PreetNama
ਸਮਾਜ/Social

ਮਸਾਜ ਕਰਵਾਉਣ ਲਈ ਵੀ ਹੁਣ ਦਿਖਾਉਣਾ ਪਵੇਗਾ ID ਕਾਰਡ

id card necessary for massage therapy ਨਵੀਂ ਦਿੱਲੀ: ਮਸਾਜ ਪਾਰਲਰਾਂ ਲਈ ਹੁਣ ਨਵੇਂ ਨਿਯਮ ਜਾਰੀ ਕਰ ਦਿੱਤੇ ਗਏ ਹਨ , ਜਿਸ ਦੇ ਤਹਿਤ ਹੁਣ ਮਸਾਜ ਪਾਰਲਰ ਆਪਣੀ ਕੋਈ ਮਨਮਾਨੀ ਨਹੀਂ ਕਰ ਸਕਣਗੇ। ਨਵੇਂ ਨਿਯਮਾਂ ਤਹਿਤ ਕਿਸੇ ਵੀ ਕਮਰੇ ਨੂੰ ਅੰਦਰੋਂ ਲਾਕ ਨਹੀਂ ਕੀਤਾ ਜਾ ਸਕੇਗਾ, ਇਹ ਨਿਯਮ ਦੀ ਉਲੰਘਣਾ ਕਰਨ ‘ਤੇ ਮਸਾਜ ਪਾਰਲਰ ਸੀਲ ਕਰ ਦਿੱਤਾ ਜਾਵੇਗਾ। ਜਿਸ ਤੋਂ ਬਾਅਦ ਦੁਬਾਰਾ ਖੋਲ੍ਹਣ ਲਈ 15 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਭਰਨਾ ਜਰੂਰੀ ਹੋਵੇਗਾ।

ਸਾਊਥ ਐੱਮ.ਸੀ.ਡੀ. ਪਬਲਿਕ ਹੈਲਥ ਡਿਪਾਰਟਮੈਂਟ ਦੇ ਅਫਸਰਾਂ ਦੀ ਮੰਨੀਏ ਤਾਂ ਨਾਰਥ ਦਿੱਲੀ ਦੇ ਬੁਰਾਡੀ ਅਤੇ ਵੈਸਟ ਦਿੱਲੀ ਕਈ ਇਲਾਕਿਆਂ ‘ਚ ਮਸਾਜ ਪਾਰਲਰਾਂ ਦੀ ਛੱਤ ਹੇਠ ਸੈਕਸ ਰੈਕੇਟ ਦੇ ਮਾਮਲੇ ਬਹੁਤ ਵੱਧ ਗਏ ਹਨ ਜਿਸ ਕਾਰਨ ਨਿਯਮਾਂ ਨੂੰ ਸਖ਼ਤ ਕਰ ਦਿੱਤਾ ਗਿਆ ਹੈ। ਇੱਕ ਰਿਪੋਰਟ ਮੁਤਾਬਕ ਡਰਾਫਟ ਪਾਲਿਸੀ 5 ਦਸੰਬਰ ਨੂੰ ਐੱਮ.ਸੀ.ਡੀ., ਐੱਸ.ਡੀ.ਐੱਮ. ਅਤੇ ਪੁਲਿਸ ਅਫਸਰਾਂ ਦੇ ਸਾਹਮਣੇ ਇੱਕ ਮੀਟਿੰਗ ‘ਚ ਰੱਖਿਆ ਜਾਵੇਗਾ।

Related posts

ਪੁਲੀਸ ਨਾਲ ਮੁਕਾਬਲੇ ’ਚ ਮੁਲਜ਼ਮ ਜ਼ਖ਼ਮੀ, ਹਸਪਤਾਲ ਦਾਖ਼ਲ

On Punjab

ਸ੍ਰੀਲੰਕਾ ਹੈਲੀਕਾਪਟਰ ਹਾਦਸੇ ਵਿੱਚ ਛੇ ਫੌਜੀ ਜਵਾਨਾਂ ਦੀ ਮੌਤ

On Punjab

ਕੈਨੇਡਾ: ਮਾਲੇਰਕੋਟਲਾ ਦੇ 22 ਸਾਲਾ ਨੌਜਵਾਨ ਦਾ ਕਤਲ ਹਮਲੇ ਵਿੱਚ ਬਾਕਸ ਕਟਰ ਦੀ ਹੋਈ ਹਥਿਆਰ ਵਜੋਂ ਵਰਤੋਂ

On Punjab