ ਮੁੱਖ ਮੰਤਰੀ ਨੂੰ ਪੱਤਰ

On Punjab

ਸ਼੍ਰੋਮਣੀ ਅਕਾਲੀ ਦਲ ਦੇ 103ਵੇਂ ਸਥਾਪਨਾ ਦਿਵਸ ਮੌਕੇ ਸੁਖਬੀਰ ਬਾਦਲ ਨੇ ਮੰਗੀ ਆਪਣੇ ਰਾਜ ਦਰਮਿਆਨ ਹੋਈਆਂ ਗਲਤੀਆਂ ਤੇ ਬੇਅਦਬੀਆਂ ਦੀ ਮਾਫੀ

On Punjab