PreetNama
ਖਾਸ-ਖਬਰਾਂ/Important News

ਮਹਾਂਰਾਸ਼ਟਰ ‘ਚ ਇੱਕ ਪਰਿਵਾਰ ਦੇ 12 ਮੈਂਬਰ ਕੋਰੋਨਾ ਪਾਜ਼ੀਟਿਵ

Coronavirus in Kolhapur: ਕੋਹਲਾਪੁਰ: ਦੇਸ਼ ਭਰ ਵਿੱਚ ਖਤਰਨਾਕ ਕੋਰੋਨਾ ਵਾਇਰਸ ਆਪਣੇ ਪੈਰ ਪਸਾਰ ਚੁੱਕਿਆ ਹੈ, ਜਿਸਦੇ ਸਭ ਤੋਂ ਜ਼ਿਆਦਾ ਮਾਮਲੇ ਮਹਾਰਾਸ਼ਟਰ ਵਿੱਚੋਂ ਸਾਹਮਣੇ ਆਏ ਹਨ । ਇਸ ਵਾਇਰਸ ਕਾਰਨ ਮਹਾਂਰਾਸ਼ਟਰ ਵਿੱਚੋਂ ਹੁਣ ਤੱਕ 130 ਮਾਮਲੇ ਸਾਹਮਣੇ ਆ ਚੁੱਕੇ ਹਨ । ਇਸ ਦੌਰਾਨ ਇੱਥੇ ਇਕ ਹੋਰ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ । ਇਸੇ ਸੂਬੇ ਦੇ ਕੋਲਹਾਪੁਰ ਦੇ ਇੱਕੋ ਪਰਿਵਾਰ ਦੇ 12 ਮੈਂਬਰ ਕੋਰੋਨਾ ਵਾਇਰਸ (ਕੋਵਿਡ–19) ਪਾਜ਼ਿਟਿਵ ਪਾਏ ਗਏ ਹਨ । ਦੱਸਿਆ ਜਾ ਰਿਹਾ ਹੈ ਕਿ ਇਹ ਪਰਿਵਾਰ ਸਾਂਗਲੀ ਜ਼ਿਲੇ ਦੇ ਇਸਲਾਮਪੁਰ ਪਿੰਡ ਵਿੱਚ ਰਹਿਣ ਵਾਲਾ ਹੈ ।

ਮਿਲੀ ਜਾਣਕਾਰੀ ਅਨੁਸਾਰ ਇਸ ਪਰਿਵਾਰ ਦੇ ਚਾਰ ਮੈਂਬਰ ਹੱਜ ਕਰਨ ਗਏ ਸਨ । ਉੱਥੋਂ ਪਰਤਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਦੇ ਸਾਰੇ ਮੈਂਬਰ ਕੋਰੋਨਾ ਦੇ ਸ਼ਿਕਾਰ ਹੋ ਗਏ । ਇਨ੍ਹਾਂ ਦੀ ਰਿਪੋਰਟ 23 ਮਾਰਚ ਨੂੰ ਪਾਜ਼ੀਟਿਵ ਆਈ ਸੀ । ਇਸ ਤੋਂ ਇਲਾਵਾ 25 ਮਾਰਚ ਤੱਕ ਇਸ ਪਰਿਵਾਰ ਦੇ 5 ਹੋਰ ਮੈਂਬਰ ਪਾਜ਼ੀਟਿਵ ਮਿਲੇ । ਵੀਰਵਾਰ ਨੂੰ ਇਕ ਦਿਨ ਬਾਅਦ 3 ਹੋਰ ਲੋਕ ਕੋਰੋਨਾ ਨਾਲ ਇਨਫੈਕਟਡ ਮਿਲੇ । ਜਿਸ ਤੋਂ ਬਾਅਦ ਹੁਣ ਇਸ ਪਰਿਵਾਰ ਦੇ ਕੁੱਲ 12 ਮੈਂਬਰ ਪਾਜ਼ੀਟਿਵ ਹੋ ਚੁੱਕੇ ਹਨ ।

ਇਸ ਸਬੰਧੀ ਸਾਂਗਲੀ ਜ਼ਿਲੇ ਕੁਲੈਕਟਰ ਅਭਿਜੀਤ ਚੌਧਰੀ ਨੇ ਦੱਸਿਆ ਹੈ ਕਿ ਵੀਰਵਾਰ ਨੂੰ 3 ਹੋਰ ਨਵੇਂ ਮਾਮਲੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਇਸ ਪਰਿਵਾਰ ਦੇ 12 ਮੈਂਬਰ ਕੋਰੋਨਾ ਪਾਜ਼ੀਟਿਵ ਪਾਏ ਜਾ ਚੁੱਕੇ ਹਨ । ਇਸ ਦੌਰਾਨ ਸਾਂਗਲੀ ਜ਼ਿਲ੍ਹੇ ਦੇ ਸਿਵਲ ਸਰਜਨ ਸੰਜੇ ਸਾਲੁੰਕੇ ਨੇ ਕਿਹਾ ਕਿ ਪਰਿਵਾਰ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ । ਇਸ ਮਾਮਲੇ ਵਿੱਚ ਡਾਕਟਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਇਹ ਲੜੀ ਕਾਫੀ ਲੰਮੀ ਹੋ ਸਕਦੀ ਹੈ । ਹੋ ਸਕਦਾ ਹੈ ਕਿ ਇਸ ਪਿੰਡ ਦੇ ਹੋਰ ਬਹੁਤ ਸਾਰੇ ਲੋਕ ਇਸ ਵਾਇਰਸ ਦੀ ਲਪੇਟ ਵਿੱਚ ਆ ਗਏ ਹੋਣ ।

Related posts

3000 ਸਾਲ ਬਾਅਦ ਆਸਟ੍ਰੇਲੀਆ ਦੇ ਜੰਗਲਾਂ ‘ਚ ਪੈਦਾ ਹੋਇਆ ਤਸਮਾਨੀਅਨ ਸ਼ੈਤਾਨ

On Punjab

ਜ਼ਖਮਾਂ ‘ਤੇ ਮਿਰਚ ਪਾਊਡਰ, ਬੁੱਲ੍ਹ ਗੂੰਦ ਨਾਲ ਬੰਦ ਕਰਕੇ ਗੁਆਂਢੀ ਇਕ ਮਹੀਨੇ ਤੱਕ ਔਰਤ ਨਾਲ ਕਰਦਾ ਰਿਹਾ ਬਲਾਤਕਾਰ

On Punjab

Ingenuity ਹੈਲੀਕਾਪਟਰ ਨੂੰ ਮੰਗਲ ਦੀ ਸਤ੍ਹਾ ‘ਤੇ ਕੀਤਾ ਡਰਾਪ, ਜਲਦ ਭਰੇਗਾ ਉਡਾਣ, ਨਾਸਾ ਨੇ ਦਿੱਤੀ ਜਾਣਕਾਰੀ

On Punjab